'ਮੱਛੀ' ਖਾਣ ਨਾਲ ਹੋਇਆ ਸਾਈਡ ਇਫੈਕਟ, ਔਰਤ ਦੀ ਜਾਨ ਬਚਾਉਣ ਲਈ ਡਾਕਟਰਾਂ ਨੇ ਕੱਟੇ ਹੱਥ-ਪੈਰ

Monday, Sep 18, 2023 - 11:53 AM (IST)

'ਮੱਛੀ' ਖਾਣ ਨਾਲ ਹੋਇਆ ਸਾਈਡ ਇਫੈਕਟ, ਔਰਤ ਦੀ ਜਾਨ ਬਚਾਉਣ ਲਈ ਡਾਕਟਰਾਂ ਨੇ ਕੱਟੇ ਹੱਥ-ਪੈਰ

ਨਿਊਯਾਰਕ: ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੂਸ਼ਿਤ ਮੱਛੀ ਖਾਣ ਤੋਂ ਬਾਅਦ ਬੈਕਟੀਰੀਆ ਦੀ ਲਾਗ ਤੋਂ ਪੀੜਤ ਇਕ ਅਮਰੀਕੀ ਔਰਤ ਨੇ ਆਪਣੇ ਦੋਵੇਂ ਹੱਥ ਅਤੇ ਦੋਵੇਂ ਪੈਰ ਗੁਆ ਦਿੱਤੇ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੇ ਸੈਨ ਜੋਸ ਦੀ 40 ਸਾਲਾ ਲੌਰਾ ਬਾਰਾਜਸ ਨੂੰ ਘੱਟ ਪਕਾਇਆ ਹੋਇਆ ਤਿਲਪੀਆ ਖਾਣ ਤੋਂ ਬਾਅਦ ਇਨਫੈਕਸ਼ਨ ਹੋ ਗਈ। ਸਰਜਰੀ ਨਾਲ ਉਸ ਦੀ ਜਾਨ ਤਾਂ ਬਚ ਗਈ ਪਰ ਉਸ ਦੇ ਦੋਵੇਂ ਹੱਥ ਅਤੇ ਪੈਰ ਕੱਟਣੇ ਪਏ। ਬਾਰਜਾਸ ਦੀ ਦੋਸਤ ਅੰਨਾ ਮੈਸੀਨਾ ਨੇ ਕ੍ਰੌਨ ਨੂੰ ਦੱਸਿਆ ਕਿ "ਇਹ ਘਟਨਾ ਸਾਡੇ ਸਾਰਿਆਂ 'ਤੇ ਭਾਰੀ ਪਈ। ਇਹ ਭਿਆਨਕ ਹੈ। ਇਹ ਸਾਡੇ ਵਿੱਚੋਂ ਕਿਸੇ ਨਾਲ ਵੀ ਹੋ ਸਕਦੀ ਸੀ।"

ਮੱਛੀ ਖਾਣ ਤੋਂ ਬਾਅਦ ਪਈ ਬੀਮਾਰ 

PunjabKesari

ਮੈਸੀਨਾ ਨੇ ਕਿਹਾ ਕਿ ਸੈਨ ਜੋਸ ਦੇ ਇੱਕ ਸਥਾਨਕ ਬਾਜ਼ਾਰ ਵਿੱਚੋਂ ਖਰੀਦੀ ਗਈ ਮੱਛੀ ਖਾਣ ਤੋਂ ਕੁਝ ਦਿਨਾਂ ਬਾਅਦ ਬਾਰਾਜਸ ਬੀਮਾਰ ਪੈ ਗਈ। ਉਸ ਨੇ ਘਰ ਵਿਚ ਆਪਣੇ ਲਈ ਮੱਛੀ ਪਕਾਈ ਸੀ। ਮੈਸੀਨਾ ਨੇ ਦੱਸਿਆ ਕਿ "ਉਹ ਆਪਣੀ ਜਾਨ ਲਗਭਗ ਗੁਆ ​​ਚੁੱਕੀ ਸੀ। ਉਹ ਰੈਸਪੀਰੇਟ ਮਤਲਬ ਸਾਹ ਲੈਣ ਵਾਲੀ ਮਸ਼ੀਨ 'ਤੇ ਸੀ। ਡਾਕਟਰਾਂ ਨੇ ਉਸ ਨੂੰ ਦਵਾਈ ਦੇ ਕੇ ਕੋਮਾ ਵਿਚ ਪਾ ਦਿੱਤਾ। ਉਸ ਦੀਆਂ ਉਂਗਲਾਂ, ਪੈਰ ਅਤੇ ਹੇਠਲੇ ਬੁੱਲ੍ਹ ਕਾਲੇ ਪੈ ਗਏ ਸਨ। ਉਸ ਨੂੰ ਪੂਰੀ ਤਰ੍ਹਾਂ ਸੇਪਸਿਸ ਸੀ ਅਤੇ ਉਸ ਦੇ ਗੁਰਦੇ ਫੇਲ ਹੋ ਰਹੇ ਸਨ। ਇਕ ਮਹੀਨੇ ਹਸਪਤਾਲ ਵਿਚ ਰਹਿਣ ਤੋਂ ਬਾਅਦ ਉਸਦੀ ਜਾਨ ਬਚਾਈ ਗਈ ਸੀ, ਪਰ ਹੁਣ ਬਾਰਾਜਸ ਦੇ ਹੱਥ-ਪੈਰ ਨਹੀਂ ਹਨ।  

ਖ਼ਤਰਨਾਕ ਹੁੰਦਾ ਹੈ ਇਹ ਬੈਕਟੀਰੀਆ 

PunjabKesari

ਮੈਸੀਨਾ ਨੇ ਕਿਹਾ ਕਿ ਬਾਰਾਜਸ ਬੈਕਟੀਰੀਆ ਦੀ ਇਕ ਲਾਗ ਵਿਬਰੀਓ ਵੁਲਨੀਫਿਕਸ ਨਾਲ ਸੰਕਰਮਿਤ ਸੀ, ਜਿਸ ਬਾਰੇ ਯੂ.ਐੱਸ ਸੀਡੀਸੀ ਚੇਤਾਵਨੀ ਦਿੰਦੀ ਰਹੀ ਹੈ। ਸੀਡੀਸੀ ਦਾ ਕਹਿਣਾ ਹੈ ਕਿ ਹਰ ਸਾਲ ਲਾਗ ਦੇ ਲਗਭਗ 150-200 ਕੇਸ ਹੁੰਦੇ ਹਨ ਅਤੇ ਲਾਗ ਵਾਲੇ ਪੰਜ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ - ਕਈ ਵਾਰ ਬਿਮਾਰ ਹੋਣ ਦੇ ਇੱਕ ਤੋਂ ਦੋ ਦਿਨਾਂ ਦੇ ਅੰਦਰ। ਇੱਕ UCSF ਛੂਤ ਰੋਗ ਮਾਹਿਰ ਡਾਕਟਰ ਨਤਾਸ਼ਾ ਸਪੌਟਿਸਵੁਡ ਦੇ ਹਵਾਲੇ ਮੁਤਾਬਕ ਦੱਸਿਆ ਗਿਆ ਕਿ "ਜਿਹੜੇ ਤਰੀਕੇ ਨਾਲ ਤੁਸੀਂ ਇਸ ਬੈਕਟੀਰੀਆ ਨਾਲ ਸੰਕਰਮਿਤ ਹੋ ਸਕਦੇ ਹੋ ਉਹ ਹਨ - ਤੁਸੀਂ ਅਜਿਹੀ ਕੋਈ ਚੀਜ਼ ਖਾ ਲੈਂਦੇ ਹੋ ਜੋ ਇਸ ਨਾਲ ਦੂਸ਼ਿਤ ਹੈ ਜਾਂ ਤੁਸੀਂ ਇੱਕ ਕੱਟ ਜਾਂ ਟੈਟੂ ਦੇ ਸੰਪਰਕ ਵਿੱਚ ਆ ਜਾਵੋ ਜੋ ਉਸ ਪਾਣੀ ਦੇ ਸੰਪਰਕ ਵਿਚ ਹੋਵੇ, ਜਿਸ ਵਿਚ ਇਹ ਕੀੜਾ ਹੋਵੇ।" 

ਪੜ੍ਹੋ ਇਹ ਅਹਿਮ ਖ਼ਬਰ-ਅਧਿਆਪਕ ਨੇ ਬੇਰਹਿਮੀ ਨਾਲ ਕੀਤੀ 9 ਸਾਲਾ ਬੱਚੀ ਦੀ ਕੁੱਟਮਾਰ, ਦਿਮਾਗ ਲਗਭਗ ਆਇਆ ਬਾਹਰ

ਪਰਿਵਾਰ ਹੋਰ ਜਾਣਕਾਰੀ ਦੀ ਉਡੀਕ 'ਚ

ਸਪੌਟਿਸਵੁੱਡ ਨੇ ਕਿਹਾ ਕਿ ਬੈਕਟੀਰੀਆ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ। ਮੈਸੀਨਾ ਨੇ ਕਿਹਾ ਕਿ ਉਹ ਅਤੇ ਬਾਰਾਜਸ ਦਾ ਪਰਿਵਾਰ ਅਜੇ ਵੀ ਇਸ ਬਾਰੇ ਹੋਰ ਜਾਣਨ ਦੀ ਉਡੀਕ ਕਰ ਰਿਹਾ ਹੈ ਕਿ ਅਸਲ ਵਿਚ ਕੀ ਹੋਇਆ। ਉਸਨੇ ਆਪਣੇ ਦੋਸਤ ਦੇ ਡਾਕਟਰੀ ਖਰਚਿਆਂ ਵਿੱਚ ਮਦਦ ਕਰਨ ਲਈ ਇੱਕ GoFundMe ਵੀ ਸਥਾਪਤ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਕਿ ਹੁਣ ਤੱਕ ਇਸ ਨੇ 20 ਹਜ਼ਾਰ ਡਾਲਰ ਤੋਂ ਜ਼ਿਆਦਾ ਦੀ ਰਕਮ ਇਕੱਠੀ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News