ਅਮਰੀਕਾ ਨੇ ਲਿਆ ਬਦਲਾ, ਇਰਾਕ ਅਤੇ ਸੀਰੀਆ ''ਚ ਈਰਾਨ ਪੱਖੀ ਸਮੂਹਾਂ ਦੇ 85 ਟਿਕਾਣਿਆਂ ''ਤੇ ਕੀਤੀ ਏਅਰ ਸਟ੍ਰਾਈਕ

Saturday, Feb 03, 2024 - 01:00 PM (IST)

ਅਮਰੀਕਾ ਨੇ ਲਿਆ ਬਦਲਾ, ਇਰਾਕ ਅਤੇ ਸੀਰੀਆ ''ਚ ਈਰਾਨ ਪੱਖੀ ਸਮੂਹਾਂ ਦੇ 85 ਟਿਕਾਣਿਆਂ ''ਤੇ ਕੀਤੀ ਏਅਰ ਸਟ੍ਰਾਈਕ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਜਾਰਡਨ ਵਿਚ ਆਪਣੇ ਫ਼ੌਜੀਆਂ 'ਤੇ ਹਮਲਿਆਂ ਦੀ ਜਵਾਬੀ ਕਾਰਵਾਈ ਕਰਦੇ ਹੋਏ ਇਰਾਕ ਅਤੇ ਸੀਰੀਆ ਵਿਚ ਈਰਾਨ ਸਮਰਥਿਤ ਮਿਲੀਸ਼ੀਆ (ਨਾਗਰਿਕ ਲੜਾਕਿਆਂ) ਅਤੇ ਈਰਾਨੀ 'ਰਿਵੋਲਿਊਸ਼ਨਰੀ ਗਾਰਡ' ਦੇ 85 ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਜਾਰਡਨ ਵਿੱਚ ਈਰਾਨ ਸਮਰਥਿਤ ਸਮੂਹ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ 3 ਅਮਰੀਕੀ ਫ਼ੌਜੀਆਂ ਦੀ ਮੌਤ ਹੋ ਗਈ ਸੀ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਯੂ.ਐੱਸ. ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਹੋਰ ਚੋਟੀ ਦੇ ਅਮਰੀਕੀ ਨੇਤਾ ਕਈ ਦਿਨਾਂ ਤੋਂ ਚੇਤਾਵਨੀ ਦੇ ਰਹੇ ਸਨ ਕਿ ਅਮਰੀਕਾ ਮਿਲਸ਼ੀਆ ਸਮੂਹਾਂ 'ਤੇ ਜਵਾਬੀ ਹਮਲਾ ਕਰੇਗਾ।

ਇਹ ਵੀ ਪੜ੍ਹੋ: 2018 ਤੋਂ ਹੁਣ ਤੱਕ ਵਿਦੇਸ਼ਾਂ 'ਚ 403 ਭਾਰਤੀ ਵਿਦਿਆਰਥੀਆਂ ਦੀ ਮੌਤ, ਕੈਨੇਡਾ 'ਚ ਸਭ ਤੋਂ ਵੱਧ

ਸ਼ੁੱਕਰਵਾਰ ਨੂੰ ਅਮਰੀਕੀ ਹਮਲਿਆਂ ਤੋਂ ਬਾਅਦ ਬਾਈਡੇਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ''ਅਮਰੀਕਾ ਪੱਛਮੀ ਏਸ਼ੀਆ ਜਾਂ ਦੁਨੀਆ 'ਚ ਕਿਤੇ ਵੀ ਸੰਘਰਸ਼ ਨਹੀਂ ਚਾਹੁੰਦਾ, ਪਰ ਜੋ ਲੋਕ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਉਹ ਇਹ ਜਾਣ ਲੈਣ ਕੇ ਜੇਕਰ ਤੁਸੀਂ ਕਿਸੇ ਅਮਰੀਕੀ ਨੂੰ ਨੁਕਸਾਨ ਪਹੁੰਚਾਓਗੇ, ਤਾਂ ਅਸੀਂ ਜਵਾਬ ਦੇਵਾਂਗੇ।" ਬਾਈਡੇਨ ਨੇ ਪਿਛਲੇ ਐਤਵਾਰ ਨੂੰ ਕਿਹਾ ਸੀ ਕਿ ਜਾਰਡਨ ਵਿੱਚ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (ਆਈ.ਆਰ.ਜੀ.ਸੀ.) ਵੱਲੋਂ ਸਮਰਥਤ ਅੱਤਵਾਦੀ ਸਮੂਹਾਂ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ 3 ਅਮਰੀਕੀ ਫ਼ੌਜੀ ਮਾਰੇ ਗਏ ਸਨ। ਬਾਈਡੇਨ ਨੇ ਸ਼ੁੱਕਰਵਾਰ ਨੂੰ ਕਿਹਾ, "ਮੇਰੇ ਨਿਰਦੇਸ਼ 'ਤੇ ਅੱਜ ਦੁਪਹਿਰ ਅਮਰੀਕੀ ਫੌਜੀ ਬਲਾਂ ਨੇ ਇਰਾਕ ਅਤੇ ਸੀਰੀਆ ਵਿੱਚ ਉਨ੍ਹਾਂ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਦੀ ਵਰਤੋਂ ਆਈ.ਆਰ.ਜੀ.ਸੀ. ਅਤੇ ਸੰਬੰਧਿਤ ਮਿਲੀਸ਼ੀਆ ਸਮੂਹ ਅਮਰੀਕੀ ਬਲਾਂ 'ਤੇ ਹਮਲਾ ਕਰਨ ਲਈ ਕਰਦੇ ਹਨ। ਸਾਡੀ ਜਵਾਬੀ ਕਾਰਵਾਈ ਅੱਜ ਤੋਂ ਸ਼ੁਰੂ ਹੋਈ ਹੈ, ਜੋ ਸਾਡੀ ਪਸੰਦ ਦੇ ਸਥਾਨਾਂ 'ਤੇ ਅਤੇ ਸਾਡੇ ਚੁਣੇ ਹੋਏ ਸਮੇਂ 'ਤੇ ਜਾਰੀ ਰਹੇਗੀ।" 

ਇਹ ਵੀ ਪੜ੍ਹੋ: US 'ਚ 4 ਭਾਰਤੀ ਵਿਦਿਆਰਥੀਆਂ ਦੀ ਮੌਤ, ਗੁੱਸੇ 'ਚ ਆਏ ਲੋਕਾਂ ਨੇ ਭਾਰਤ ਸਰਕਾਰ ਤੋਂ ਕੀਤੀ ਇਹ ਮੰਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News