ਬੰਗਲਾਦੇਸ਼-ਅਮਰੀਕਾ ਨੇ ਸਿਵਲ ਪ੍ਰਮਾਣੂ ਸਹਿਯੋਗ ਨਾਲ ਸਬੰਧਤ ਸਮਝੌਤੇ ’ਤੇ ਕੀਤੇ ਦਸਤਖਤ

Sunday, Sep 27, 2026 - 05:06 PM (IST)

ਬੰਗਲਾਦੇਸ਼-ਅਮਰੀਕਾ ਨੇ ਸਿਵਲ ਪ੍ਰਮਾਣੂ ਸਹਿਯੋਗ ਨਾਲ ਸਬੰਧਤ ਸਮਝੌਤੇ ’ਤੇ ਕੀਤੇ ਦਸਤਖਤ

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਅਤੇ ਅਮਰੀਕਾ ਨੇ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਰਣਨੀਤਕ ਸਿਵਲ ਨਿਊਕਲੀਅਰ ਸਮਝੌਤੇ (ਐੱਮ. ਓ. ਯੂ.) ’ਤੇ ਦਸਤਖਤ ਕੀਤੇ ਹਨ। ਬੰਗਲਾਦੇਸ਼ ਦੀ ਸੱਤਾਧਾਰੀ ਪਾਰਟੀ ਬੀ.ਐੱਨ.ਪੀ. ਦੇ ਮੀਡੀਆ ਸੈੱਲ ਅਨੁਸਾਰ ਐੱਮ. ਓ. ਯੂ. ’ਤੇ ਸ਼ੁੱਕਰਵਾਰ ਨੂੰ ਨਿਊਯਾਰਕ ਵਿਚ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਦੇ ਵਿਗਿਆਨ ਅਤੇ ਤਕਨਾਲੋਜੀ ਸਲਾਹਕਾਰ ਰੇਹਾਨ ਅਸਦ ਅਤੇ ਆਰਥਿਕ ਵਿਕਾਸ, ਊਰਜਾ ਅਤੇ ਵਾਤਾਵਰਣ ਮਾਮਲਿਆਂ ਦੇ ਅਮਰੀਕੀ ਮੰਤਰੀ ਜੈਕਬ ਹੈਲਬਰਗ ਨੇ ਦਸਤਖਤ ਕੀਤੇ। 

ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ, ਜਦੋਂ ਬੰਗਲਾਦੇਸ਼ ਆਪਣੇ ਲੰਬੇ ਸਮੇਂ ਦੇ ਊਰਜਾ ਸਰੋਤਾਂ ਦਾ ਵਿਸਥਾਰ ਕਰਨਾ ਅਤੇ ਉਨ੍ਹਾਂ ਵਿਚ ਵਿਭਿੰਨਤਾ ਲਿਆਉਣਾ ਚਾਹੁੰਦਾ ਹੈ। ਦੇਸ਼ ਰੂਪਪੁਰ ਵਿਚ ਆਪਣਾ ਪਹਿਲਾ ਪ੍ਰਮਾਣੂ ਊਰਜਾ ਪਲਾਂਟ ਵਿਕਸਿਤ ਕਰ ਰਿਹਾ ਹੈ ਅਤੇ ਪ੍ਰਮਾਣੂ ਵਿਗਿਆਨ ਅਤੇ ਤਕਨਾਲੋਜੀ ਵਿਚ ਅੰਤਰਰਾਸ਼ਟਰੀ ਸਹਿਯੋਗ ਲਈ ਯਤਨ ਕਰ ਰਿਹਾ ਹੈ।


author

Harpreet SIngh

Content Editor

Related News