ਅਮਰੀਕਾ ਕੋਰੋਨਾਵਾਇਰਸ ਦੇ ਸੂਤਰ ਦਾ ਜਲਦ ਕਰੇਗਾ ਖੁਲਾਸਾ : ਟਰੰਪ

Wednesday, May 06, 2020 - 01:46 AM (IST)

ਅਮਰੀਕਾ ਕੋਰੋਨਾਵਾਇਰਸ ਦੇ ਸੂਤਰ ਦਾ ਜਲਦ ਕਰੇਗਾ ਖੁਲਾਸਾ : ਟਰੰਪ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਖਿਆ ਕਿ ਉਨ੍ਹਾਂ ਦਾ ਦੇਸ਼ ਕੋਰੋਨਾਵਾਇਰਸ ਦੇ ਸੂਤਰ ਦਾ ਪਤਾ ਲਗਾਵੇਗਾ ਅਤੇ ਇਸ ਦੇ ਨਤੀਜਿਆਂ ਨੂੰ ਜਨਤਕ ਰੂਪ ਤੋਂ ਜਾਰੀ ਕਰੇਗਾ। ਟਰੰਪ ਨੇ ਵ੍ਹਾਈਟ ਹਾਊਸ ਵਿਚ ਇਕ ਹੈਲੀਕਾਪਟਰ 'ਤੇ ਸਵਾਰ ਹੋਣ ਤੋਂ ਪਹਿਲਾਂ ਆਖਿਆ ਕਿ ਅਸੀਂ ਆਉਣ ਵਾਲੇ ਦਿਨਾਂ ਵਿਚ ਬਹੁਤ ਨਿਸ਼ਚਤ ਰੂਪ ਤੋਂ ਰਿਪੋਰਟ ਕਰਾਂਗੇ। ਟਰੰਪ ਕਥਿਤ ਰੂਪ ਤੋਂ ਕੋਰੋਨਾ ਦੇ ਪ੍ਰਕੋਪ ਨੂੰ ਲੁਕਾਉਣ ਅਤੇ ਸ਼ੁਰੂਆਤੀ ਪੜਾਆਂ ਵਿਚ ਸੰਕਟ ਨੂੰ ਗਲਤ ਦੱਸਣ ਲਈ ਚੀਨ 'ਤੇ ਲਗਾਤਾਰ ਹਮਲਾ ਕਰ ਰਹੇ ਹਨ। ਉਨ੍ਹਾਂ ਨੇ ਖੁਫੀਆ ਅੰਕੜਿਆਂ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਵੁਹਾਨ ਦੀ ਇਕ ਲੈਬ ਤੋਂ ਲੀਕ ਹੋਇਆ ਹੈ।

ਟਰੰਪ ਅੱਜ ਹੈਲੀਕਾਪਟਰ ਰਾਹੀਂ ਆਪਣੀ ਨਿਯਮਤ ਯਾਤਰਾ ਲਈ ਐਰੀਜ਼ੋਨਾ ਦੀ ਇਕ ਫੈਕਟਰੀ ਵਿਚ ਜਾ ਰਹੇ ਹਨ, ਜਿਥੇ ਕੋਰੋਨਾ ਦਾ ਮੁਕਾਬਲਾ ਕਰਨ ਲਈ ਐਨ-95 ਮਾਸਕ ਬਣਾਏ ਜਾਂਦੇ ਹਨ। ਉਥੇ ਹੀ ਟਰੰਪ ਨੇ ਆਪਣੀ ਨਿਯਮਤ ਯਾਤਰਾ ਦੀ ਸ਼ੁਰੂਆਤ ਕਰੀਬ 2 ਮਹੀਨੇ ਬਾਅਦ ਸ਼ੁਰੂ ਕੀਤੀ ਹੈ। ਦੱਸ ਦਈਏ ਕਿ ਟਰੰਪ ਵੱਲੋਂ ਚੀਨ 'ਤੇ ਅਜਿਹੇ ਦੋਸ਼ ਲਾਉਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਜਵਾਬੀ ਕਾਰਵਾਈ ਜ਼ਿਆਦਾ ਤੇਜ਼ ਹੋ ਗਈ ਹੈ, ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ ਨੇ ਛਾਲ ਮਾਰ ਦਿੱਤੀ, ਜਦ ਉਸ ਨੇ ਚੀਨ ਦੀ ਹਿਮਾਇਤ ਕੀਤੀ। ਜਿਸ ਤੋਂ ਬਾਅਦ ਟਰੰਪ ਨੇ ਡਬਲਯੂ. ਐਚ. ਓ. ਨੂੰ ਫੰਡਿੰਗ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 


author

Khushdeep Jassi

Content Editor

Related News