ਅਮਰੀਕਾ ਦੇ ਵਿਦੇਸ਼ ਵਿਭਾਗ ''ਤੇ ਸਾਈਬਰ ਹਮਲਾ, ਖਤਰੇ ''ਚ ਸੀ ਰਾਸ਼ਟਰੀ ਸੁਰੱਖਿਆ ਜਾਣਕਾਰੀ
Sunday, Aug 22, 2021 - 06:52 PM (IST)
ਵਾਸ਼ਿੰਗਟਨ-ਅਮਰੀਕਾ ਦਾ ਵਿਦੇਸ਼ ਵਿਭਾਗ ਇਸ ਮਹੀਨੇ ਇਕ ਨਵੇਂ ਸਾਈਬਰ ਹਮਲੇ ਦੀ ਲਪੇਟ 'ਚ ਆਇਆ ਸੀ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਦੀ ਜਾਣਕਾਰੀ ਰੱਖਿਆ ਸਾਈਬਰ ਕਮਾਂਡ ਵਿਭਾਗ ਦੁਆਰਾ ਦਿੱਤੀ ਗਈ ਹੈ। ਨਿਊਜ਼ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ, ਇਹ ਫਿਲਹਾਲ ਸਾਫ ਨਹੀਂ ਹੈ। ਵਿਭਾਗ ਦੇ ਇਕ ਬੁਲਾਰੇ ਨੇ ਨਿਊਜ਼ ਨੂੰ ਦੱਸਿਆ ਕਿ ਵਿਭਾਗ ਆਪਣੀ ਜਾਣਕਾਰੀ ਦੀ ਸੁਰੱਖਿਆ ਦੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਸੂਚਨਾ ਦੀ ਸੁਰੱਖਿਆ ਯਕੀਨੀ ਕਰਨ ਲਈ ਹਮੇਸ਼ਾ ਜ਼ਰੂਰੀ ਕਦਮ ਚੁੱਕਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਾਰਨ ਅਸੀਂ ਇਸ ਸਮੇਂ ਕਿਸੇ ਵੀ ਕਥਿਤ ਸਾਈਬਰ ਘਟਨਾ ਜਾਂ ਉਸ ਦੇ ਦਾਇਰੇ 'ਤੇ ਚਰਚਾ ਕਰਨ ਦੀ ਸਥਿਤੀ 'ਚ ਨਹੀਂ ਹੈ।
ਇਹ ਵੀ ਪੜ੍ਹੋ : ਅਮਰੀਕੀ ਫੌਜੀ ਹੈਲੀਕਾਪਟਰਾਂ ਨੇ ਕਾਬੁਲ ਦੇ ਹੋਟਲ 'ਚ ਫਸੇ ਅਮਰੀਕੀਆਂ ਨੂੰ ਕੱਢਿਆ ਬਾਹਰ
ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਉਲੰਘਣਾ ਨਾਲ ਕਿਸੇ ਵਿਭਾਗ ਦਾ ਕੰਮ ਪ੍ਰਭਾਵਿਤ ਹੋਇਆ ਜਾਂ ਨਹੀਂ। ਹਾਲਾਂਕਿ, ਸੈਨੇਟ ਹੋਮਲੈਂਡ ਸੁਰੱਖਿਆ ਕਮੇਟੀ ਦੀ ਇਕ ਰਿਪੋਰਟ 'ਚ ਜ਼ਿਆਦਾਤਰ ਕਾਰਜ ਖੇਤਰ 'ਚ ਵਿਭਾਗ ਦੀ ਸਰੁੱਖਿਆ ਖਤਰੇ 'ਚ ਪਾਈ ਗਈ ਅਤੇ ਇਸ ਤੱਥ ਨੂੰ ਉਜਾਗਰ ਕੀਤਾ ਗਿਆ ਕਿ ਸੰਵੇਦਨਸ਼ੀਲ ਰਾਸ਼ਟਰੀ ਸੁਰੱਖਿਆ ਖਤਰੇ 'ਚ ਸੀ। ਰਿਪੋਰਟ 'ਚ ਜਿੰਨਾਂ ਸੰਵੇਦਨਸ਼ੀਲ ਸੂਚਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਉਨ੍ਹਾਂ 'ਚ ਪਾਸਪੋਰਟ ਦੀ ਜਾਂਚ ਲਈ ਇਸਤੇਮਾਲ ਕੀਤੇ ਗਏ ਨਾਂ, ਜਨਮ ਸਥਾਨ ਅਤੇ ਸਮਾਜਿਕ ਸੁਰੱਖਿਆ ਨੰਬਰ ਆਦਿ ਸ਼ਾਮਲ ਹੈ।
ਇਹ ਵੀ ਪੜ੍ਹੋ : ਅਮਰੀਕਾ: ਇਸ ਯੂਨੀਵਰਸਿਟੀ ਨੇ ਕੋਰੋਨਾ ਵੈਕਸੀਨ ਆਦੇਸ਼ਾਂ ਦੀ ਪਾਲਣਾ ਨਾ ਕਰਨ 'ਤੇ ਦਾਖਲੇ ਕੀਤੇ ਰੱਦ
ਅਫਗਾਨਿਸਤਾਨ ਤੋਂ ਅਮਰੀਕੀਆਂ ਅਤੇ ਅਫਗਾਨ ਨੂੰ ਕੱਢਣ ਦੀਆਂ ਅਮਰੀਕਾ ਦੀਆਂ ਕੋਸ਼ਿਸ਼ਾਂ ਤੋਂ ਜਾਣੂ ਇਕ ਸੂਤਰ ਨੇ ਦੱਸਿਆ ਕਿ ਆਪਰੇਸ਼ਨ ਸਹਿਯੋਗੀ ਸ਼ਰਨਾਰਥੀ ਪ੍ਰਭਾਵਿਤ ਨਹੀਂ ਹੋਇਆ ਹੈ। ਕਮੇਟੀ ਨੇ ਕਿਹਾ ਕਿ ਆਡਿਟਰਸ ਨੇ ਸੰਵੇਦਨਸ਼ੀਲ ਸੂਚਨਾਵਾਂ ਦੇ ਸੂਬੇ ਦੀ ਸੁਰੱਖਿਆ ਨਾਲ ਸੰਬੰਧਿਤ ਕਮਜ਼ੋਰੀਆਂ ਦੀ ਪਛਾਣ ਕੀਤੀ ਅਤੇ ਕਿਹਾ ਕਿ ਵਿਭਾਗ ਕੋਲ ਇਫੈਕਟਿਵ ਡਾਟਾ ਪ੍ਰੋਟੈਕਸ਼ਨ ਐਂਡ ਪ੍ਰਾਈਵੇਸੀ ਪ੍ਰੋਗਰਾਮ ਨਹੀਂ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਸੈਨੇਟ ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਸੀ ਕਿ ਵਿਦੇਸ਼ ਵਿਭਾਗ ਨੇ ਸਮੇਂ 'ਤੇ ਸੁਰੱਖਿਆ ਮੁਲਾਂਕਣ ਨਹੀਂ ਕੀਤਾ ਸੀ ਜਿਸ ਨੂੰ 2015 ਦੀ ਇੰਸਪੈਕਟਰ ਜਨਰਲ ਦੀ ਰਿਪੋਰਟ 'ਚ ਸੰਬੋਧਿਤ ਕੀਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।