ਯੂਕ੍ਰੇਨ ਨੂੰ 80 ਕਰੋੜ ਡਾਲਰ ਦੀ ਫੌਜੀ ਸਹਾਇਤਾ ਭੇਜੇਗਾ ਅਮਰੀਕਾ
Thursday, Jun 30, 2022 - 11:45 PM (IST)
ਮੈਡ੍ਰਿਡ-ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨੇ ਇਥੇ ਸਿਖਰ ਸੰਮੇਲਨ ਦੇ ਅੰਤਿਮ ਦਿਨ ਵੀਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਜਲਦ ਹੀ ਰੂਸ ਦੇ ਹਮਲੇ ਨਾਲ ਲੜਨ ਲਈ ਯੂਕ੍ਰੇਨ ਨੂੰ 80 ਕਰੋੜ ਅਮਰੀਕੀ ਡਾਲਰ ਦੀ ਸੁਰੱਖਿਆ ਸਹਾਇਤਾ ਪ੍ਰਦਾਨ ਕਰੇਗਾ। ਬਾਈਡੇਨ ਨੇ ਕਿਹਾ ਕਿ ਨਵੀਂ ਸਹਾਇਤਾ 'ਚ ਐਡਵਾਂਸਡ ਏਅਰ ਡਿਫੈਂਸ ਸਿਸਟਮ, ਕਾਊਂਟਰ ਬੈਟਰੀ ਰਡਾਰ, ਅਤੇ ਹਾਈ ਮੋਬਿਲਿਟੀ ਆਰਟੀਲਰੀ ਰਾਕੇਟ ਸਿਸਟਮ ਜਾਂ ਐੱਚ.ਆਈ.ਐੱਮ.ਏ.ਆਰ.ਐੱਸ. ਲਈ ਵਾਧੂ ਗੋਲਾ ਬਾਰੂਦ ਸ਼ਾਮਲ ਹੋਵੇਗਾ ਜਿਸ ਨੂੰ ਪ੍ਰਸ਼ਾਸਨ ਪਹਿਲਾ ਹੀ ਯੂਕ੍ਰੇਨ ਭੇਜ ਚੁੱਕਿਆ ਹੈ।
ਇਹ ਵੀ ਪੜ੍ਹੋ : ਸਾਈਬਰ ਹਮਲੇ ਦਾ ਪਤਾ ਲੱਗਣ ਤੋਂ 6 ਘੰਟਿਆਂ ਦੇ ਅੰਦਰ ਇਸ ਦੀ ਜਾਣਕਾਰੀ ਦਿਓ : ਸੇਬੀ
ਬਾਈਡੇਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਪੈਕੇਜ ਦਾ ਰਸਮੀ ਤੌਰ 'ਤੇ ਵਿਸਤਾਰ ਕੀਤਾ ਜਾਵੇਗਾ। ਉਨ੍ਹਾਂ ਨੇ ਮੈਡ੍ਰਿਡ 'ਚ ਨਾਟੋ ਸਿਖਰ ਸੰਮੇਲਨ ਦੇ ਆਖਿਰ 'ਚ ਇਕ ਪ੍ਰੈੱਸ ਨਿਊਜ਼ 'ਚ ਇਹ ਗੱਲ ਕਹੀ। ਸਹਾਇਤਾ ਦਾ ਤਾਜ਼ਾ ਦੌਰ ਅਮਰੀਕੀ ਕਾਂਗਰਸ ਵੱਲੋਂ ਪਿਛਲੇ ਮਹੀਨੇ ਪਾਸ ਸੁਰੱਖਿਆ ਅਤੇ ਆਰਥਿਕ ਸਹਾਇਤਾ ਦੇ 40 ਅਰਬ ਅਮਰੀਕੀ ਡਾਲਰ ਦੇ ਪੈਕੇਜ ਦਾ ਹਿੱਸਾ ਹੈ। ਇਸ ਪੈਕੇਜ 'ਤੇ ਬਾਈਡੇਨ ਨੇ ਦਸਤਖਤ ਕੀਤੇ ਹਨ।
ਇਹ ਵੀ ਪੜ੍ਹੋ : ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ 'ਜੰਗ ਦਾ ਕਾਰਨ' ਹੋ ਸਕਦੀਆਂ ਹਨ : ਮੇਦਵੇਦੇਵ
ਬਾਈਡੇਨ ਨੇ ਇਹ ਵੀ ਕਿਹਾ ਕਿ ਅਮਰੀਕੀਆਂ ਨੂੰ ਉੱਚ ਗੈਸ ਦੀਆਂ ਕੀਮਤਾਂ ਦਾ ਭੁਗਤਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮੈਡ੍ਰਿਡ 'ਚ ਨਾਟੋ ਸਿਖਰ ਸੰਮੇਲਨ ਦੇ ਅੰਤਿਮ ਦਿਨ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਬਾਈਡੇਨ ਨੇ ਕਿਹਾ ਕਿ ਇਹ ਦੁਨੀਆ ਲਈ ਇਕ ਨਾਜ਼ੁਕ ਸਥਿਤੀ ਹੈ। ਬਾਈਡੇਨ ਨੇ ਯੂਕ੍ਰੇਨ ਲਈ ਆਪਣੇ ਲੰਬੇ ਸਮੇਂ ਦੇ ਸਮਰਥਨ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਸੀਂ ਯੂਕ੍ਰੇਨ ਨਾਲ ਬਣੇ ਰਹਾਂਗੇ।
ਇਹ ਵੀ ਪੜ੍ਹੋ :ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਦੁਨੀਆ 'ਚ ਲਗਭਗ ਹਰ ਥਾਂ ਵਧ ਰਹੇ ਹਨ : WHO
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ