ਉਈਗਰਾਂ ਦਾ ਸ਼ੋਸ਼ਣ ਕਰਨ ਵਾਲੇ ਚੀਨ ਨੂੰ ਕੌਮਾਂਤਰੀ ਮੋਰਚੇ ’ਤੇ ਘੇਰੇਗਾ ਅਮਰੀਕਾ
Sunday, Jun 13, 2021 - 04:03 AM (IST)
ਲੰਡਨ/ਵਾਸ਼ਿੰਗਟਨ/ਪੇਈਚਿੰਗ - ਉਈਗਰਾਂ ਮੁਸਲਮਾਨਾਂ ਦਾ ਸ਼ੋਸ਼ਣ ਕਰਨ ਵਾਲੇ ਚੀਨ ਨੂੰ ਅਮਰੀਕਾ ਕੌਮਾਂਤਰੀ ਮੰਚ ’ਤੇ ਘੇਰੇਗਾ। ਅਮਰੀਕਾ ਨੇ ਜੀ-7 ਸੰਮੇਲਨ ਵਿਚ ਬੰਧੁਆ ਮਜ਼ਦੂਰੀ ਪ੍ਰਥਾ ਦੇ ਮੁੱਦੇ ’ਤੇ ਚੀਨ ਦਾ ਬਾਈਕਾਟ ਕਰਨ ਲਈ ਸਹਿਯੋਗੀ ਲੋਕਤਾਂਤਰਿਕ ਦੇਸ਼ਾਂ ’ਤੇ ਦਬਾਅ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਸੰਮੇਲਨ ਦੌਰਾਨ ਇਹ ਦੇਸ਼ ਵਿਕਾਸਸ਼ਾਲੀ ਦੇਸ਼ਾਂ ਵਿਚ ਚੀਨ ਦੀਆਂ ਕੋਸ਼ਿਸ਼ਾਂ ਦੀ ਕਾਟ ਲਈ ਇਕ ਬੁਨੀਆਦੀ ਢਾਂਚਾ ਯੋਜਨਾ ਦੀ ਸ਼ੁਰੂਆਤ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਚਾਹੁੰਦੇ ਹਨ ਕਿ ਜੀ-7 ਦੇ ਨੇਤਾ ਉਈਗਰ ਮੁਸਲਿਮਾਂ ਦੇ ਸ਼ੋਸ਼ਣ ਅਤੇ ਹੋਰ ਜਾਤੀ ਘੱਟਗਿਣਤੀਆਂ ਨੂੰ ਬੰਧੁਆ ਮਜ਼ਦੂਰੀ ਕਰਵਾਉਣ ਦੇ ਮਸਲੇ ’ਤੇ ਚੀਨ ਖਿਲਾਫ ਇਕਮੁੱਠਤਾ ਨਾਲ ਆਵਾਜ਼ ਉਠਾਉਣ।
ਸੰਮੇਲਨ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕ੍ਰੋਂ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਦੋ-ਪੱਖੀ ਵਾਰਤਾ ਵੀ ਹੋਈ। ਇਸ ਦੌਰਾਨ ਕੈਨੇਡਾ ਨੇ ਕਿਹਾ ਕਿ ਉਹ ਵਿਕਾਸਸ਼ੀਲ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ 10 ਕਰੋੜ ਖੁਰਾਕਾਂ ਦੇਵੇਗਾ।
ਇਹ ਵੀ ਪੜ੍ਹੋ- ਖੁਸ਼ਖ਼ਬਰੀ: ਜਲਦ ਆਵੇਗੀ ਬੱਚਿਆਂ ਲਈ ਸਪੂਤਨਿਕ-ਵੀ ਦੀ ਨੇਜ਼ਲ ਸਪ੍ਰੇ ਵੈਕਸੀਨ, ਪ੍ਰੀਖਣ ਸ਼ੁਰੂ
ਮਨੁੱਖੀ ਅਧਿਕਾਰਾਂ ਤੇ ਕੋਰੋਨਾ ਉਤਪੱਤੀ ਸਥਾਨ ’ਤੇ ਭਿੜੇ ਅਮਰੀਕਾ ਤੇ ਚੀਨ
ਅਮਰੀਕਾ ਅਤੇ ਚੀਨ ਦੇ ਚੋਟੀ ਦੇ ਡਿਪਲੋਮੈਟ ਮਨੁੱਖੀ ਅਧਿਕਾਰਾਂ ਤੇ ਕੋਰੋਨਾ ਉਤਪੱਤੀ ਸਥਾਨ ਨੂੰ ਲੈਕੇ ਭਿੜਨ ’ਤੇ ਚੀਨ ਨੇ ਅਮਰੀਕਾ ਨੂੰ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਬੰਦ ਕਰਨ ਨੂੰ ਕਿਹਾ ਹੈ। ਉਥੇ ਚੀਨ ਨੇ ਅਮਰੀਕਾ ’ਤੇ ਕੋਵਿਡ-19 ਮਹਾਮਨਾਰੀ ਦੇ ਉਤਪੱਤੀ ਸਥਾਨ ਮਾਮਲੇ ਦਾ ਸਿਆਸੀਕਰਨ ਕਰਨ ਦਾ ਦੋਸ਼ ਲਗਾਇਆ। ਚੀਨ ਦੇ ਸੀਨੀਅਰ ਵਿਦੇਸ਼ ਨੀਤੀ ਸਲਾਹਕਾਰ ਯਾਂਗ ਜਿਏਚੀ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵਿਚਾਲੇ ਫੋਨ ’ਤੇ ਗੱਲਬਾਤ ਹੋਈ ਜਿਸ ਵਿਚ ਹਾਂਗਕਾਂਗ ਵਿਚ ਆਜ਼ਾਦੀ ’ਤੇ ਰੋਕ, ਸ਼ਿਨਜਿਆਂਗ ਖੇਤਰ ਵਿਚ ਮੁਸਲਮਾਨਾਂ ਨੂੰ ਵੱਡੇ ਪੈਮਾਨੇ ’ਤੇ ਹਿਰਾਸਤ ਵਿਚ ਰੱਖਣ ਸਮੇਤ ਅਨੇਕਾਂ ਮੁੱਦੇ ਉੱਠੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।