ਅਮਰੀਕਾ ''ਚ 9/11 ਅੱਤਵਾਦੀ ਹਮਲੇ ''ਚ ਸਾਊਦੀ ਅਰਬ ''ਤੇ ਜਾਰੀ ਰਹੇਗਾ ਮੁਕੱਦਮਾ

03/30/2018 3:11:04 AM

ਨਿਊਯਾਰਕ — ਅਮਰੀਕਾ ਦੀ ਇਕ ਅਦਾਲਤ ਨੇ 11 ਸਤੰਬਰ, 2001 ਦੇ ਅੱਤਵਾਦੀ ਹਮਲੇ ਮਾਮਲੇ 'ਚ ਸਾਊਦੀ ਅਰਬ 'ਤੇ ਮੁਕੱਦਮਾ ਜਾਰੀ ਰੱਖਣ ਦਾ ਆਦੇਸ਼ ਦਿੱਤਾ ਹੈ। ਵਰਲਡ ਟ੍ਰੇਡ ਸੈਂਟਰ 'ਤੇ ਹੋਏ ਇਸ ਹਮਲੇ 'ਚ ਕਰੀਬ 3 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਸਾਊਦੀ ਸਰਕਾਰ 'ਤੇ ਇਸ ਹਮਲੇ 'ਚ ਸ਼ਾਮਲ ਅੱਤਵਾਦੀਆਂ ਦੀ ਮਦਦ ਕਰਨ ਦਾ ਦੋਸ਼ ਹੈ। ਪੀੜਤ ਪਰਿਵਾਰਾਂ ਨੇ ਹਰਜ਼ਾਨੇ ਲਈ ਸਾਊਦੀ ਅਰਬ 'ਤੇ ਕੇਸ ਕੀਤਾ ਹੈ। ਸਾਊਦੀ ਸਰਕਾਰ ਹਾਲਾਂਕਿ ਇਸ ਦੋਸ਼ ਤੋਂ ਇਨਕਾਰ ਕਰਦੀ ਆ ਰਹੀ ਹੈ।
ਸਾਊਦੀ ਸਰਕਾਰ ਨੇ ਮੈਨਹੱਟਨ ਦੀ ਫੈਡਰਲ ਅਦਾਲਤ 'ਚ ਚੱਲ ਰਹੇ ਮੁਕੱਦਮੇ ਨੂੰ ਖਾਰਜ ਕਰਨ ਲਈ ਅਪੀਲ ਦਾਇਰ ਕੀਤੀ ਸੀ। ਜੱਜ ਜਾਰਜ ਡੇਨੀਅਲਸ ਨੇ ਬੁੱਧਵਾਰ ਨੂੰ ਇਹ ਅਪੀਲ ਖਾਰਜ ਕਰ ਦਿੱਤੀ। ਜੱਜ ਨੇ ਕਿਹਾ, 'ਪੀੜਤ ਪਰਿਵਾਰਾਂ ਨੇ ਦੋਸ਼ ਵਾਜਬ ਆਧਾਰਾਂ 'ਤੇ ਆਧਾਰਿਤ ਹਨ। ਇਸ ਲਈ ਜਸਟਿਸ ਅਗੇਂਸਟ ਸਪਾਂਸਰ ਆਫ ਟੈਰਰੀਜ਼ਮ ਐਕਟ (ਜਾਸਟਾ) ਦੇ ਤਹਿਤ ਸਾਊਦੀ ਅਰਬ 'ਤੇ ਮੁਕੱਦਮਾ ਜਾਰੀ ਰੱਖਿਆ ਜਾਣਾ ਚਾਹੀਦਾ ਹੈ।' ਜ਼ਿਕਰਯੋਗ ਹੈ ਕਿ ਸਤੰਬਰ 2016 'ਚ ਰਾਸ਼ਟਰਪਤੀ ਬਰਾਕ ਓਬਾਮਾ ਦੇ ਵੀਟੋ ਪਾਵਰ ਨੂੰ ਰੱਦ ਕਰਕੇ ਅਮਰੀਕੀ ਸੰਸਦ ਨੇ ਜਾਸਟਾ ਲਾਗੂ ਕਰ ਦਿੱਤਾ ਸੀ। ਓਬਾਮਾ ਇਸ ਕਾਨੂੰਨ ਦੇ ਵਿਰੋਧ 'ਚ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਹੋਰ ਦੇਸ਼ਾਂ 'ਚ ਅਮਰੀਕੀ ਕੰਪਨੀਆਂ, ਫੌਜੀਆਂ ਅਤੇ ਨਾਗਰਿਕਾਂ 'ਤੇ ਮੁਕੱਦਮੇ ਦਾਇਰ ਹੋ ਸਕਦੇ ਹਨ।
ਜੱਜ ਨੇ ਆਪਣੇ ਆਦੇਸ਼ 'ਚ ਕਿਹਾ, 'ਪੀੜਤ ਪਰਿਵਾਰਾਂ ਨੂੰ ਕੈਲੇਫੋਰਨੀਆ ਸਥਿਤ ਮਸਜਿਦ ਦੇ ਈਮਾਮ ਫਹਿਦ ਅਲ ਠੁਮੈਰੀ ਅਤੇ ਖੁਫੀਆ ਅਧਿਕਾਰੀ ਓਮਰ ਅਲ ਬਯੂਮੀ ਦੇ ਸ਼ੱਕੀ ਕਾਰਜਾਂ 'ਚ ਸਾਊਦੀ ਅਰਬ ਦੀ ਭੂਮਿਕਾ ਨੂੰ ਸਾਬਤ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।' ਇਨ੍ਹਾਂ ਦੋਵੇਂ 'ਤੇ ਹਮਲੇ 'ਚ ਸ਼ਾਮਸ ਜਹਾਜ਼ਾਂ ਨੂੰ ਹਾਈਜੈੱਕ ਕਰਨ ਵਾਲੇ ਅੱਤਵਾਦੀਆਂ ਦੀ ਮਦਦ ਅਤੇ ਹਮਲੇ ਦੀ ਸਾਜ਼ਿਸ਼ ਰੱਚਣ ਦੇ ਦੋਸ਼ ਸਨ।


Related News