ਅਮਰੀਕਾ 'ਚ ਧੋਖਾਧੜੀ ਦੇ ਮਾਮਲੇ 'ਚ ਸਿੱਖ ਵਿਅਕਤੀ ਦੋਸ਼ੀ ਕਰਾਰ
Thursday, Nov 21, 2019 - 11:58 AM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਸਿੱਖ ਵਿਅਕਤੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਕਰਜ਼ ਦੇਣ ਲਈ ਇਕ ਧੋਖਾਧੜੀ ਸਕੀਮ ਦੇ ਸੰਬੰਧ ਵਿਚ ਬੈਂਕ ਫੰਡਾਂ ਦੀ ਚੋਰੀ, ਗਬਨ ਅਤੇ ਦੁਰਵਰਤੋਂ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਾਨ ਫ੍ਰਾਂਸਿਸਕੋ ਵਿਚ ਰਹਿਣ ਵਾਲਾ ਰਮਿੰਦਰ ਸਿੰਘ ਰੇਖੀ (41) ਲੰਬੇ ਸਮੇਂ ਤੋਂ ਇਕ ਅਮਰੀਕੀ ਬੈਂਕ ਵਿਚ ਕਰਮਚਾਰੀ ਸੀ। ਉਸ ਨੇ ਸਵੀਕਾਰ ਕੀਤਾ ਕਿ 2017 ਵਿਚ ਉਸ ਨੇ ਬੈਂਕ ਵਿਚ ਆਪਣੇ ਅਹੁਦੇ ਦੀ ਵਰਤੋਂ ਕਰ ਕੇ ਆਪਣੇ ਗਾਹਕਾਂ ਨੂੰ ਖਰੀਦਣ ਲਈ ਯਕੀਨ ਦਿਵਾਇਆ, ਜਿਸ ਨੂੰ ਉਸ ਨੇ ਜਮਾਂ ਹੋਣ ਦਾ ਸਰਟੀਫਿਕੇਟ (CD) ਦੱਸਿਆ।
ਰੇਖੀ ਨੇ ਸਵੀਕਾਰ ਕੀਤਾ ਕਿ ਇੱਥੇ ਕੋਈ ਸੀ.ਡੀ. ਨਹੀਂ ਸੀ ਅਤੇ ਇਸ ਦੀ ਬਜਾਏ ਉਸ ਨੇ ਗਾਹਕ ਦੇ ਪੈਸੇ ਨੂੰ ਆਪਣੇ ਕੰਟਰੋਲ ਵਾਲੇ ਹੋਰ ਖਾਤਿਆਂ ਵਿਚ ਬਦਲ ਦਿੱਤਾ ਸੀ। ਇਕ ਵਾਰ ਜਦੋਂ ਪੈਸੇ ਰੇਖੀ ਦੇ ਕੰਟਰੋਲ ਵਿਚ ਆ ਗਏੇ ਤਾਂ ਉਹ ਲੈਣ-ਦੇਣ ਦੀ ਇਕ ਲੜੀ ਵਿਚ ਦਾਖਲ ਹੋਇਆ, ਜਿਸ ਵਿਚ ਉਸ ਨੇ ਤਿੰਨ ਵੱਖ-ਵੱਖ ਵਿਅਕਤੀਆਂ ਨੂੰ ਕਰਜ਼ ਦੇਣ ਲਈ ਪੂੰਜੀ ਦੇ ਰੂਪ ਵਿਚ ਫੰਡਾਂ ਦੀ ਵਰਤੋਂ ਕੀਤੀ। ਅਜਿਹਾ ਕਰਕੇ ਰੇਖੀ ਨੇ ਬੈਂਕ ਦੀ ਦੇਖਭਾਲ ਲਈ ਸੌਂਪੀ ਗਈ ਜਮਾਂ ਰਾਸ਼ੀ ਦੀ ਗਲਤ ਵਰਤੋਂ ਕੀਤੀ।
ਇਸ ਸਾਲ ਅਪ੍ਰੈਲ ਵਿਚ ਇਕ ਫੈਡਰਲ ਗੈਂ੍ਰਡ ਜੂਰੀ ਨੇ ਰੇਖੀ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਚੋਰੀ, ਗਬਨ ਜਾਂ ਬੈਂਕ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਤਹਿਤ ਚਾਰਜ ਕੀਤਾ। ਰੇਖੀ 'ਤੇ ਦਾਇਰ ਮੁਕੱਦਮਾ ਫੈਡਰਲ ਜਾਂਚ ਬਿਊਰੋ ਅਤੇ ਵੈਲਜ਼ ਫਾਰਗੋ ਦੀ ਅੰਦਰੂਨੀ ਜਾਂਚ ਟੀਮ ਵੱਲੋਂ ਕੀਤੀ ਇਕ ਜਾਂਚ ਦਾ ਨਤੀਜਾ ਹੈ। ਇਸ ਅਪੀਲ ਨੂੰ 13 ਨਵੰਬਰ ਨੂੰ ਅਮਰੀਕਾ ਦੇ ਸੀਨੀਅਰ ਜ਼ਿਲਾ ਜੱਜ ਚਾਰਲਸ ਆਰ ਬ੍ਰੇਅਰ ਨੇ ਸਵੀਕਾਰ ਕੀਤਾ ਸੀ। ਜੱਜ ਬ੍ਰੇਅਰ ਨੇ ਰੇਖੀ ਨੂੰ ਬਕਾਇਆ ਸਜ਼ਾ ਸੁਣਾਈ ਜੋ ਅਗਲੇ ਸਾਲ ਮਾਰਚ ਵਿਚ ਤੈਅ ਕੀਤੀ ਜਾਵੇਗੀ। ਇਸ ਮਾਮਲੇ ਵਿਚ ਰੇਖੀ ਨੂੰ ਵੱਧ ਤੋਂ ਵੱਧ 30 ਸਾਲ ਦੀ ਕੈਦ, ਪੰਜ ਸਾਲ ਦੀ ਨਿਗਰਾਨੀ ਹੇਠ ਰਿਹਾਈ ਅਤੇ 10 ਲੱਖ ਡਾਲਰ ਦਾ ਜ਼ੁਰਮਾਨਾ, ਨਾਲ ਹੀ ਮੁਆਵਜ਼ਾ ਅਤੇ ਵਿਸ਼ੇਸ਼ ਮੁਲਾਂਕਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।