ਚੀਨ ਦੀ ਵੱਧਦੀ ਹਮਲਾਵਰਤਾ ਨੂੰ ਲੈ ਕੇ ਅਮਰੀਕਾ ਦੀ ਤਿੱਖੀ ਪ੍ਰਤੀਕਿਰਿਆ

Tuesday, Aug 17, 2021 - 11:08 AM (IST)

ਹੁਣੇ ਜਿਵੇਂ ਹੀ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕੇਨ ਨੇ ਆਪਣੀ ਭਾਰਤ ਯਾਤਰਾ ਦੌਰਾਨ ਇਕ ਤੀਰ ਨਾਲ ਕਈ ਸ਼ਿਕਾਰ ਕੀਤੇ, ਉਸ ਦਾ ਪਹਿਲਾ ਸ਼ਿਕਾਰ ਚੀਨ ਸੀ। ਜਿਸ ਲਈ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਤੀਰ ਆਪਣੇ ਤਰਕਸ਼ ’ਚੋਂ ਕੱਢੇ। ਪਹਿਲਾ ਤੀਰ ਉਨ੍ਹਾਂ ਨੇ ਭਾਰਤ ਦੀ ਯਾਤਰਾ ਕਰ ਕੇ ਚੀਨ ਨੂੰ ਇਹ ਦਿਖਾ ਦਿੱਤਾ ਕਿ ਅਮਰੀਕਾ ਦੀ ਖੁੱਲ੍ਹੀ ਹਮਾਇਤ ਕਿਸ ਦੇਸ਼ ਨੂੰ ਹੈ। ਉਨ੍ਹਾਂ ਦੂਜਾ ਤੀਰ ਕੱਢਦੇ ਹੋਏ ਬੋਧ ਦਾਰਸ਼ਨਿਕ ਅਤੇ ਤਿੱਬਤ ਦੇ ਧਰਮ ਗੁਰੂ ਦਲਾਈਲਾਮਾ ਦੇ ਪ੍ਰਤੀਨਿਧੀ ਨਗੋਡੁਪ ਤੁੰਗਚੁੰਗ ਨਾਲ ਮੁਲਾਕਾਤ ਕੀਤੀ। ਜੋ ਭਾਰਤ ਦੇ ਧਰਮਸ਼ਾਲਾ ਸ਼ਹਿਰ ’ਚ ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਪ੍ਰਤੀਨਿਧੀ ਦੇ ਰੂਪ ’ਚ ਕੰਮ ਕਰਦੇ ਹਨ। ਇਸ ਨੂੰ ਜਲਾਵਤਨੀ ਤਿੱਬਤ ਸਰਕਾਰ ਮੰਨਿਆ ਜਾਂਦਾ ਹੈ।

ਇਸ ਮੁਲਾਕਾਤ ਨਾਲ ਚੀਨ ਨੂੰ ਇੰਨੀਆਂ ਮਿਰਚਾਂ ਲੱਗੀਆਂ ਕਿ ਉਸ ਨੇ ਆਪਣੇ ਸਰਕਾਰੀ ਮੀਡੀਆ ਰਾਹੀਂ ਅਮਰੀਕਾ ਨੂੰ ਧਮਕੀ ਤੱਕ ਦੇ ਦਿੱਤੀ। ਗਲੋਬਲ ਟਾਈਮਸ ਨੇ ਲੱਗੇ ਹੱਥ ਭਾਰਤ ਨੂੰ ਵੀ ਧਮਕੀ ਦਿੱਤੀ ਹੈ। ਅਖ਼ਬਾਰ ਨੇ ਲਿਖਿਆ ਹੈ ਕਿ ਬਲਿੰਕੇਨ ਦੀ ਭਾਰਤ ਯਾਤਰਾ ਨੇ ਅਮਰੀਕਾ ਦਾ ਦੋ-ਮੂੰਹੀ ਚਿਹਰਾ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ। ਅਜੇ ਦੋ ਦਿਨ ਪਹਿਲਾਂ ਹੀ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵਿੰਡੀ ਸ਼ੇਰਮਨ ਨੇ ਉੱਤਰੀ ਚੀਨ ਦੇ ਥਿਯੇਨਚਿਨ ਸ਼ਹਿਰ ’ਚ ਚੀਨ ਵਫਦ ਨਾਲ ਮੁਲਾਕਾਤ ਕਰ ਕੇ ਇਹ ਗੱਲ ਕਹੀ ਸੀ ਕਿ ਦੋਵਾਂ ਦੇਸ਼ਾਂ ’ਚ ਗੱਲਬਾਤ ਦੇ ਦੁਆਰ ਖੁੱਲ੍ਹੇ ਰਹਿਣੇ ਚਾਹੀਦੇ ਹਨ।

ਇਸ ਤੋਂ ਇਲਾਵਾ ਬਲਿੰਕੇਨ ਨੇ ਭਾਰਤ ’ਚ ਤਿੱਬਤ ਹਾਊਸ ਦੇ ਨਿਰਦੇਸ਼ਕ ਦੋਰਜੀ ਦਾਮਦੁਲ ਨਾਲ ਵੀ ਮੁਲਾਕਾਤ ਕੀਤੀ। ਦਾਮਦੁਲ ਪਹਿਲਾਂ ਦਲਾਈਲਾਮਾ ਦੇ ਅਨੁਵਾਦਕ ਸਨ। ਬਲਿੰਕੇਨ ਦੀਆਂ ਇਨ੍ਹਾਂ ਮੁਲਾਕਾਤਾਂ ਕਾਰਨ ਚੀਨ ਚਾਰੋ ਖਾਨੇ ਚਿੱਤ ਹੋ ਗਿਆ ਹੈ। ਹਾਲਾਂਕਿ ਅਮਰੀਕਾ ਨੇ ਚੀਨ ਦਾ ਇਸ ਤੋਂ ਪਹਿਲਾਂ ਵੀ ਅਜਿਹਾ ਹੀ ਹਾਲ ਕੀਤਾ ਹੈ। ਗੱਲ ਸਾਲ 2016 ਦੀ ਹੈ ਜਦੋਂ ਉਸ ਵੇਲੇ ਦੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਦਲਾਈਲਾਮਾ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਵੀ ਦੁਨੀਆ ਨੇ ਚੀਨ ਨੂੰ ਕਲਪਦਿਆਂ ਦੇਖਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਦੇ ਅਮਰੀਕਾ ਨਾਲ ਸਬੰਧ ਲਗਾਤਾਰ ਤਰੱਕੀ ’ਤੇ : ਤਰਨਜੀਤ ਸਿੰਘ ਸੰਧੂ

ਭਾਰਤ ’ਚ ਤਿੱਬਤੀ ਬੋਧ ਪ੍ਰਤੀਨਿਧੀਆਂ ਨਾਲ ਅਮਰੀਕੀ ਵਫਦ ਦੀ ਮੁਲਾਕਾਤ ਹੋਣ ਦਾ ਇਕ ਸਿੱਧਾ ਸੰਦੇਸ਼ ਚੀਨ ਨੂੰ ਇਹ ਜਾਂਦਾ ਹੈ ਕਿ ਚੀਨ ਨੇ ਤਿੱਬਤ ’ਤੇ ਆਪਣਾ ਗੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਅਤੇ ਤਿੱਬਤ ਭਾਰਤ ਤੋਂ ਆਪਣੀ ਜਲਾਵਤਨੀ ਸਰਕਾਰ ਨੂੰ ਚਲਾ ਰਿਹਾ ਹੈ। ਇਸ ਨੂੰ ਅਮਰੀਕਾ ਇਕ ਤਰ੍ਹਾਂ ਦੀ ਮਾਨਤਾ ਦਿੰਦਾ ਹੈ ਕਿ ਚੀਨ ਆਪਣੀ ਦਮਨਕਾਰੀ ਨੀਤੀ ਕਾਰਨ ਇਕ ਦੇਸ਼ ਦੀ ਹੋਂਦ ਨੂੰ ਖ਼ਤਮ ਕਰਨ ’ਤੇ ਤੁਲਿਆ ਹੈ। ਇਸ ਨੂੰ ਅਮਰੀਕਾ ਸਹਿਣ ਨਹੀਂ ਕਰੇਗਾ। ਇਸ ’ਤੇ ਚੀਨ ਦੀ ਤਿੱਖੀ ਪ੍ਰਤੀਕਿਰਿਆ ਆਉਣੀ ਸੁਭਾਵਕ ਸੀ।ਗਲੋਬਲ ਟਾਈਮਸ ਲਿਖਦਾ ਹੈ ਕਿ ਇਸ ਤੋਂ ਇਹ ਗੱਲ ਬਿਲਕੁਲ ਸਪਸ਼ੱਟ ਹੈ ਕਿ ਅਮਰੀਕਾ ਭਾਰਤ ਦੀ ਵਰਤੋਂ ਚੀਨ ਦੇ ਰਾਹ ’ਚ ਰੋੜੇ ਅਟਕਾਉਣ ਲਈ ਕਰ ਰਿਹਾ ਹੈ। ਬਲਿੰਕੇਨ ਨੇ ਆਪਣੀ ਯਾਤਰਾ ਦੌਰਾਨ ਕਿਹਾ ਕਿ ਅਮਰੀਕਾ ਅਤੇ ਭਾਰਤ ਲੋਕਰਾਜੀ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਨ। ਤਿੱਬਤ ਦੀ ਜਲਾਵਤਨੀ ਸਰਕਾਰ ਵੀ ਲੋਕਰਾਜੀ ਕਦਰਾਂ-ਕੀਮਤਾਂ ਨੂੰ ਲੈ ਕੇ ਚੱਲ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਅਮਰੀਕਾ ਅਤੇ ਤਿੱਬਤ ’ਚ ਗੱਲਬਾਤ ਹੋਣੀ ਚਾਹੀਦੀ ਹੈ।

ਇਸ ਯਾਤਰਾ ਦੌਰਾਨ ਬਲਿੰਕੇਨ ਨੇ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੇਤਨੋ ਮਰਸੂਦੀ ਦੇ ਨਾਲ ਵੀ ਰਣਨੀਤਿਕ ਗੱਲਬਾਤ ਕੀਤੀ। ਸਪਸ਼ਟ ਹੈ ਕਿ ਇਹ ਗੱਲਬਾਤ ਚੀਨ ਨੂੰ ਧਿਆਨ ’ਚ ਰੱਖ ਕੇ ਕੀਤੀ ਗਈ ਕਿਉਂਕਿ ਹਿੰਦ ਪ੍ਰਸ਼ਾਂਤ ਖੇਤਰ ’ਚ ਅਮਰੀਕਾ ਆਪਣੀ ਮੌਜੂਦਗੀ ਵਧਾਉਣੀ ਚਾਹੁੰਦਾ ਹੈ ਤਾਂ ਜੋ ਇਸ ਖੇਤਰ ’ਚ ਚੀਨ ਦੀਆਂ ਹਮਲਾਵਰ ਸਰਗਰਮੀਆਂ ’ਤੇ ਰੋਕ ਲਾਈ ਜਾ ਸਕੇ।ਦੱਖਣੀ ਚੀਨ ਸਾਗਰ ’ਚ ਜਹਾਜ਼ਰਾਣੀ ਅਤੇ ਸਾਈਬਰ ਸੁਰੱਖਿਆ ’ਚ ਵੀ ਦੋਵਾਂ ਦੇਸ਼ਾਂ ਨੇ ਆਪਸੀ ਸਹਿਯੋਗ ’ਤੇ ਗੱਲਬਾਤ ਕੀਤੀ। ਇੰਡੋਨੇਸ਼ੀਆ ਨੂੰ ਇਨ੍ਹਾਂ ਦੋਵਾਂ ਖੇਤਰਾਂ ’ਚ ਚੀਨ ਤੋਂ ਵੱਧ ਖਤਰਾ ਹੈ। ਇਸ ਲਈ ਇੰਡੋਨੇਸ਼ੀਆ ਅਮਰੀਕਾ ਦੀ ਹਿੰਦ ਪ੍ਰਸ਼ਾਂਤ ਖੇਤਰ ’ਚ ਸਰਗਰਮ ਮੌਜੂਦਗੀ ਦਾ ਹਮਾਇਤੀ ਹੈ।


Vandana

Content Editor

Related News