ਦੀਵਾਲੀ ਮੌਕੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮਿੱਟੀ ਦੇ ਦੀਵਿਆਂ ਨਾਲ ਸਜਾਇਆ ਘਰ

Saturday, Oct 22, 2022 - 12:30 PM (IST)

ਦੀਵਾਲੀ ਮੌਕੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮਿੱਟੀ ਦੇ ਦੀਵਿਆਂ ਨਾਲ ਸਜਾਇਆ ਘਰ

ਵਾਸ਼ਿੰਗਟਨ - ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੀਵਾਲੀ ਇੱਕ ਵਿਸ਼ਵਵਿਆਪੀ ਸੰਕਲਪ ਹੈ, ਜੋ ਸੱਭਿਆਚਾਰਾਂ ਵਿਚਕਾਰ ਮੇਲ-ਮਿਲਾਪ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਆਪਣੀ ਸਰਕਾਰੀ ਰਿਹਾਇਸ਼ 'ਤੇ ਵੱਖ-ਵੱਖ ਭਾਰਤੀ-ਅਮਰੀਕੀਆਂ ਲਈ ਆਯੋਜਿਤ ਦੀਵਾਲੀ ਸਮਾਗਮ ’ਚ ਇਸ ਗੱਲ ਦਾ ਪ੍ਰਗਟਾਵਾ ਕੀਤਾ। ਉਪ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਨੇਵਲ ਆਬਜ਼ਰਵੇਟਰੀ ਨੂੰ ਲਾਈਟਾਂ ਅਤੇ ਮਿੱਟੀ ਦੇ ਦੀਵਿਆਂ ਨਾਲ ਸਜਾਇਆ ਗਿਆ ਸੀ, ਜਦੋਂ ਕਿ ਮਹਿਮਾਨਾਂ ਨੂੰ 'ਪਾਣੀ ਪੁਰੀ' ਤੋਂ ਲੈ ਕੇ ਰਵਾਇਤੀ ਮਿਠਾਈਆਂ ਤੱਕ ਕਈ ਤਰ੍ਹਾਂ ਦੇ ਭਾਰਤੀ ਪਕਵਾਨ ਪਰੋਸੇ ਗਏ ਸਨ। ਇਸ ਗੱਲ ਦੀ ਜਾਣਕਾਰੀ ਸਮਾਗਮ ਵਿੱਚ ਪੁੱਜੇ ਸਮਾਜ ਸੇਵੀ ਆਗੂਆਂ ਵਲੋਂ ਦਿੱਤੀ ਗਈ ਹੈ।

PunjabKesari

ਹੈਰਿਸ ਨੇ 100 ਤੋਂ ਵੱਧ ਭਾਰਤੀ-ਅਮਰੀਕੀਆਂ ਦੀ ਮੌਜੂਦਗੀ ਵਿੱਚ ਕਿਹਾ ਕਿ ਦੀਵਾਲੀ ਇੱਕ ਵਿਸ਼ਵਵਿਆਪੀ ਸੰਕਲਪ ਹੈ, ਜੋ ਸੱਭਿਆਚਾਰਾਂ ਵਿੱਚ ਮੇਲ-ਮਿਲਾਪ ਨੂੰ ਦਰਸਾਉਂਦੀ ਹੈ। ਇਹ ਹਨੇਰੇ ਉੱਤੇ ਰੋਸ਼ਨੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਅਤੇ ਹਨੇਰੇ ਪਲਾਂ ਵਿੱਚ ਰੌਸ਼ਨੀ ਖਿਲਾਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਪ ਰਾਸ਼ਟਰਪਤੀ ਵਜੋਂ ਮੇਰਾ ਇਹ ਮੰਨਣਾ ਹੈ ਕਿ ਅਸੀਂ ਆਪਣੇ ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ ਚੁਣੌਤੀਆਂ ਤੋਂ ਮੂੰਹ ਨਹੀਂ ਮੋੜ ਸਕਦੇ, ਦੀਵਾਲੀ ਉਹ ਤਿਉਹਾਰ ਹੈ, ਜੋ ਸਾਨੂੰ ਹਨੇਰੇ ਪਲਾਂ ਵਿੱਚ ਰੋਸ਼ਨੀ ਦੀ ਮਹੱਤਤਾ ਨੂੰ ਦੱਸਦਾ ਹੈ।

PunjabKesari

ਆਪਣੇ ਬਚਪਨ ਦੌਰਾਨ ਚੇਨਈ ਵਿੱਚ ਆਪਣੇ ਨਾਨਾ-ਨਾਨੀ ਨਾਲ ਦੀਵਾਲੀ ਮਨਾਉਣ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹੈਰਿਸ ਨੇ ਕਿਹਾ ਕਿ ਦੀਵਾਲੀ ਇੱਕ ਪਰੰਪਰਾ ਹੈ। ਉਨ੍ਹਾਂ ਕਿਹਾ ਕਿ ਇਹ ਸੱਭਿਆਚਾਰ ਹੈ। ਇਹ ਇੱਕ ਸਦੀਆਂ ਪੁਰਾਣੀ ਧਾਰਨਾ ਹੈ, ਜੋ ਸਭਿਆਚਾਰਾਂ ਅਤੇ ਭਾਈਚਾਰਿਆਂ ਦੇ ਅਭੇਦ ਨੂੰ ਦਰਸਾਉਂਦੀ ਹੈ। ਬਿਡੇਨ-ਹੈਰਿਸ ਪ੍ਰਸ਼ਾਸਨ ਦੇ ਕਈ ਭਾਰਤੀ-ਅਮਰੀਕੀ ਮੈਂਬਰਾਂ ਨੇ ਸਮਾਰੋਹ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸਰਜਨ ਜਨਰਲ ਡਾ. ਵਿਵੇਕ ਮੂਰਤੀ, ਰਾਸ਼ਟਰਪਤੀ ਦੀ ਵਿਸ਼ੇਸ਼ ਸਲਾਹਕਾਰ ਨੀਰਾ ਟੰਡਨ ਅਤੇ ਬਿਡੇਨ ਦੇ ਭਾਸ਼ਣਕਾਰ ਵਿਨੈ ਰੈੱਡੀ ਸ਼ਾਮਲ ਸਨ। ਰਿਚ ਵਰਮਾ, ਜੋ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਨ, ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।
 


author

rajwinder kaur

Content Editor

Related News