ਦੱਖਣੀ ਚੀਨ ਸਾਗਰ ''ਚ ਚੀਨੀ ਗਤੀਵਿਧੀਆਂ ''ਤੇ ਅਮਰੀਕਾ ਨੇ ਬੀਜ਼ਿੰਗ ਨੂੰ ਦਿੱਤੀ ਚਿਤਾਵਨੀ

08/23/2019 2:33:53 AM

ਵਾਸ਼ਿੰਗਟਨ - ਅਮਰੀਕਾ ਨੇ ਵਿਵਾਦਤ ਦੱਖਣੀ ਚੀਨ ਸਾਗਰ 'ਚ ਤਣਾਅ ਵਧਾਉਣ ਵਾਲੀਆਂ ਚੀਨੀ ਗਤੀਵਿਧੀਆਂ ਦੀ ਵੀਰਵਾਰ ਨੂੰ ਨਿੰਦਾ ਕੀਤੀ। ਅਮਰੀਕਾ ਨੇ ਆਖਿਆ ਕਿ ਚੀਨ ਨੇ ਵਿਅਤਨਾਮ ਨਾਲ ਲੱਗਦੇ ਜਲ ਖੇਤਰ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਹਥਿਆਰਬੰਦ ਫੌਜੀਆਂ ਦੇ ਨਾਲ ਫਿਰ ਤੋਂ ਇਕ ਪੋਤ ਤੈਨਾਤ ਕੀਤਾ ਹੈ। ਵਿਅਕਤੀ ਨੇ ਆਖਿਆ ਕਿ ਇਹ ਜਲ ਖੇਤਰ ਵਿਸ਼ੇਸ਼ ਆਰਥਿਕ ਖੇਤਰ (ਈ. ਈ. ਜ਼ੇਡ.) ਹੈ। ਇਹ ਕਦਮ ਸੰਸਾਧਨ ਬਹੁਤ ਦੱਖਣੀ ਚੀਨ ਸਾਗਰ 'ਚ ਅਧਿਕਾਰਾਂ ਨੂੰ ਲੈ ਕੇ ਚੀਨ ਅਤੇ ਵਿਅਤਨਾਮ ਵਿਚਾਲੇ ਵਿਵਾਦ ਨੂੰ ਪੈਦਾ ਕਰ ਸਕਦਾ ਹੈ।

ਅਮਰੀਕਾ ਦੀ ਵਿਦੇਸ਼ ਵਿਭਾਗ ਦੀ ਬੁਲਾਰੀ ਮਾਰਗਨ ਓਰਤਗੁਸ ਨੇ ਆਖਿਆ ਕਿ ਅਮਰੀਕਾ ਇਸ ਗੱਲ ਤੋਂ ਬਹੁਤ ਚਿੰਤਤ ਹੈ ਕਿ ਚੀਨ ਵਿਅਤਨਾਮ ਦੇ ਈ. ਈ. ਜ਼ੇਡ ਦੀ ਤੇਲ ਅਤੇ ਗੈਸ ਗਤੀਵਿਧੀਆਂ 'ਚ ਦਖਲ ਦੇਣਾ ਜਾਰੀ ਰੱਖ ਰਿਹਾ ਹੈ। ਉਨ੍ਹਾਂ ਨੇ ਇਕ ਬਿਆਨ 'ਚ ਆਖਿਆ ਕਿ ਪੋਤ ਨੂੰ ਤੈਨਾਤ ਕਰਨਾ ਦੱਖਣੀ ਚੀਨ ਸਾਗਰ 'ਚ ਹੋਰ ਦਾਅਵੇਦਾਰਾਂ ਨੂੰ ਚੀਨ ਵੱਲੋਂ ਭੜਕਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਦੀ ਹਰਕਤ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਦੀ ਅਣਦੇਖੀ ਕਰਦਾ ਹੈ। ਉਨ੍ਹਾਂ ਨੇ ਬੀਜ਼ਿੰਗ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਉਹ ਖੇਤਰ 'ਚ ਹੋਰ ਦੇਸ਼ਾਂ ਦੇ ਨਾਲ ਅਮਰੀਕੀ ਤੇਲ ਅਤੇ ਗੈਸ ਕੰਪਨੀਆਂ ਦੀ ਸਾਂਝੇਦਾਰੀ ਦੀਆਂ ਕੋਸ਼ਿਸ਼ਾਂ 'ਚ ਅੜਚਣ ਨਾ ਪਾਵੇ।
 


Khushdeep Jassi

Content Editor

Related News