ਸੋਸ਼ਲ ਮੀਡੀਆ 'ਤੇ ਮਿਲਿਆ ਪੈਸਿਆਂ ਦਾ ਆਫਰ, ਕੁੜੀ ਨੇ ਕਰ ਦਿੱਤਾ 'Best Friend' ਦਾ ਕਤਲ, ਹੋਈ 99 ਸਾਲ ਦੀ ਸਜ਼ਾ

Friday, Feb 16, 2024 - 02:40 PM (IST)

ਸੋਸ਼ਲ ਮੀਡੀਆ 'ਤੇ ਮਿਲਿਆ ਪੈਸਿਆਂ ਦਾ ਆਫਰ, ਕੁੜੀ ਨੇ ਕਰ ਦਿੱਤਾ 'Best Friend' ਦਾ ਕਤਲ, ਹੋਈ 99 ਸਾਲ ਦੀ ਸਜ਼ਾ

ਅਲਾਸਕਾ (ਏਜੰਸੀ)- ਅਮਰੀਕਾ 'ਚ ਇਕ ਕੁੜੀ ਨੂੰ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਤੋਂ 9 ਮਿਲੀਅਨ ਡਾਲਰ ਦੀ ਪੇਸ਼ਕਸ਼ ਮਿਲਣ ਮਗਰੋਂ ਆਪਣੀ ਸਭ ਤੋਂ ਚੰਗੀ ਦੋਸਤ ਦਾ ਕਤਲ ਕਰਨ ਦੇ ਦੋਸ਼ ਵਿਚ 99 ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਿਊਯਾਰਕ ਪੋਸਟ ਮੁਤਾਬਕ 23 ਸਾਲਾ ਡੇਨਾਲੀ ਬ੍ਰੇਮਰ ਨੇ ਫਰਵਰੀ 2023 ਵਿੱਚ ਫਰਸਟ-ਡਿਗਰੀ ਕਤਲ ਲਈ ਦੋਸ਼ ਕਬੂਲ ਕੀਤਾ ਸੀ ਅਤੇ ਮੰਨਿਆ ਕਿ ਉਸਨੇ 2 ਜੂਨ 2019 ਨੂੰ 19 ਸਾਲਾ ਸਿੰਥੀਆ ਹਾਫਮੈਨ ਦਾ ਕਤਲ ਕੀਤਾ ਸੀ। ਅਲਾਸਕਾ ਦੇ ਕਾਨੂੰਨ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਕੁੜੀ ਨੂੰ ਸੋਮਵਾਰ ਨੂੰ ਪੈਸਿਆਂ ਬਦਲੇ ਕਤਲ ਲਈ 99 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ।

ਇਹ ਵੀ ਪੜ੍ਹੋ: ਇਸ ਸ਼ਹਿਰ 'ਚ ਮੁੜ ਪਰਤਿਆ ‘Work From Home’, ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਹਦਾਇਤ, ਜਾਣੋ ਵਜ੍ਹਾ

ਨਿਊਯਾਰਕ ਪੋਸਟ ਨੇ ਰਿਪੋਰਟ ਮੁਤਾਬਕ ਬ੍ਰੇਹਮਰ 18 ਸਾਲ ਦੀ ਸੀ ਜਦੋਂ ਉਸਨੂੰ ਅਤੇ ਦੋ ਹੋਰ ਕਿਸ਼ੋਰਾਂ ਨੂੰ 21 ਸਾਲਾ ਡੈਰਿਨ ਸ਼ਿਲਮਿਲਰ ਦੁਆਰਾ ਆਨਲਾਈਨ ਫਸਾਇਆ ਸੀ, ਜਿਸਨੇ "ਟਾਇਲਰ" ਨਾਂ ਨਾਲ ਜਾਅਲੀ ਆਈ.ਡੀ. ਬਣਾਈ ਸੀ ਅਤੇ ਖ਼ੁਦ ਨੂੰ ਕਰੋੜਪਤੀ ਦੱਸਦੇ ਹੋਏ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਕਰਨ ਅਤੇ ਹੌਫਮੈਨ ਨੂੰ ਮਾਰਨ ਲਈ ਉਕਸਾਇਆ। ਸ਼ਿਲਮਿਲਰ ਨੇ "ਅਲਾਸਕਾ ਵਿੱਚ ਕਿਸੇ ਦਾ ਬਲਾਤਕਾਰ ਅਤੇ ਕਤਲ ਕਰਨ" ਲਈ 9 ਮਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਸੀ ਅਤੇ ਕਿਸ਼ੋਰਾਂ ਨੂੰ ਅਪਰਾਧ ਨੂੰ ਅੰਜਾਮ ਦਿੰਦੇ ਸਮੇਂ ਦੀਆਂ ਫੋਟੋਆਂ ਅਤੇ ਵੀਡੀਓ ਭੇਜਣ ਲਈ ਕਿਹਾ ਸੀ। ਰਿਪੋਰਟ ਮੁਤਾਬਕ ਬ੍ਰੇਹਮਰ ਅਤੇ ਉਸਦੇ ਕਥਿਤ ਸਾਥੀਆਂ ਨੇ ਹਾਫਮੈਨ ਨੂੰ ਚੁਗਿਆਕ ਵਿੱਚ ਥੰਡਰਬਰਡ ਫਾਲਸ ਵਿਚ ਲਿਜਾਣ ਦਾ ਲਾਲਚ ਦਿੱਤਾ, ਜਿੱਥੇ ਹੌਫਮੈਨ ਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਗੋਲੀ ਮਾਰ ਦਿੱਤੀ ਗਈ। ਹੌਫਮੈਨ ਬ੍ਰੇਹਮਰ ਨੂੰ ਆਪਣਾ "ਸਭ ਤੋਂ ਵਧੀਆ ਦੋਸਤ" ਮੰਨਦੀ ਸੀ। 

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 25 ਸਾਲਾ ਭਾਰਤੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਧਿਕਾਰੀਆਂ ਨੇ ਕਿਹਾ ਕਿ ਬ੍ਰੇਹਮਰ ਅਤੇ ਉਸਦੇ ਕਥਿਤ ਸਾਥੀਆਂ ਨੇ ਹੌਫਮੈਨ ਦੀ ਲਾਸ਼ ਨੂੰ ਏਕਲੁਤਨਾ ਨਦੀ ਵਿੱਚ ਸੁੱਟਣ ਤੋਂ ਪਹਿਲਾਂ ਸ਼ਿਲਮਿਲਰ ਨੂੰ ਕਈ ਸਨੈਪਚੈਟ ਵੀਡੀਓ ਅਤੇ ਤਸਵੀਰਾਂ ਭੇਜੀਆਂ। ਇਸ ਤੋਂ ਪਹਿਲਾਂ ਜਨਵਰੀ ਵਿੱਚ, ਸ਼ਿਲਮਿਲਰ ਨੂੰ ਵੀ ਅਲਾਸਕਾ ਹਵਾਲੇ ਕੀਤੇ ਜਾਣ ਤੋਂ ਬਾਅਦ 99 ਸਾਲ ਦੀ ਸਜ਼ਾ ਸੁਣਾਈ ਗਈ ਸੀ। ਕੇਡੇਨ ਮੈਕਿੰਟੋਸ਼, ਜੋ ਉਸ ਸਮੇਂ 16 ਸਾਲਾਂ ਦਾ ਸੀ, 'ਤੇ ਹੌਫਮੈਨ ਦੇ ਸਿਰ ਵਿੱਚ ਕਥਿਤ ਤੌਰ 'ਤੇ ਗੋਲੀ ਮਾਰਨ ਲਈ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ, ਉਸ ਦੀ ਸੁਣਵਾਈ ਲੰਬਿਤ ਹੈ। ਇਸ ਤੋਂ ਇਲਾਵਾ, ਇਸ ਕੇਸ ਵਿਚ ਸ਼ਾਮਲ ਇਕ ਹੋਰ ਵਿਅਕਤੀ, ਕੈਲੇਬ ਲੀਲੈਂਡ ਨੇ ਨਵੰਬਰ ਵਿਚ ਦੂਜੇ ਦਰਜੇ ਦੇ ਕਤਲ ਦਾ ਦੋਸ਼ ਮੰਨਿਆ। ਨਿਊਯਾਰਕ ਪੋਸਟ ਅਨੁਸਾਰ, ਉਸ ਨੂੰ ਇਸ ਸਾਲ 10 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ।

ਇਹ ਵੀ ਪੜ੍ਹੋ: PM ਮੋਦੀ ਨੇ 8 ਭਾਰਤੀਆਂ ਦੀ ਰਿਹਾਈ ਲਈ ਕਤਰ ਦੇ ਅਮੀਰ ਨੂੰ ਕਿਹਾ- ‘ਧੰਨਵਾਦ’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News