ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਯੂਰਪ ਦੀ ਯਾਤਰਾ ''ਤੇ

Tuesday, Apr 13, 2021 - 09:32 PM (IST)

ਬਰਲਿਨ-ਜਰਮਨੀ ਤੋਂ ਹਜ਼ਾਰਾਂ ਫੌਜੀਆਂ ਦੇ ਹਟਣ ਦੇ ਤੁਰੰਤ ਬਾਅਦ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ ਦੇ ਕਰੀਬ ਇਕ ਸਾਲ ਬਾਅਦ ਅਮਰੀਕਾ ਦੇ ਰੱਖੀਆ ਮੰਤਰੀ ਲਾਇਡ ਆਸਟਿਨ ਨੇ ਸਾਂਝੇਦਾਰੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਯੂਰਪ ਦੀ ਪਹਿਲੀ ਯਾਤਰਾ ਸ਼ੁਰੂ ਕੀਤੀ। ਆਸਟਿਨ ਈਰਾਨ ਨਾਲ ਉਭਰਦੇ ਨਵੇਂ ਸੰਕਟ ਦੇ ਪਿਛੋਕੜ 'ਚ ਸੋਮਵਾਰ ਨੂੰ ਬਰਲਿਨ ਪਹੁੰਚੇ। ਈਰਾਨ ਨੇ ਆਪਣੇ ਭੂਮੀਗਤ ਨਾਤਾਗਜ ਪ੍ਰਮਾਣੂ ਕੇਂਦਰ 'ਤੇ ਹਾਲ ਦੇ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਇਸ ਹਮਲੇ ਦਾ ਈਰਾਨ ਦੇ ਕਮਜ਼ੋਰ ਪੈਂਦੇ ਪ੍ਰਮਾਣੂ ਕਰਾਰ 'ਤੇ ਯੂਰਪ 'ਚ ਚੱਲ ਰਹੀ ਗੱਲਬਾਤ 'ਤੇ ਕੋਈ ਅਸਰ ਨਹੀਂ ਪਿਆ ਹੈ।

ਇਹ ਵੀ ਪੜ੍ਹੋ-ਮਹਾਮਾਰੀ ਨੂੰ ਕਾਬੂ ਕਰਨ ਲਈ ਜਿਊਂਦੇ ਜਾਨਵਰਾਂ ਦੀ ਵਿਕਰੀ ’ਤੇ ਲੱਗੇ ਰੋਕ : WHO

ਆਸਟਿਨ ਦੀ ਇਸ ਯਾਤਰਾ 'ਚ ਅਜਿਹੇ ਸਮੇਂ 'ਚ ਯੂਰਪ 'ਚ ਅਮਰੀਕੀ ਰੱਖਿਆ ਵਚਨਬੱਧਤਾਵਾਂ ਦੀ ਦਿਸ਼ਾ ਵੀ ਦਾਅ 'ਤੇ ਹੈ, ਜਦ ਨਾਟੋ ਦੇ ਪੈਰਾਮੀਟਰ 'ਚ ਰੂਸ ਦੇ ਫੌਜੀ ਦਖਲ 'ਤੇ ਚਿੰਤਾ ਵਧ ਗਈ ਹੈ। ਯੂਕ੍ਰੇਨ ਦੀ ਸਰਹੱਦ ਨੇੜੇ ਰੂਸੀ ਫੌਜਾਂ ਦੀ ਤਾਇਨਾਤੀ ਵਧ ਗਈ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਯੂਕ੍ਰੇਨ ਦੀ ਸਥਿਤੀ 'ਤੇ ਅਮਰੀਕੀ ਸਹਿਯੋਗੀਆਂ ਨਾਲ ਗੱਲਬਾਤ ਲਈ ਯੂਰਪ ਗਏ ਸਨ।

ਇਹ ਵੀ ਪੜ੍ਹੋ-ਅਮਰੀਕਾ ਨੇ ਲਿਆ ਵੱਡਾ ਫੈਸਲਾ, J&J ਦੀ ਵੈਕਸੀਨ 'ਤੇ ਲਾਈ ਅਸਥਾਈ ਰੋਕ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News