ਯੌਨ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਅਮਰੀਕਾ ਦੇ ਦੱਖਣੀ ਬੈਪਟਿਸਟ ਚਰਚ

Wednesday, Feb 13, 2019 - 10:23 AM (IST)

ਯੌਨ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਅਮਰੀਕਾ ਦੇ ਦੱਖਣੀ ਬੈਪਟਿਸਟ ਚਰਚ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦਾ ਸਭ ਤੋਂ ਵੱਡਾ ਪ੍ਰੋਟੇਸਟੈਂਟ ਸੰਪਰਦਾਇ ਦੱਖਣੀ ਬੈਪਟਿਸਟ ਕਨਵੈਨਸ਼ਨ ਯੌਨ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਕ ਰਿਪੋਰਟ ਵਿਚ ਸਾਲ 1998 ਤੋਂ ਲੈ ਕੇ ਹੁਣ ਤੱਕ ਸੈਂਕੜੇ ਦੋਸ਼ੀਆਂ ਅਤੇ 700 ਤੋਂ ਵੱਧ ਪੀੜਤਾਂ ਦਾ ਖੁਲਾਸਾ ਕੀਤਾ ਗਿਆ ਹੈ। ਟੈਕਸਾਸ ਦੇ ਦੋ ਅਖਬਾਰਾਂ ਦੀ ਰਿਪੋਰਟ ਮੁਤਾਬਕ ਕਰੀਬ 380 ਚਰਚ ਨੇਤਾਵਾਂ ਅਤੇ ਵਾਲੰਟੀਅਰਾਂ ਨੇ ਯੌਨ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕੀਤਾ। ਇਨ੍ਹਾਂ ਵਿਚੋਂ ਜ਼ਿਆਦਾਤਰ ਅਪਰਾਧ 3 ਸਾਲ ਤੱਕ ਦੇ ਬੱਚਿਆਂ ਨਾਲ ਹੋਏ। ਅਖਬਾਰ ਨੇ ਕਿਹਾ ਕਿ ਕੁਝ ਦੋਸ਼ੀ ਹਾਲੇ ਵੀ ਦੱਖਣੀ ਬੈਪਟਿਸਟ ਚਰਚਾਂ ਵਿਚ ਕੰਮ ਕਰ ਰਹੇ ਹਨ। 

ਰਿਪੋਰਟ ਦੇ ਜਵਾਬ ਵਿਚ ਚਰਚ ਦੇ ਅਧਿਕਾਰੀਆਂ ਨੇ ਮੰਨਿਆ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਅਤੇ ਉਨ੍ਹਾਂ ਨੇ ਪੀੜਤਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਨ੍ਹਾਂ ਖੁਲਾਸਿਆਂ ਨਾਲ ਸੰਪਰਦਾਇ ਦੇ ਅਕਸ ਨੂੰ ਕਾਫੀ ਖਤਰਾ ਹੈ। ਇਸ ਸੰਪਰਦਾਇ ਦੇ ਕਰੀਬ 47,000 ਚਰਚ ਹਨ ਅਤੇ 1.5 ਕਰੋੜ ਮੈਂਬਰ ਹਨ। ਕੈਥੋਲਿਕ ਚਰਚ ਵੀ ਇਸੇ ਤਰ੍ਹਾਂ ਦੇ ਖੁਲਾਸਿਆਂ ਦਾ ਸਾਹਮਣਾ ਕਰ ਰਿਹਾ ਹੈ। ਕਨਵੈਨਸ਼ਨ ਦੀ ਕਾਰਜਕਾਰੀ ਕਮੇਟੀ ਦੇ ਬੁਲਾਰੇ ਰੋਜ਼ਰ ਓਲਡਹੈਮ ਨੇ ਕਿਹਾ ਕਿ ਦੱਖਣੀ ਬੈਪਟਿਸਟ ਸੰਗਠਨ ਵੱਲੋਂ ਵਿਆਪਕ ਪ੍ਰਤੀਕਿਰਿਆ ਅਗਲੇ ਹਫਤੇ ਆ ਸਕਦੀ ਹੈ ਜਦੋਂ ਪ੍ਰਧਾਨ ਜੇ.ਡੀ. ਗ੍ਰੀਅਰ ਯੌਨ ਸ਼ੋਸ਼ਣ ਅਧਿਐਨ 'ਤੇ ਜਾਣਕਾਰੀ ਦੇਣਗੇ ਜੋ ਉਨ੍ਹਾਂ ਨੇ ਪਿਛਲੀਆਂ ਗਰਮੀਆਂ ਵਿਚ ਕੀਤੀ ਸੀ। 

ਵੈਟੀਕਨ ਦੇ ਉਲਟ ਦੱਖਣੀ ਬੈਪਟਿਸਟ ਕਨਵੈਨਸ਼ਨ ਚਰਚਾਂ ਨੂੰ ਖੁਦਮੁਖਤਿਆਰੀ ਨਾਲ ਚਲਾਉਣ ਦੀ ਇਜਾਜ਼ਤ ਦਿੰਦਾ ਹੈ ਅਤੇ ਆਪਣੇ ਮੰਤਰੀਆਂ ਨੂੰ ਨਿਯੁਕਤ ਕਰਦਾ ਹੈ, ਜਿਨ੍ਹਾਂ ਨੂੰ ਬ੍ਰਹਮਚਾਰੀ ਹੋਣ ਅਤੇ ਕਰਮਚਾਰੀਆਂ ਦੀ ਨਿਯੁਕਤੀ ਕਰਨ ਦੀ ਲੋੜ ਨਹੀਂ ਹੁੰਦੀ। ਮੂਰੇ ਨੇ ਕਿਹਾ,''ਸੰਪਰਦਾਇ ਵਿਚ ਹਰੇਕ ਕਾਨਵੈਂਟ ਆਪਣਾ ਕੰਮਕਾਜ ਖੁਦ ਚਲਾਉਂਦਾ ਹੈ। ਕੋਈ ਬਿਸ਼ਪ ਨਹੀਂ ਹੁੰਦਾ। ਕੋਈ ਇੰਸਪੈਕਟਰ ਨਹੀਂ ਹੁੰਦਾ ਪਰ ਕੋਈ ਵੀ ਚਰਚ ਖੁਦਮੁਖਤਿਆਰੀ ਨੂੰ ਆੜ ਨਹੀਂ ਬਣਾ ਸਕਦਾ।'' ਰਿਪੋਰਟ ਮੁਤਾਬਕ ਬੀਤੇ ਦੋ ਦਹਾਕਿਆਂ ਵਿਚ ਘੱਟੋ-ਘੱਟ 35 ਮਾਮਲਿਆਂ ਵਿਚ ਦੋਸ਼ੀ ਇਕ ਚਰਚ ਛੱਡ ਕੇ ਦੂਜੀ ਚਰਚ ਵਿਚ ਕੰਮ ਕਰਨ ਲੱਗ ਗਿਆ। ਕੁਝ ਮਾਮਲਿਆਂ ਵਿਚ ਕਾਨਵੈਂਟਾਂ ਨੂੰ ਯੌਨ ਸ਼ੋਸ਼ਣ ਦੇ ਬਾਰੇ ਵਿਚ ਪਤਾ ਸੀ। ਗੌਰਤਲਬ ਹੈ ਕਿ ਪੋਪ ਫ੍ਰਾਂਸਿਸ ਨੇ ਬੀਤੇ ਹਫਤੇ ਸਵੀਕਾਰ ਕੀਤਾ ਸੀ ਕਿ ਪਾਦਰੀਆਂ ਅਤੇ ਬਿਸ਼ਪ ਨੇ ਨਨਜ਼ ਦਾ ਵੀ ਯੌਨ ਸ਼ੋਸ਼ਣ ਕੀਤਾ।


author

Vandana

Content Editor

Related News