ਵੀਅਤਨਾਮ ਨੂੰ ਕੋਰੋਨਾ ਰੋਕੂ ਟੀਕੇ ਦੀਆਂ 10 ਲੱਖ ਹੋਰ ਖੁਰਾਕਾਂ ਦੇਵੇਗਾ ਅਮਰੀਕਾ : ਕਮਲਾ ਹੈਰਿਸ
Wednesday, Aug 25, 2021 - 04:15 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬੁੱਧਵਾਰ ਵੀਅਤਨਾਮ ਨੂੰ ਕੋਰੋਨਾ ਰੋਕੂ ਟੀਕੇ ਦੀਆਂ 10 ਲੱਖ ਹੋਰ ਖੁਰਾਕਾਂ ਦੇਣ ਦਾ ਬੁੱਧਵਾਰ ਐਲਾਨ ਕੀਤਾ। ਵੀਅਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿਨ੍ਹ ਚਿਨ੍ਹ ਨਾਲ ਦੁਵੱਲੀ ਬੈਠਕ ’ਚ ਹੈਰਿਸ ਨੇ ਕਿਹਾ ਕਿ ਟੀਕੇ ਦੀਆਂ ਇਹ ਖੁਰਾਕਾਂ 24 ਘੰਟਿਆਂ ਦੇ ਅੰਦਰ ਪਹੁੰਚਣੀਆਂ ਸ਼ੁਰੂ ਹੋ ਜਾਣਗੀਆਂ। ਇਸ ਦੇ ਨਾਲ ਹੀ ਅਮਰੀਕਾ ਹੁਣ ਤੱਕ ਵੀਅਤਨਾਮ ਨੂੰ ਟੀਕੇ ਦੀਆਂ ਕੁਲ 60 ਲੱਖ ਖੁਰਾਕਾਂ ਦੇ ਚੁੱਕਾ ਹੈ।
ਇਸ ਦੇ ਨਾਲ ਹੀ ਅਮਰੀਕੀ ਰੱਖਿਆ ਵਿਭਾਗ ਵੀ ਟੀਕੇ ਰੱਖਣ ਲਈ ਵੀਅਤਨਾਮ ਨੂੰ 77 ‘ਫ੍ਰੀਜ਼ਰ’ ਦੇ ਰਿਹਾ ਹੈ। ਅਮਰੀਕਾ ਨੇ ਵੀਅਤਨਾਮ ਨੂੰ ਕੋਵਿਡ-19 ਨਾਲ ਨਜਿੱਠਣ ਲਈ ਇਹ ਸਹਾਇਤਾ ਅਜਿਹੇ ਸਮੇਂ ਦਿੱਤੀ ਹੈ, ਜਦੋਂ ਦੇਸ਼ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਟੀਕਾਕਰਨ ਦੀ ਦਰ ਬਹੁਤ ਘੱਟ ਹੈ।