ਅੱਤਵਾਦ ਵਿਰੁੱਧ ਪਾਕਿ ਦੀ ਕਾਰਵਾਈ ਦਾ ਇੰਤਜ਼ਾਰ ਕਰ ਰਿਹਾ ਹੈ ਅਮਰੀਕਾ: ਅਧਿਕਾਰੀ

Saturday, Oct 28, 2017 - 10:53 AM (IST)

ਅੱਤਵਾਦ ਵਿਰੁੱਧ ਪਾਕਿ ਦੀ ਕਾਰਵਾਈ ਦਾ ਇੰਤਜ਼ਾਰ ਕਰ ਰਿਹਾ ਹੈ ਅਮਰੀਕਾ: ਅਧਿਕਾਰੀ

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਅੱਤਵਾਦੀ ਸੰਗਠਨਾਂ ਖਿਲਾਫ ਲੜਾਈ ਦੀ ਆਪਣੀ ਰਣਨੀਤੀ ਉੱਤੇ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਉਸ ਨੂੰ ਅੱਤਵਾਦ ਵਿਰੁੱਧ ਲੜਾਈ ਵਿਚ ਪਾਕਿਸਤਾਨ ਵੱਲੋਂ ਅਸਲੀ ਕਦਮ ਚੁੱਕੇ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ। ਦੱਖਣੀ ਅਤੇ ਮੱਧ ਏਸ਼ੀਆਈ ਮੁੱਦਿਆਂ ਦੇ ਕਾਰਜਕਾਰੀ ਉਪ ਮੰਤਰੀ  ਏਲਿਸ ਜੀ ਵੇਲਸ ਜੋ ਕਿ ਵਿਦੇਸ਼ ਮੰਤਰੀ ਰੈਕਸ ਟਿਲਰਸਨ ਦੀ ਖੇਤਰ ਦੀ ਯਾਤਰਾ ਵਿਚ ਸ਼ਾਮਿਲ ਵਫਦ ਦਾ ਹਿੱਸਾ ਸਨ, ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ। ਉਨ੍ਹਾਂ ਕਿਹਾ,''ਇਹ ਪਾਕਿਸਤਾਨ ਦੀ ਇੱਛਾ ਦੇ ਬਾਰੇ ਵਿਚ ਹੈ। ਇਹ ਅਮਰੀਕਾ ਦੇ ਨਿਰਦੇਸ਼ਾਂ ਦੇ ਬਾਰੇ ਵਿਚ ਨਹੀਂ ਹੈ। ਅਸੀਂ ਆਪਣੀ ਰਣਨੀਤੀ ਸਮਝਾ ਦਿੱਤੀ ਹੈ, ਅਸੀਂ ਪਾਕਿਸਤਾਨ ਦੀ ਮਹੱਤਵਪੂਰਣ ਭੂਮਿਕਾ ਦੇ ਬਾਰੇ ਵਿਚ ਵਿਵਰਣ ਦੇ ਦਿੱਤਾ ਹੈ, ਜਿਸ ਨੂੰ ਅਸੀਂ ਖੇਤਰ ਦੇ ਇਕ ਬੇਹੱਦ ਮਹੱਤਵਪੂਰਣ ਦੇਸ਼ ਦੇ ਤੌਰ ਉੱਤੇ ਦੇਖਦੇ ਹਾਂ ਪਰ ਇਹ ਉਨ੍ਹਾਂ ਉੱਤੇ ਹੈ ਕਿ ਕੀ ਉਹ ਸਾਡੇ ਨਾਲ ਇਸ ਰਣਨੀਤੀ ਉੱਤੇ ਕੰਮ ਕਰਨਾ ਚਾਹੁੰਦੇ ਹਨ ਅਤੇ ਜੇਕਰ ਨਹੀਂ ਕਰਨਾ ਚਾਹੁੰਦੇ ਤਾਂ ਜਿਵੇਂ ਕਿ ਮੰਤਰੀ ਨੇ ਕਿਹਾ ਹੈ, ਅਸੀਂ ਤਾਲਮੇਲ ਬਿਠਾਵਾਂਗੇ।'


Related News