ਅਮਰੀਕਾ ਦੇ ਕੁੱਝ ਸੂਬੇ ਅਕਤੂਬਰ ਨੂੰ ਹਿੰਦੂ ਵਿਰਾਸਤ ਮਹੀਨੇ ਦੇ ਤੌਰ ''ਤੇ ਮਨਾਉਣਗੇ

Saturday, Sep 25, 2021 - 09:56 PM (IST)

ਅਮਰੀਕਾ ਦੇ ਕੁੱਝ ਸੂਬੇ ਅਕਤੂਬਰ ਨੂੰ ਹਿੰਦੂ ਵਿਰਾਸਤ ਮਹੀਨੇ ਦੇ ਤੌਰ ''ਤੇ ਮਨਾਉਣਗੇ

ਹਿਊਸਟਨ - ਟੈਕਸਾਸ, ਫਲੋਰੀਡਾ, ਨਿਊਜਰਸੀ, ਓਹਾਓ ਅਤੇ ਮੈਸਾਚੁਸੇਟਸ ਸਮੇਤ ਅਮਰੀਕਾ ਦੇ ਕੁੱਝ ਸੂਬਿਆਂ ਨੇ ਅਕਤੂਬਰ ਨੂੰ ‘ਹਿੰਦੂ ਵਿਰਾਸਤ ਮਹੀਨਾ’ ਦੇ ਰੂਪ ਵਿੱਚ ਐਲਾਨ ਕੀਤਾ ਹੈ। ਇਨ੍ਹਾਂ ਸੂਬਿਆਂ ਨੇ ਕਿਹਾ ਹੈ ਕਿ ਹਿੰਦੂ ਧਰਮ ਨੇ ਆਪਣੇ ਅਨੌਖੇ ਇਤਿਹਾਸ ਅਤੇ ਵਿਰਾਸਤ ਦੇ ਜ਼ਰੀਏ ਅਮਰੀਕਾ ਵਿੱਚ ‘‘ਬਹੁਤ ਯੋਗਦਾਨ’’ ਦਿੱਤਾ ਹੈ।

ਅਮਰੀਕਾ ਵਿੱਚ ਵੱਖ-ਵੱਖ ਹਿੰਦੂ ਸੰਗਠਨਾਂ ਨੇ ਅਕਤੂਬਰ ਵਿੱਚ ‘ਹਿੰਦੂ ਵਿਰਾਸਤ ਮਹੀਨਾ’ ਮਨਾਉਣ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਬਿਆਨ ਜਾਰੀ ਕੀਤਾ। ਵੱਖ-ਵੱਖ ਸੂਬਿਆਂ ਦੇ ਗਵਰਨਰ, ਸੰਸਦ ਮੈਂਬਰਾਂ ਦੇ ਅਹੁਦੇ 'ਤੇ ਆਉਣ ਵਾਲੀਆਂ ਘੋਸ਼ਣਾਵਾਂ ਵਿੱਚ ਜ਼ਿਕਰ ਕੀਤਾ ਗਿਆ ਹੈ, ‘‘ਸੇਵਾ ਦੇ ਜ਼ਰੀਏ ਹਿੰਦੂ ਭਾਈਚਾਰੇ ਨੇ ਖੁਦ ਨੂੰ ਬਿਹਤਰ ਬਣਾਇਆ ਹੈ। ਦੁਨੀਆ ਭਰ ਵਿੱਚ ਹਜ਼ਾਰਾਂ ਪੈਰੋਕਾਰਾਂ ਦੇ ਜੀਵਨ ਵਿੱਚ ਸੁਧਾਰ ਅਤੇ ਪ੍ਰੇਰਨਾ ਸਾਬਤ ਹੋਇਆ ਹੈ। ਹਿੰਦੂ ਧਰਮ ਨੇ ਆਪਣੇ ਅਨੌਖੇ ਇਤਿਹਾਸ ਅਤੇ ਵਿਰਾਸਤ ਦੇ ਜ਼ਰੀਏ ਸਾਡੇ ਰਾਜ ਅਤੇ ਰਾਸ਼ਟਰ ਵਿੱਚ ਵੱਡਾ ਯੋਗਦਾਨ ਦਿੱਤਾ ਹੈ।

ਅਮਰੀਕਾ ਵਿੱਚ ਹਿੰਦੂ ਸਮੂਹ ਹੁਣ ਅਮਰੀਕੀ ਸਰਕਾਰ ਦੁਆਰਾ ਰਸਮੀ ਰੂਪ ਨਾਲ ‘‘ਹਿੰਦੂ ਵਿਰਾਸਤ ਮਹੀਨਾ’’ ਦੀ ਘੋਸ਼ਣਾ ਲਈ ਅਭਿਆਨ ਚਲਾ ਰਹੇ ਹਨ। ਪ੍ਰਬੰਧਕਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਰਾਸ਼ਟਰਪਤੀ ਜੋਅ ਬਾਈਡੇਨ ਅਕਤੂਬਰ ਦੇ ਮਹੀਨੇ ਨੂੰ ਰਸਮੀ ਰੂਪ ਨਾਲ ਇੱਕ ਕਾਰਜਕਾਰੀ ਹੁਕਮ ਦੁਆਰਾ ਹਿੰਦੂ ਵਿਰਾਸਤ ਮਹੀਨੇ ਦੇ ਰੂਪ ਵਿੱਚ ਘੋਸ਼ਿਤ ਕਰਨ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News