ਅਮਰੀਕਾ ਨੇ ਕਿਹਾ— ਅੱਤਵਾਦ ਨਾਲ ਨਜਿੱਠਣ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ''ਚ ਸਾਥ ਦੇਣ ਦੀ ਲੋੜ

02/18/2017 10:24:07 AM

ਵਾਸ਼ਿੰਗਟਨ— ਅਮਰੀਕਾ ਨੇ ਪਾਕਿਸਤਾਨ ਨੂੰ ਹਿੰਸਕ ਅੱਤਵਾਦੀਆਂ ਦੇ ਹੱਥੋਂ ਬਹੁਤ ਤਸੀਹੇ ਝੱਲਣ ਵਾਲਾ ਦੇਸ਼ ਦੱਸਿਆ। ਅਮਰੀਕਾ ਨੇ ਕਿਹਾ ਕਿ ਹਿੰਸਕ ਅੱਤਵਾਦ ਨਾਲ ਨਜਿੱਠਣ ਅਤੇ ਇਕ ਸਥਿਰ, ਸਹਿਣਸ਼ੀਲ ਤੇ ਲੋਕਤੰਤਰੀ ਸਮਾਜ ਬਣਾਉਣ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਸਹਿਯੋਗ ਦੇਣਾ ਉਸ ਦੇ ਹਿੱਤ ''ਚ ਹੈ। ਪਾਕਿਸਤਾਨੀ ਫੌਜ ਵਲੋਂ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਸਰਹੱਦ ਕੋਲ ਸ਼ੱਕੀ ਅੱਤਵਾਦੀ ਟਿਕਾਣਿਆਂ ''ਤੇ ਹਮਲੇ ਕੀਤੇ ਗਏ। ਇਸ ਸੰਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ''''ਸਾਡਾ ਮੰਨਣਾ ਹੈ ਕਿ ਅਮਰੀਕਾ ਦਾ ਲੰਬੇ ਸਮੇਂ ਤੋਂ ਹਿੱਤ ਇਸ ਗੱਲ ''ਚ ਹੈ ਕਿ ਅੱਤਵਾਦ ਨਾਲ ਨਜਿੱਠਣ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਸਹਿਯੋਗ ਦਿੱਤਾ ਜਾਵੇ।''''
ਬੁਲਾਰੇ ਨੇ ਕਿਹਾ ਕਿ ਅਮਰੀਕਾ ਲੰਬੇ ਸਮੇਂ ਤੋਂ ਪਾਕਿਸਤਾਨ ਦੀ ਜਨਤਾ ਅਤੇ ਅੱਤਵਾਦ ਨਾਲ ਲੜਨ ਵਾਲੇ ਸਾਰੇ ਲੋਕਾਂ ਨਾਲ ਇਕਜੁਟਤਾ ਨਾਲ ਖੜ੍ਹਾ ਰਿਹਾ ਹੈ। ਉਨ੍ਹਾਂ ਕਿਹਾ, ''''ਸਾਲਾਂ ਤੋਂ ਅੱਤਵਾਦੀਆਂ ਵਲੋਂ ਸੁਰੱਖਿਅਤ ਟਿਕਾਣਿਆਂ ਦੇ ਤੌਰ ''ਤੇ ਇਸਤੇਮਾਲ ਕੀਤੇ ਜਾ ਰਹੇ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ''ਤੇ ਸਰਕਾਰੀ ਕੰਟਰੋਲ ਬਹਾਲ ਕਰਨ ਲਈ ਪਾਕਿਸਤਾਨੀ ਫੌਜ ਅਤੇ ਜਨਤਾ ਵਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਲੈ ਕੇ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।''''

Tanu

News Editor

Related News