''''ਹਮਲਾ ਹੋਇਆ ਤਾਂ ਛੱਡਾਂਗੇ ਨਹੀਂ...'''', ਅਮਰੀਕਾ ਨਾਲ ਸ਼ਰਤਾਂ ''ਤੇ ਗੱਲਬਾਤ ਲਈ ਤਿਆਰ ਹੋਇਆ ਈਰਾਨ

Sunday, Sep 20, 2026 - 07:22 PM (IST)

''''ਹਮਲਾ ਹੋਇਆ ਤਾਂ ਛੱਡਾਂਗੇ ਨਹੀਂ...'''', ਅਮਰੀਕਾ ਨਾਲ ਸ਼ਰਤਾਂ ''ਤੇ ਗੱਲਬਾਤ ਲਈ ਤਿਆਰ ਹੋਇਆ ਈਰਾਨ

ਇੰਟਰਨੈਸ਼ਨਲ ਡੈਸਕ : ਈਰਾਨ ਨੇ ਅਮਰੀਕਾ ਨਾਲ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਵਿਚੋਲੇ ਦੇਸ਼ਾਂ ਦੇ ਰਾਹੀਂ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਈਰਾਨ ਨੇ ਸਾਰੇ ਮੋਰਚਿਆਂ 'ਤੇ ਸੰਘਰਸ਼ ਖਤਮ ਕਰਨ, ਵਿਦੇਸ਼ਾਂ ਵਿੱਚ ਫ੍ਰੀਜ਼ ਕੀਤੇ ਗਏ ਆਪਣੇ ਫੰਡਾਂ ਨੂੰ ਮੁਕਤ ਕਰਨ ਅਤੇ ਨੌਸੈਨਿਕ ਨਾਕੇਬੰਦੀ ਹਟਾਉਣ ਦੀਆਂ ਸ਼ਰਤਾਂ ਰੱਖੀਆਂ ਹਨ।
ਕਤਰ ਅਤੇ ਪਾਕਿਸਤਾਨ ਦੇ ਵਿਚੋਲਿਆਂ ਰਾਹੀਂ ਇਹ ਗੱਲਬਾਤ ਜਾਰੀ ਹੈ। ਈਰਾਨੀ ਅਧਿਕਾਰੀ ਰੇਜ਼ਾਈ ਅਨੁਸਾਰ ਤਹਿਰਾਨ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਤੀਕਰਮ ਦਾ ਇੰਤਜ਼ਾਰ ਕਰ ਰਿਹਾ ਹੈ। ਈਰਾਨੀ ਸਰਕਾਰੀ ਮੀਡੀਆ ਅਤੇ ਕੇਂਦਰੀ ਸੈਨਿਕ ਕਮਾਂਡ ਅਨੁਸਾਰ, ਤਹਿਰਾਨ ਨੂੰ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਕੁਝ ਖੇਤਰੀ ਦੇਸ਼ਾਂ ਦੇ ਸਮਰਥਨ ਨਾਲ ਈਰਾਨ ਵਿਰੁੱਧ ਮੁੜ ਸੈਨਿਕ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਜਵਾਬ ਵਿੱਚ ਈਰਾਨੀ ਸੈਨਾ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਹਮਲੇ ਦੀ ਸੂਰਤ ਵਿੱਚ ਖੇਤਰ ਵਿੱਚ ਮੌਜੂਦ ਅਮਰੀਕੀ ਸੈਨਿਕ ਅੱਡਿਆਂ ਅਤੇ ਉਨ੍ਹਾਂ ਦੇ ਹਿੱਤਾਂ 'ਤੇ ਲਗਾਤਾਰ ਹਮਲੇ ਕੀਤੇ ਜਾਣਗੇ। ਨਾਲ ਹੀ, ਅਮਰੀਕੀ ਸੈਨਿਕ ਕਾਰਵਾਈ ਦਾ ਸਮਰਥਨ ਕਰਨ ਵਾਲੇ ਖੇਤਰੀ ਦੇਸ਼ਾਂ ਨੂੰ ਵੀ ਇਸ ਸੰਘਰਸ਼ ਵਿੱਚ ਸ਼ਾਮਲ ਪੱਖ ਮੰਨਿਆ ਜਾਵੇਗਾ। ਈਰਾਨ ਨੇ ਹੋਰ ਖੇਤਰੀ ਮੁੱਦਿਆਂ 'ਤੇ ਵੀ ਆਪਣਾ ਰੁੱਖ ਸਪੱਸ਼ਟ ਕੀਤਾ ਹੈ। ਰੇਜ਼ਾਈ ਅਨੁਸਾਰ, ਈਰਾਨ ਸਾਊਦੀ ਅਰਬ ਅਤੇ ਯਮਨ ਵਿਚਾਲੇ ਜੰਗ ਨੂੰ ਖਤਮ ਕਰਵਾਉਣ ਵਿੱਚ ਮਦਦ ਕਰਨਾ ਚਾਹੁੰਦਾ ਹੈ ਅਤੇ ਅਫਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਨੂੰ ਖਤਮ ਕਰਨ ਵਿੱਚ ਵੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ।


author

Shubam Kumar

Content Editor

Related News