ਜਰਮਨੀ ''ਚ ਫ਼ੌਜੀ ਤਾਕਤ ਘੱਟ ਕਰੇਗਾ ਅਮਰੀਕਾ, ਕੁਝ ਫ਼ੌਜੀ ਜਾਣਗੇ ਪੋਲੈਂਡ : ਟਰੰਪ

06/25/2020 10:48:08 AM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਜਰਮਨੀ ਵਿਚ ਆਪਣੀ ਫ਼ੌਜ ਘੱਟ ਕਰਨ ਜਾ ਰਹੇ ਹਨ ਤੇ ਇਸ ਫ਼ੌਜ ਨੂੰ ਉਹ ਪੋਲੈਂਡ ਭੇਜਣਗੇ ਅਤੇ ਪੋਲੈਂਡ ਵਧੀਕ ਅਮਰੀਕੀ ਫ਼ੌਜੀਆਂ ਦੀ ਮੌਜੂਦਗੀ ਲਈ ਭੁਗਤਾਨ ਕਰਨ ਨੂੰ ਤਿਆਰ ਹੈ।

ਟਰੰਪ ਨੇ ਬੁੱਧਵਾਰ ਨੂੰ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ ਦੂਦਾ ਨਾਲ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪੋਲੈਂਡ ਸਾਡੇ ਤੋਂ ਪੁੱਛ ਰਿਹਾ ਹੈ ਕਿ ਕੀ ਅਸੀਂ ਵਾਧੂ ਫ਼ੌਜ ਭੇਜਾਂਗੇ ਤਾਂ ਉਹ ਹੋਰ ਫ਼ੌਜੀਆਂ ਨੂੰ ਭੇਜਣ ਲਈ ਭੁਗਤਾਨ ਕਰਨਗੇ ਅਤੇ ਅਸੀਂ ਜਰਮਨੀ ਤੋਂ ਪੋਲੈਂਡ ਫ਼ੌਜੀਆਂ ਨੂੰ ਭੇਜਾਂਗੇ। 

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਜਰਮਨੀ ਵਿਚ ਮੌਜੂਦ ਆਪਣੇ 52,000 ਫੌਜੀਆਂ ਦੀ ਗਿਣਤੀ ਘਟਾ ਕੇ 25,000 ਕਰ ਦੇਵੇਗਾ। ਟਰੰਪ ਨੇ ਕਿਹਾ ਕਿ ਜਰਮਨੀ ਵਿਚੋਂ ਕੁਝ ਫ਼ੌਜੀ ਵਾਪਸ ਅਮਰੀਕਾ ਆਉਣਗੇ ਤੇ ਕੁੱਝ ਹੋਰ ਥਾਵਾਂ 'ਤੇ ਤਾਇਨਾਤ ਹੋਣਗੇ, ਜਿਨ੍ਹਾਂ ਵਿਚੋਂ ਇਕ ਥਾਂ ਪੋਲੈਂਡ ਹੈ। ਬਾਕੀ ਯੂਰਪ ਵਿਚ ਹਨ। 

ਉਨ੍ਹਾਂ ਕਿਹਾ ਕਿ ਜਰਮਨੀ ਪਾਈਪਲਾਈਨ ਨਾਲ ਰੂਸ ਤੋਂ ਊਰਜਾ ਖਰੀਦਣ ਲਈ ਅਰਬਾਂ ਡਾਲਰ ਦਾ ਭੁਗਤਾਨ ਕਰ ਰਿਹਾ ਹੈ। ਤੁਸੀਂ ਰੂਸ ਨੂੰ ਅਰਬਾਂ ਡਾਲਰ ਦੇ ਰਹੇ ਹੋ ਅਤੇ ਫਿਰ ਸਾਡੇ ਤੋਂ ਰੂਸ ਤੋਂ ਆਪਣੀ ਸੁਰੱਖਿਆ ਕਰਨ ਦੀ ਉਮੀਦ ਕਰਦੇ ਹੋ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਬੁਰਾ ਹੈ ਤੇ ਮੈਨੂੰ ਲੱਗਦਾ ਹੈ ਕਿ ਜਰਮਨੀ ਦੇ ਲੋਕ ਇਸ ਤੋਂ ਖੁਸ਼ ਨਹੀਂ ਹਨ। 
 


Lalita Mam

Content Editor

Related News