ਈਰਾਨ ਨੂੰ ਕਰਾਰਾ ਝਟਕਾ, ਅਮਰੀਕਾ ਨੇ ਤਿੰਨ ਦਰਜਨ ਵੈੱਬਸਾਈਟਾਂ ਖ਼ਿਲਾਫ਼ ਕੀਤੀ ਵੱਡੀ ਕਾਰਵਾਈ

Wednesday, Jun 23, 2021 - 11:02 AM (IST)

ਈਰਾਨ ਨੂੰ ਕਰਾਰਾ ਝਟਕਾ, ਅਮਰੀਕਾ ਨੇ ਤਿੰਨ ਦਰਜਨ ਵੈੱਬਸਾਈਟਾਂ ਖ਼ਿਲਾਫ਼ ਕੀਤੀ ਵੱਡੀ ਕਾਰਵਾਈ

ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਈਰਾਨ ਦੇ ਨਵੇਂ ਰਾਸ਼ਟਰਪਤੀ ਇਬਰਾਹਿਮ ਰਈਸੀ ਨੂੰ ਕਰਾਰਾ ਝਟਕਾ ਦਿੱਤਾ ਹੈ। ਅਮਰੀਕਾ ਦੇ ਨਿਆਂ ਅਤੇ ਵਣਜ ਵਿਭਾਗ ਨੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੀਆਂ ਈਰਾਨ ਦੀਆਂ ਤਿੰਨ ਦਰਜਨ ਤੋਂ ਵੱਧ ਵੈਬਸਾਈਟਾਂ ਨੂੰ ਬਲਾਕ ਕਰ ਦਿੱਤਾ ਹੈ। ਇਹਨਾਂ ਵੈਬਸਾਈਟਾਂ ਵਿਚ ਈਰਾਨ ਦੀ ਸਰਕਾਰੀ ਮੀਡੀਆ ਪ੍ਰੈਸ ਟੀਵੀ ਦੀ ਅੰਗਰੇਜ਼ੀ ਵੈਬਸਾਈਟ, ਯਮਨ ਦੇ ਹੂਤੀ ਬਾਗੀਆਂ ਦਾ ਅਲ ਮਸੀਰਾਹ ਸੈਟੇਲਾਈਟ ਨਿਊਜ਼ ਚੈਨਲ ਅਤੇ ਈਰਾਨ ਦਾ ਸਰਕਾਰੀ ਅਰਬੀ ਭਾਸ਼ਾ ਦਾ ਟੀਵੀ ਚੈਨਲ ਅਲ-ਅਲਮ ਸ਼ਾਮਲ ਹੈ। ਇਹਨਾਂ ਵੈਬਸਾਈਟਾਂ 'ਤੇ ਜਾਣ 'ਤੇ ਅਮਰੀਕੀ ਸਰਕਾਰ ਵੱਲੋਂ ਚਿਤਾਵਨੀ ਦਿੱਤੀ ਜਾ ਰਹੀ ਹੈ। 

ਇਕ ਨੋਟਿਸ ਵਿਚ ਕਿਹਾ ਗਿਆ ਹੈ ਕਿ ਇਹ ਵੈਬਸਾਈਟ ਖ਼ਿਲਾਫ਼ ਐਕਸ਼ਨ ਕਾਨੂੰਨ ਲਾਗੂ ਕਰਨ ਦੀ ਕਾਰਵਾਈ ਦਾ ਹਿੱਸਾ ਹੈ। ਅਮਰੀਕੀ ਸਰਕਾਰ ਨੇ ਫਲਸਤੀਨ ਟੀਵੀ ਨਿਊਜ਼ ਵੈਬਸਾਈਟ ਦੇ ਡੋਮੇਨ ਨਾਮ ਨੂੰ ਵੀ ਬਲਾਕ ਕਰ ਦਿੱਤਾ ਹੈ। ਇਹ ਵੈਬਸਾਈਟ ਗਾਜ਼ਾ ਵਿਚ ਸਰਗਰਮ ਹਮਾਸ ਅਤੇ ਇਸਲਾਮਿਕ ਜਿਹਾਦ ਦੀ ਵਿਚਾਰਧਾਰਾ ਨੂੰ ਪੇਸ਼ ਕਰਦੀ ਸੀ। ਇਸ ਵੈਬਸਾਈਟ 'ਤੇ ਵੀ ਇਹੀ ਨੋਟਿਸ ਆ ਰਿਹਾ ਹੈ।

PunjabKesari

ਚਲਾ ਰਹੀ ਸੀ ਵਿਸ਼ਵਵਿਆਪੀ ਗੁੰਮਰਾਹਕੁੰਨ ਪ੍ਰਚਾਰ ਮੁਹਿੰਮ
ਪਿਛਲੇ ਸਾਲ ਅਮਰੀਕਾ ਦੇ ਨਿਆਂ ਵਿਭਾਗ ਨੇ ਐਲਾਨ ਕੀਤਾ ਸੀ ਕਿ ਉਸ ਨੇ ਈਰਾਨ ਦੇ ਸ਼ਕਤੀਸ਼ਾਲੀ ਰਿਵੋਲੂਸ਼ਨਰੀ ਗਾਰਡ ਦੀਆਂ ਕਰੀਬ 100 ਵੈਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਅਮਰੀਕਾ ਨੇ ਕਿਹਾ ਕਿ ਇਹ ਵੈਬਸਾਈਟਾਂ ਖੁਦ ਨੂੰ ਅਸਲੀ ਨਿਊਜ਼ ਵੈਬਸਾਈਟ ਦੱਸਦੀਆਂ ਹਨ ਪਰ ਅਸਲ ਵਿਚ ਉਹ 'ਗਲੋਬਲ ਗੁੰਮਰਾਹਕੁੰਨ ਪ੍ਰਚਾਰ ਮੁਹਿੰਮ' ਚਲਾ ਰਹੀਆਂ ਹਨ। ਇਹਨਾਂ ਦਾ ਉਦੇਸ਼ ਅਮਰੀਕਾ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨਾ ਅਤੇ ਈਰਾਨੀ ਪ੍ਰੋਪੇਗੈਂਡਾ ਦਾ ਦੁਨੀਆ ਭਰ ਵਿਚ ਪ੍ਰਸਾਰ ਕਰਨਾ ਹੈ। 

ਪੜ੍ਹੋ ਇਹ ਅਹਿਮ ਖਬਰ- ਮੈਕਸੀਕੋ ਦੀ ਜੇਲ੍ਹ 'ਚ ਝੜਪ, 6 ਕੈਦੀਆਂ ਦੀ ਮੌਤ ਅਤੇ 9 ਜ਼ਖਮੀ

ਅਮਰੀਕਾ ਨੇ ਇਹ ਕਦਮ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਦੇ ਅਹੁਦਾ ਸੰਭਾਲਣ ਤੋਂ ਕੁਝ ਹੀ ਦਿਨ ਬਾਅਦ ਚੁੱਕਿਆ ਹੈ। ਰਈਸੀ ਦੱਖਣੀ-ਪੱਛਮੀ ਦੇਸ਼ਾਂ ਖ਼ਿਲਾਫ਼ ਆਪਣੇ ਰੁੱਖ਼ ਲਈ ਬਦਨਾਮ ਰਹੀ ਹੈ।ਰਈਸੀ ਦੀ ਚੋਣ ਈਰਾਨ ਦੇ ਪਰਮਾਣੂ ਸਮਝੌਤੇ ਵੱਲ ਵਾਪਸੀ ਦੀ ਦਿਸ਼ਾ ਵਿਚ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਸਮਝੌਤੇ ਤੋਂ ਸਾਲ 2017 ਵਿਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿੱਛੇ ਹੱਟ ਗਏ ਸਨ। ਇਸ ਮਗਰੋਂ ਈਰਾਨ-ਅਮਰੀਕਾ ਵਿਚਾਲੇ ਸੰਬੰਧ ਲਗਾਤਾਰ ਖਰਾਬ ਹੁੰਦੇ ਗਏ।

ਨੋਟ- ਅਮਰੀਕਾ ਦਾ ਸਖ਼ਤ ਕਦਮ, ਈਰਾਨ ਦੇ ਪ੍ਰੈੱਸ ਟੀਵੀ ਸਮੇਤ 36 ਵੈਬਸਾਈਟਾਂ ਕੀਤੀਆਂ ਜ਼ਬਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News