ਅਫਗਾਨਿਸਤਾਨ ਨੂੰ 1250 ਕਰੋੜ ਡਾਲਰ ਦੀ ਮਦਦ ਦੇਵੇਗਾ ਅਮਰੀਕਾ

Tuesday, Aug 20, 2019 - 10:42 PM (IST)

ਅਫਗਾਨਿਸਤਾਨ ਨੂੰ 1250 ਕਰੋੜ ਡਾਲਰ ਦੀ ਮਦਦ ਦੇਵੇਗਾ ਅਮਰੀਕਾ

ਵਾਸ਼ਿੰਗਟਨ/ਕਾਬੁਲ - ਅਮਰੀਕਾ ਨੇ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੇ ਤੌਰ 'ਤੇ 1250 ਕਰੋੜ ਡਾਲਰ ਦੀ ਵਾਧੂ ਰਕਮ ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ਦੂਤਘਰ ਨੇ ਮੰਗਲਵਾਰ ਨੂੰ ਆਖਿਆ ਕਿ ਇਸ ਦਾ ਉਦੇਸ਼ ਅੰਦਰੂਨੀ ਰੂਪ ਤੋਂ ਬੇਘਰ ਲੋਕ, ਹੜ੍ਹ ਪ੍ਰਭਾਵਿਤ ਭਾਈਚਾਰਿਆਂ ਅਤੇ ਸਵਦੇਸ਼ ਤੋਂ ਵਾਪਸ ਅਫਗਾਨ ਆਉਣ ਵਾਲੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ, ਇਸ ਵਿੱਤ ਸਾਲ 'ਚ ਅਮਰੀਕਾ ਵੱਲੋਂ ਅਫਗਾਨ ਲਈ ਮਨੁੱਖੀ ਸਰੂਪ 'ਤੇ ਦਿੱਤੀ ਜਾਣ ਵਾਲੀ ਰਕਮ ਹੁਣ 1900 ਕਰੋੜ ਪਹੁੰਚ ਗਈ ਹੈ।

ਦੂਤਘਰ ਨੇ ਇਕ ਬਿਆਨ 'ਚ ਆਖਿਆ ਕਿ ਇਹ ਰਕਮ ਅਫਗਾਨਿਸਤਾਨ 'ਚ ਜ਼ਿੰਦਗੀ ਰੱਖਿਅਕ ਗਤੀਵਿਧੀਆਂ 'ਚ ਖਰਚ ਕੀਤੀ ਜਾਵੇਗੀ। ਇਸ 'ਚ ਭੋਜਨ, ਪੋਸ਼ਣ, ਸਾਫ ਪਾਣੀ, ਸਵੱਛਤਾ, ਐਮਰਜੰਸੀ ਡਾਕਟਰੀ ਸਹਾਇਤਾ ਆਦਿ ਸ਼ਾਮਲ ਹਨ। ਅਮਰੀਕਾ ਨੇ ਹੋਰਨਾਂ ਦੇਸ਼ਾਂ ਤੋਂ ਵੀ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਦੀ ਸਹਾਇਤਾ ਲਈ ਸੰਯੁਕਤ ਰਾਸ਼ਟਰ ਮਾਨਵਤਾਵਾਦੀ ਅਪੀਲ 'ਚ ਆਪਣਾ ਯੋਗਦਾਨ ਦੇਣ, ਜੋ ਵਰਤਮਾਨ 'ਚ ਸਿਰਫ 27 ਫੀਸਦੀ ਹੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਵਾਸ਼ਿੰਗਟਨ ਸਭ ਤੋਂ ਕਮਜ਼ੋਰ ਅਫਗਾਨੀ ਨਾਗਰਿਕਾਂ ਦੀ ਮਦਦ ਕਰਨ ਲਈ ਵਚਨਬੱਧ ਹੈ।


author

Khushdeep Jassi

Content Editor

Related News