ਹੁਣ ਨਹੀਂ ਲੱਗੇਗੀ ਅਮਰੀਕਾ ਦੀ ''ਡੰਕੀ'' ! ਬਾਰਡਰ ''ਤੇ ਵੱਡਾ ਕਦਮ ਚੁੱਕਣ ਜਾ ਰਿਹਾ ਟਰੰਪ ਪ੍ਰਸ਼ਾਸਨ

Saturday, Sep 19, 2026 - 10:58 AM (IST)

ਹੁਣ ਨਹੀਂ ਲੱਗੇਗੀ ਅਮਰੀਕਾ ਦੀ ''ਡੰਕੀ'' ! ਬਾਰਡਰ ''ਤੇ ਵੱਡਾ ਕਦਮ ਚੁੱਕਣ ਜਾ ਰਿਹਾ ਟਰੰਪ ਪ੍ਰਸ਼ਾਸਨ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਪ੍ਰਵਾਸੀਆਂ ਖ਼ਿਲਾਫ਼ ਆਪਣਾ ਸਖ਼ਤ ਰੁਖ਼ ਹੋਰ ਸਖ਼ਤ ਕਰ ਦਿੱਤਾ ਹੈ। ਪਹਿਲਾਂ ਜਿੱਥੇ ਦੇਸ਼ 'ਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਤੇਜ਼ੀ ਨਾਲ ਚੱਲ ਰਹੀ ਹੈ, ਉੱਥੇ ਹੀ ਹੁਣ ਪ੍ਰਸ਼ਾਸਨ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਦੇਸ਼ 'ਚ ਐਂਟਰੀ ਰੋਕਣ ਲਈ ਵੀ ਸਖ਼ਤ ਕਦਮ ਚੁੱਕਣ ਜਾ ਰਹੀ ਹੈ।

ਟਰੰਪ ਪ੍ਰਸ਼ਾਸਨ ਨੇ ਟੈਕਸਾਸ ਦੇ ਮਸ਼ਹੂਰ ਅਤੇ ਸੰਵੇਦਨਸ਼ੀਲ 'ਬਿਗ ਬੈਂਡ' ਇਲਾਕੇ 'ਚ ਅਮਰੀਕਾ-ਮੈਕਸੀਕੋ ਸਰਹੱਦੀ ਕੰਧ ਦੀ ਉਸਾਰੀ ਦਾ ਕੰਮ ਅਧਿਕਾਰਤ ਤੌਰ 'ਤੇ ਸ਼ੁਰੂ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਆਪਣੀ ਗੈਰ-ਕਾਨੂੰਨੀ ਘੁਸਪੈਠ ਵਿਰੋਧੀ ਨੀਤੀ ਤਹਿਤ ਮੈਕਸੀਕੋ ਬਾਰਡਰ 'ਤੇ ਸੁਰੱਖਿਆ ਨੂੰ ਹੋਰ ਪੁਖ਼ਤਾ ਕਰਨ ਲਈ ਕੰਧ ਦੇ ਨਿਰਮਾਣ ਕਾਰਜਾਂ 'ਚ ਤੇਜ਼ੀ ਲਿਆ ਰਿਹਾ ਹੈ।

ਅਮਰੀਕਾ ਤੇ ਮੈਕਸੀਕੋ ਦਾ ਬਾਰਡਰ ਕਰੀਬ 2000 ਮੀਲ ਤੱਕ ਫੈਲਿਆ ਹੋਇਆ ਹੈ, ਜਿਸ ਨੂੰ ਕਵਰ ਕਰਨ ਲਈ ਹਰ ਹਫ਼ਤੇ ਪ੍ਰਸ਼ਾਸਨ ਵੱਲੋਂ ਕਰੀਬ 12 ਮੀਲ ਦੇ ਖੇਤਰ 'ਚ ਸਟੀਲ ਦੀ ਕੰਧ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਟਰੰਪ ਦੇ ਰਾਸ਼ਟਰਪਤੀ ਵਜੋਂ ਦੂਜੇ ਕਾਰਜਕਾਲ ਦੌਰਾਨ ਹੁਣ ਤੱਕ 200 ਮੀਲ ਤੱਕ ਦਾ ਕੰਮ ਪੂਰਾ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ- ''ਜੇ ਕੈਨਡਾ EU 'ਚ ਸ਼ਾਮਲ ਹੋਇਆ ਤਾਂ ਪੂਰਾ ਯੂਰਪ ਭੁਗਤੇਗਾ ਖ਼ਾਮਿਆਜ਼ਾ..!'', ਟਰੰਪ ਨੇ ਦੇ'ਤੀ ਚਿਤਾਵਨੀ

'ਬਿਗ ਬੈਂਡ' ਖੇਤਰ, ਜੋ ਕਿ ਪਹਾੜੀਆਂ, ਡੂੰਘੀਆਂ ਘਾਟੀਆਂ ਅਤੇ ਰੀਓ ਗ੍ਰਾਂਡੇ ਨਦੀ ਕਾਰਨ ਅਮਰੀਕਾ-ਮੈਕਸੀਕੋ ਵਿਚਾਲੇ ਦੀ ਕੁਦਰਤੀ ਸਰਹੱਦ ਵਜੋਂ ਜਾਣਿਆ ਜਾਂਦਾ ਰਿਹਾ ਹੈ, ਹੁਣ ਉੱਥੇ ਵੀ ਕੰਕਰੀਟ ਅਤੇ ਸਟੀਲ ਦੀਆਂ ਵੱਡੀਆਂ ਕੰਧਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਮੈਕਸੀਕੋ ਦੇ ਰਸਤੇ ਆਉਣ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੇ ਇਸ ਰਾਹ ਨੂੰ ਅਮਰੀਕਾ ਦਾ ਐਂਟਰੀ ਪੁਆਇੰਟ ਬਣਾ ਲਿਆ ਹੈ, ਜਿਸ ਨੂੰ ਬੰਦ ਕਰਨ ਲਈ ਹੁਣ ਟਰੰਪ ਪ੍ਰਸ਼ਾਸਨ ਇਸ 30 ਫੁੱਟ ਉੱਚੀ ਸਟੀਲ ਦੀ ਕੰਧ ਦਾ ਨਿਰਮਾਣ ਕਰ ਰਿਹਾ ਹੈ।

ਹਾਲਾਂਕਿ ਵਾਤਾਵਰਨ ਪ੍ਰੇਮੀਆਂ ਅਤੇ 'ਬਿਗ ਬੈਂਡ ਨੈਸ਼ਨਲ ਪਾਰਕ' ਦੇ ਸਮਰਥਕਾਂ ਨੇ ਇਸ ਨਿਰਮਾਣ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਥਾਨਕ ਜੰਗਲੀ ਜੀਵ-ਜੰਤੂਆਂ ਦੇ ਲੰਘਣ ਦਾ ਕੁਦਰਤੀ ਰਸਤਾ ਬੰਦ ਹੋ ਜਾਵੇਗਾ ਅਤੇ ਖੇਤਰ ਦੇ ਨਾਜ਼ੁਕ ਈਕੋਸਿਸਟਮ ਨੂੰ ਵੀ ਨੁਕਸਾਨ ਪਹੁੰਚੇਗਾ। ਕਈ ਸਥਾਨਕ ਜ਼ਮੀਨ ਮਾਲਕਾਂ ਨੇ ਵੀ ਆਪਣੀ ਨਿੱਜੀ ਜ਼ਮੀਨ ਪ੍ਰਸ਼ਾਸਨ ਵੱਲੋਂ ਐਕੁਆਇਰ ਕੀਤੇ ਜਾਣ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ।

ਇਸ ਮਾਮਲੇ 'ਚ ਅਮਰੀਕੀ ਸਰਕਾਰ ਅਤੇ ਬਾਰਡਰ ਸਕਿਓਰਿਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਸਰਹੱਦ ਦੇ ਹਰ ਹਿੱਸੇ ਨੂੰ ਸੁਰੱਖਿਅਤ ਕਰਨਾ ਬੇਹੱਦ ਜ਼ਰੂਰੀ ਹੈ, ਜਿਸ ਦੇ ਹਿੱਸੇ ਵਜੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਭਾਰਤ 'ਤੇ ਮੁੜ ਡਿੱਗੇਗਾ 'ਟੈਰਿਫ਼ ਬੰਬ' ! ਟਰੰਪ ਨੇ 100 ਫ਼ੀਸਦੀ Tariff ਲਗਾਉਣ ਵਾਲੇ ਕਾਨੂੰਨ 'ਤੇ ਕਰ'ਤੇ ਦਸਤਖ਼ਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News