Hamas Attack : ਇਜ਼ਰਾਈਲੀ ਸਰਹੱਦ ''ਤੇ ਅਮਰੀਕਾ ਤਾਇਨਾਤ ਕਰੇਗਾ ਜੰਗੀ ਜਹਾਜ਼

Monday, Oct 09, 2023 - 01:33 AM (IST)

Hamas Attack : ਇਜ਼ਰਾਈਲੀ ਸਰਹੱਦ ''ਤੇ ਅਮਰੀਕਾ ਤਾਇਨਾਤ ਕਰੇਗਾ ਜੰਗੀ ਜਹਾਜ਼

ਇੰਟਰਨੈਸ਼ਨਲ ਡੈਸਕ : ਅਮਰੀਕੀ ਵਿਦੇਸ਼ ਵਿਭਾਗ ਨੇ ਜਲ ਸੈਨਾ ਦੇ 'ਫੋਰਡ ਕੈਰੀਅਰ ਸਟ੍ਰਾਈਕ ਗਰੁੱਪ' ਨੂੰ ਪੂਰਬੀ ਭੂਮੱਧ ਸਾਗਰ 'ਚ ਜਾਣ ਦਾ ਹੁਕਮ ਦਿੱਤਾ ਹੈ ਕਿ ਉਹ ਇਜ਼ਰਾਈਲ ਦੀ ਮਦਦ ਲਈ ਤਿਆਰ ਰਹਿਣ। 2 ਅਮਰੀਕੀ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਯੂਐੱਸਐੱਸ ਗੇਰਾਲਡ ਆਰ. ਫੋਰਡ, ਇਸ ਦੇ ਲਗਭਗ 5,000 ਜਲ ਸੈਨਾ ਕਰਮਚਾਰੀਆਂ ਅਤੇ ਲੜਾਕੂ ਜਹਾਜ਼ਾਂ ਦੇ ਨਾਲ ਕਰੂਜ਼ਰਾਂ ਅਤੇ ਵਿਨਾਸ਼ਕਾਂ ਦੇ ਨਾਲ ਰਵਾਨਾ ਕੀਤਾ ਜਾਵੇਗਾ। ਇਸ ਦਾ ਸੰਭਾਵਿਤ ਉਦੇਸ਼ ਨਿਗਰਾਨੀ ਕਰਨਾ ਅਤੇ ਵਾਧੂ ਹਥਿਆਰਾਂ ਨੂੰ ਹਮਾਸ ਤੱਕ ਪਹੁੰਚਣ ਤੋਂ ਰੋਕਣਾ ਹੈ। ਗਾਜ਼ਾ ਪੱਟੀ 'ਤੇ ਸ਼ਾਸਨ ਕਰਨ ਵਾਲੇ ਹਮਾਸ ਨੇ ਸ਼ਨੀਵਾਰ ਸਵੇਰੇ ਇਜ਼ਰਾਈਲ ਦੇ ਦੱਖਣ 'ਚ ਹਵਾਈ, ਜ਼ਮੀਨ ਅਤੇ ਸਮੁੰਦਰ ਤੋਂ ਅਚਾਨਕ ਹਮਲਾ ਕੀਤਾ। ਇਨ੍ਹਾਂ ਹਮਲਿਆਂ 'ਚ ਸੈਨਿਕਾਂ ਸਮੇਤ ਘੱਟੋ-ਘੱਟ 1000 ਇਜ਼ਰਾਈਲੀ ਮਾਰੇ ਗਏ ਹਨ। ਇਸ ਨੂੰ ਪਿਛਲੇ 50 ਸਾਲਾਂ 'ਚ ਦੇਸ਼ ਦਾ ਸਭ ਤੋਂ ਭਿਆਨਕ ਹਮਲਾ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ : Hamas Attack in Israel: ਹਮਾਸ ਦੇ ਹਮਲੇ 'ਚ 10 ਨੇਪਾਲੀ ਵਿਦਿਆਰਥੀਆਂ ਦੀ ਮੌਤ, 11 ਲਾਪਤਾ

PunjabKesari

ਇਜ਼ਰਾਈਲ ਦੇ ਜਵਾਬੀ ਹਮਲੇ 'ਚ ਗਾਜ਼ਾ ਪੱਟੀ 'ਚ ਕਰੀਬ 300 ਲੋਕਾਂ ਦੀ ਮੌਤ ਹੋ ਗਈ ਹੈ। ਯੂਐੱਸਐੱਸ ਗੇਰਾਲਡ ਆਰ. ਫੋਰਡ ਪਹਿਲਾਂ ਹੀ ਮੈਡੀਟੇਰੀਅਨ ਵਿੱਚ ਸੀ। ਇਸ ਨੇ ਪਿਛਲੇ ਹਫ਼ਤੇ ਇਓਨੀਅਨ ਸਾਗਰ ਵਿੱਚ ਇਟਲੀ ਨਾਲ ਜਲ ਸੈਨਾ ਅਭਿਆਸ ਕੀਤਾ ਸੀ। ਇਹ ਅਮਰੀਕਾ ਦਾ ਸਭ ਤੋਂ ਨਵਾਂ ਅਤੇ ਸਭ ਤੋਂ ਉੱਨਤ ਏਅਰਕ੍ਰਾਫਟ ਕੈਰੀਅਰ ਹੈ ਅਤੇ ਇਹ ਇਸ ਦੀ ਪਹਿਲੀ ਪੂਰੀ ਤਾਇਨਾਤੀ ਹੈ। ਇਹ ਜਾਣਕਾਰੀ ਦੇਣ ਵਾਲੇ ਅਧਿਕਾਰੀ ਇਸ ਮਾਮਲੇ 'ਤੇ ਜਨਤਕ ਤੌਰ 'ਤੇ ਗੱਲ ਕਰਨ ਦੇ ਅਧਿਕਾਰਤ ਨਹੀਂ ਹਨ, ਇਸ ਲਈ ਉਨ੍ਹਾਂ ਨੇ ਇਹ ਜਾਣਕਾਰੀ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦਿੱਤੀ।

ਇਹ ਵੀ ਪੜ੍ਹੋ : Hamas Attack: ਇਜ਼ਰਾਈਲ 'ਚ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ, 1000 ਤੋਂ ਪਾਰ ਪਹੁੰਚੀ ਗਿਣਤੀ

PunjabKesari

ਖਦਸ਼ਾ ਜਤਾਇਆ ਗਿਆ ਹੈ ਕਿ ਅੱਤਵਾਦੀ ਬੰਧਕਾਂ ਦੀ ਰਿਹਾਈ ਦੇ ਬਦਲੇ ਹਜ਼ਾਰਾਂ ਫਿਲਸਤੀਨੀ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਸਕਦੇ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਨਿਊਜ਼ ਚੈਨਲ 'ਸੀਐੱਨਐੱਨ' ਨੂੰ ਦੱਸਿਆ ਕਿ ਅਮਰੀਕਾ ਉਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕਰਨ ਲਈ ਕੰਮ ਕਰ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਈ ਅਮਰੀਕੀ ਨਾਗਰਿਕ ਮਾਰੇ ਗਏ ਜਾਂ ਲਾਪਤਾ ਹੋਏ ਹਨ। ਮਰਨ ਵਾਲਿਆਂ ਅਤੇ ਬੰਧਕਾਂ ਦੀ ਵਧਦੀ ਗਿਣਤੀ ਅਤੇ ਹਮਲੇ ਦੀ ਹੌਲੀ ਪ੍ਰਤੀਕਿਰਿਆ ਨੇ ਇਕ ਵੱਡੀ ਖੁਫੀਆ ਅਸਫਲਤਾ ਵੱਲ ਇਸ਼ਾਰਾ ਕੀਤਾ ਅਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਸ ਧਾਰਨਾ ਨੂੰ ਕਮਜ਼ੋਰ ਕਰ ਦਿੱਤਾ ਕਿ ਇਜ਼ਰਾਈਲ ਦਾ ਦਹਾਕਿਆਂ ਤੋਂ ਨਿਯੰਤਰਿਤ ਛੋਟੇ ਅਤੇ ਸੰਘਣੀ ਆਬਾਦੀ ਵਾਲੇ ਖੇਤਰ 'ਚ ਚੱਪੇ-ਚੱਪੇ 'ਤੇ ਕੰਟਰੋਲ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News