ਅਮਰੀਕਾ ਨੇ ਅੱਤਵਾਦੀਆਂ ਦੀ ਸੂਚੀ ’ਚ ਲਸ਼ਕਰ ਨੂੰ ਬਰਕਰਾਰ ਰੱਖਿਆ

01/16/2021 10:54:55 PM

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਨੇ ਅੱਤਵਾਦੀਆਂ ਦੀ ਸੂਚੀ ਦੀ ਸਮੀਖਿਆ ਕਰਨ ਤੋਂ ਬਾਅਦ ਆਈ.ਐੱਸ.ਆਈ.ਐੱਲ.-ਸੀਨਾਈ ਪੇਨੀਨਸੁਲਾ (ਆਈ.ਐੱਸ.ਆਈ.ਐੱਲ.-ਐੱਸ.ਪੀ.) ਅਤੇ ਹੋਰ ਸੰਗਠਨਾਂ ਨਾਲ ਪਾਕਿਸਤਾਨ ਤੋਂ ਸੰਚਾਲਿਤ ਲਸ਼ਕਰ-ਏ-ਤੋਇਬਾ ਅਤੇ ਲਸ਼ਕਰ-ਏ-ਝਾਂਗਵੀ ਨੂੰ ਉਸ ’ਚ ਬਰਕਰਾਰ ਰੱਖਿਆ ਹੈ। ਸੱਤਾ ਦੇ ਤਬਾਦਲੇ ਤੋਂ ਕੁਝ ਦਿਨਾਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਸ ਨੇ ਉਕਤ ਦੋਹਾਂ ਸੰਗਠਨਾਂ ਨੂੰ ਸ਼ਾਮਲ ਕਰਨ ਲਈ ਐਲਾਨੀ ਅੱਤਵਾਦੀਆਂ ਦੀ ਸੂਚੀ ’ਚ ਸੋਧ ਕੀਤੀ ਹੈ।

ਇਹ ਵੀ ਪੜ੍ਹੋ -ਰਾਸ਼ਟਰਪਤੀ ਦੇ ਹੁਕਮਾਂ ਤੋਂ ਬਾਅਦ ਫਰਾਂਸ 'ਚ ਇਸਲਾਮੀ ਕੱਟੜਤਾ ਵਿਰੁੱਧ ਬੰਦ ਕੀਤੇ ਗਏ 9 ਧਾਰਮਿਕ ਸਥਾਨ

ਪ੍ਰੈੱਸ ਨੋਟ ਮੁਤਾਬਕ ਵਿਦੇਸ਼ ਮੰਤਰਾਲਾ ਨੇ ਅੱਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਦੀ ਸੂਚੀ ਦੀ ਸਮੀਖਿਆ ਕੀਤੀ ਅਤੇ ਉਕਤ ਦੋ ਸੰਗਠਨਾਂ ਦੇ ਨਾਲ-ਨਾਲ ਜੈਸ਼ ਰਿਜਾਲ ਅਲ ਤਾਰਿਕ ਅਲ ਨਕਸ਼ਬੰਦੀ, ਜਮਾਤੁਲ ਅੰਸਾਰੂਲ ਮੁਸਲੀਮੀਨੀਆ ਫੀ ਬਿਲਾਦੀਸ-ਸੂਡਾਨ (ਅੰਸਾਰੂ), ਅਲ-ਨੁਸਰਤ ਫਰੰਟ, ਕੰਟੀਨਿਊਟੀ ਆਇਰਿਸ਼ ਰਿਪਬਲਿਕਨ ਆਰਮੀ ਅਤੇ ਨੈਸ਼ਨਲ ਲਿਬ੍ਰੇਸ਼ਨ ਆਰਮੀ ਨੂੰ ਇਸ ਸੂਚੀ ’ਚ ਕਾਇਮ ਰੱਖਿਆ ਹੈ।

ਇਹ ਵੀ ਪੜ੍ਹੋ -ਯੁਗਾਂਡਾ : ਲਗਾਤਾਰ 6ਵੀਂ ਵਾਰ ਰਾਸ਼ਟਰਪਤੀ ਬਣੇ ਯੋਵੇਰੀ ਮੁਸੇਵੇਨੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News