ਬਰਫੀਲੇ ਤੂਫਾਨ ’ਚ ਬਾਈਡੇਨ ਨੂੰ ਬਚਾਉਣ ਵਾਲੇ ਇੰਟਰਪ੍ਰੇਟਰਸ ਨੂੰ ਤਾਲਿਬਾਨੀਆਂ ਤੋਂ ਬਚਾਏਗਾ ਅਮਰੀਕਾ
Thursday, Sep 02, 2021 - 11:42 AM (IST)
ਵਾਸ਼ਿੰਗਟਨ (ਇੰਟ.) - ਅਮਰੀਕੀ ਪ੍ਰਸ਼ਾਸਨ ਨੇ ਇਕ ਅਫਗਾਨ ਇੰਟਰਪ੍ਰੇਟਰਸ ਨੂੰ ਬਚਾਉਣ ਦਾ ਵਾਅਦਾ ਕੀਤਾ ਹੈ ਜਿਸਨੇ ਸਾਲ 2008 ਵਿਚ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਹੋਰ ਅਮਰੀਕੀ ਸੀਨੇਟਰਾਂ ਦੇ ਹੈਲੀਕਾਪਟਰ ਦੇ ਬਰਫੀਲੇ ਤੂਫਾਨ ਵਿਚ ਹਾਦਸੇ ਦੇ ਸ਼ਿਕਾਰ ਹੋਣ ਤੋਂ ਬਾਅਦ ਉਨ੍ਹਾਂ ਦੀ ਮਦਦ ਕੀਤੀ ਸੀ। ਇੰਟਰਪ੍ਰੇਟਰਸ ਮੁਹੰਮਦ ਆਪਣੇ ਪਰਿਵਾਰ ਨਾਲ ਅਫਗਾਨਿਸਤਾਨ ਵਿਚ ਫਸੇ ਹਨ। ਮੁਹੰਮਦ ਨੇ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਲਈ ਮਦਦ ਦੀ ਗੁਹਾਰ ਲਗਾਈ ਸੀ ਜਿਸ ਤੋਂ ਬਾਅਦ ਹੁਣ ਅਮਰੀਕਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਬਚਾਏਗਾ।
ਮੰਗਲਵਾਰ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਸਾਡੇ ਵਲੋਂ ਲੜਨ ਲਈ ਸ਼ੁੱਕਰੀਆ। ਬਰਫੀਲੇ ਤੂਫਾਨ ਵਿਚ ਮੇਰੇ ਕਈ ਨੇੜਲੇ ਲੋਕਾਂ ਦੀ ਮਦਦ ਕਰਨ ਵਿਚ ਤੁਹਾਡੇ ਕਿਰਦਾਰ ਲਈ ਅਤੇ ਤੁਹਾਡੇ ਵਲੋਂ ਕੀਤੇ ਗਏ ਕੰਮਾਂ ਲਈ ਸ਼ੁਕਰੀਆ। ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਬਾਹਰ ਕੱਢਾਂਗੇ, ਅਸੀਂ ਤੁਹਾਡੀ ਸੇਵਾ ਦਾ ਸਨਮਾਨ ਕਰਾਂਗੇ ਅਤੇ ਅਜਿਹਾ ਕਰਨ ਲਈ ਅਸੀਂ ਵਚਨਬੱਧ ਹਾਂ।