ਅਮਰੀਕੀ ਸੀਨੇਟਰ ਨੇ ਕੀਤੀ ਮੰਗ; ‘ਚੀਨ ’ਚ ਹੋਣ ਵਾਲੇ ਸਰਦ ਰੁੱਤ ਓਲੰਪਿਕ ਟਰਾਂਸਫਰ ਹੋਣ’

Thursday, Mar 25, 2021 - 10:53 AM (IST)

ਅਮਰੀਕੀ ਸੀਨੇਟਰ ਨੇ ਕੀਤੀ ਮੰਗ; ‘ਚੀਨ ’ਚ ਹੋਣ ਵਾਲੇ ਸਰਦ ਰੁੱਤ ਓਲੰਪਿਕ ਟਰਾਂਸਫਰ ਹੋਣ’

ਵਾਸ਼ਿੰਗਟਨ(ਯੂ. ਐੱਨ. ਆਈ.)- ਅਮਰੀਕਾ ਦੇ ਸੀਨੇਟਰ ਰਿਕ ਸਕਾਟਨੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਪ੍ਰਾਯੋਜਕਾਂ ਨੂੰ ਚਿੱਠੀ ਭੇਜ ਕੇ ਸਾਲ 2022 ’ਚ ਚੀਨ ਦੇ ਪੇਈਚਿੰਗ ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਕਿਸੇ ਹੋਰ ਦੇਸ਼ ’ਚ ਟਰਾਂਸਫਰ ਕਰਨ ਦੀ ਮੰਗ ਕੀਤੀ ਹੈ।

ਸਕਾਟ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਅਜਿਹੇ ਰਾਸ਼ਟਰ ਨੂੰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਨਹੀਂ ਦੇ ਸਕਦੇ ਜੋ ਕਿ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਧ ਉਲੰਘਣਾ ਕਰ ਰਿਹਾ ਹੋਵੇ। ਇਸ ਲਈ ਮੈਂ ਤੁਹਾਨੂੰ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ਲਈ ਖੜ੍ਹੇ ਹੋਣ ਲਈ ਕਹਿ ਰਿਹਾ ਹਾਂ ਅਤੇ 2022 ਦੀਆਂ ਓਲੰਪਿਕ ਖੇਡਾਂ ਦੇ ਪ੍ਰਾਯੋਜਕ ਆਈ. ਓ. ਸੀ. ਨਾਲ ਜਨਤਕ ਤੌਰ ’ਤੇ ਬੇਨਤੀ ਕਰਦਾ ਹਾਂ ਕਿ ਅਜਿਹੇ ਰਾਸ਼ਟਰ ’ਚ ਖੇਡਾਂ ਨੂੰ ਟਰਾਂਸਫਰ ਕਰੇ ਜੋ ਕਿ ਮਨੁੱਖੀ ਮਾਣ ਅਤੇ ਆਜ਼ਾਦੀ ਨੂੰ ਮਹੱਤਵ ਦਿੰਦਾ ਹੈ। ਉਨ੍ਹਾਂ ਕਿਹਾ ਕਿ ਚੀਨ ਉਈਗਰਾਂ ਦੇ ਨਾਲ-ਨਾਲ ਤਿੱਬਤੀਆਂ ਅਤੇ ਹਾਂਗਕਾਂਗ ਨਿਵਾਸੀਆਂ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਚ ਲੱਗਾ ਹੋਇਆ ਹੈ।


author

cherry

Content Editor

Related News