ਅਮਰੀਕਾ ਨੇ ਚੀਨ ਦੇ ਦਾਅਵੇ ਨੂੰ ਕੀਤਾ ਖਾਰਿਜ, ਅਰੁਣਾਚਲ ਨੂੰ ਦੱਸਿਆ ਭਾਰਤ ਦਾ ਅਟੁੱਟ ਅੰਗ

03/15/2023 10:35:49 AM

ਵਾਸ਼ਿੰਗਟਨ (ਬਿਊਰੋ) ਅਮਰੀਕਾ ਨੇ ਚੀਨ ਅਤੇ ਅਰੁਣਾਚਲ ਪ੍ਰਦੇਸ਼ ਨੂੰ ਵੰਡਣ ਵਾਲੀ ਮੈਕਮੋਹਨ ਰੇਖਾ ਨੂੰ ਅੰਤਰਰਾਸ਼ਟਰੀ ਸਰਹੱਦ ਮੰਨਿਆ ਹੈ। ਇਸ ਮੁੱਦੇ 'ਤੇ ਅਮਰੀਕੀ ਸੰਸਦ 'ਚ ਦੋ-ਪੱਖੀ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ 'ਚ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਟੁੱਟ ਅੰਗ ਮੰਨਿਆ ਗਿਆ। ਪ੍ਰਸਤਾਵ ਪੇਸ਼ ਕਰਨ ਵਾਲੇ ਸੰਸਦ ਮੈਂਬਰਾਂ ਬਿਲ ਹੈਗਰਟੀ ਅਤੇ ਜੈਫ ਮਾਰਕਲ ਨੇ ਕਿਹਾ ਕਿ 'ਜਦੋਂ ਚੀਨ ਖੁੱਲ੍ਹੇ ਅਤੇ ਮੁਕਤ ਹਿੰਦ ਪ੍ਰਸ਼ਾਂਤ ਮਹਾਸਾਗਰ ਲਈ ਚੁਣੌਤੀ ਬਣਿਆ ਹੋਇਆ ਹੈ ਤਾਂ ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਅਮਰੀਕਾ ਆਪਣੇ ਰਣਨੀਤਕ ਭਾਈਵਾਲਾਂ, ਖਾਸ ਕਰਕੇ ਭਾਰਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਵੇ।

ਚੀਨ ਦੀ ਫ਼ੌਜੀ ਕਾਰਵਾਈ ਦੀ ਆਲੋਚਨਾ 

ਅਮਰੀਕੀ ਸੰਸਦ ਦੇ ਇਸ ਦੁਵੱਲੇ ਮਤੇ ਵਿਚ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਟੁੱਟ ਅੰਗ ਮੰਨਿਆ ਗਿਆ ਅਤੇ ਚੀਨ ਦੀ ਫ਼ੌਜੀ ਕਾਰਵਾਈ ਅਤੇ ਐਲ.ਏ.ਸੀ. 'ਤੇ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦੀ ਆਲੋਚਨਾ ਕੀਤੀ ਗਈ। ਪ੍ਰਸਤਾਵ ਵਿੱਚ ਅਮਰੀਕਾ-ਭਾਰਤ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨ ਅਤੇ ਕਵਾਡ ਵਿੱਚ ਸਹਿਯੋਗ ਵਧਾਉਣ ਦੀ ਗੱਲ ਵੀ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਸੰਸਦ ਦਾ ਇਹ ਪ੍ਰਸਤਾਵ ਅਜਿਹੇ ਸਮੇਂ 'ਚ ਆਇਆ ਹੈ ਜਦੋਂ LAC ਦੇ ਪੂਰਬੀ ਸੈਕਟਰ 'ਚ ਚੀਨ ਅਤੇ ਭਾਰਤ ਦੇ ਸੈਨਿਕਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਪਾਬੰਦੀ ਹਟਾਉਣ ਦਾ ਲਿਆ ਫ਼ੈਸਲਾ, ਵਿਦੇਸ਼ੀਆਂ ਲਈ ਜਾਰੀ ਕਰੇਗਾ ਹਰ ਤਰ੍ਹਾਂ ਦਾ 'ਵੀਜ਼ਾ' 

ਭਾਰਤ-ਅਮਰੀਕਾ ਸਬੰਧ ਮਜ਼ਬੂਤ ​​ਕਰਨ 'ਤੇ ਜ਼ੋਰ

ਅਮਰੀਕੀ ਸੰਸਦ ਮੈਂਬਰਾਂ ਨੇ ਫੌਜੀ ਤਾਕਤ ਨਾਲ ਐਲਏਸੀ 'ਤੇ ਸਥਿਤੀ ਨੂੰ ਬਦਲਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ, ਵਿਵਾਦਿਤ ਸਥਾਨਾਂ 'ਤੇ ਚੀਨ ਦੁਆਰਾ ਪਿੰਡਾਂ ਦੀ ਸਥਾਪਨਾ ਅਤੇ ਅਰੁਣਾਚਲ ਪ੍ਰਦੇਸ਼ ਨੂੰ ਚੀਨ ਦੇ ਨਕਸ਼ੇ 'ਤੇ ਭਾਰਤ ਦੇ ਆਪਣੇ ਵਜੋਂ ਦਰਸਾਉਣ ਦੀ ਵੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਭੂਟਾਨ ਦੀ ਸਰਹੱਦ 'ਤੇ ਚੀਨ ਦੇ ਦਾਅਵੇ ਦੀ ਵੀ ਆਲੋਚਨਾ ਕੀਤੀ ਗਈ। ਅਮਰੀਕੀ ਸਦਨ ਦੀਆਂ ਦੋਵਾਂ ਧਿਰਾਂ ਵੱਲੋਂ ਸਾਂਝੇ ਤੌਰ 'ਤੇ ਪੇਸ਼ ਕੀਤੇ ਗਏ ਇਸ ਮਤੇ ਵਿੱਚ ਚੀਨ ਦੀ ਭੜਕਾਊ ਕਾਰਵਾਈ ਵਿਰੁੱਧ ਭਾਰਤ ਦੇ ਸਟੈਂਡ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਭਾਰਤ ਨਾਲ ਤਕਨੀਕੀ, ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨ 'ਤੇ ਵੀ ਜ਼ੋਰ ਦਿੱਤਾ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News