ਅਮਰੀਕੀ ਸੰਸਦ ਮੈਂਬਰ ਕ੍ਰਿਸ਼ਨਾਮੂਰਤੀ ਨੇ ਨਿੱਕੀ ਹੇਲੀ ਵਿਰੁੱਧ ‘ਜਨਮ’ ਸਬੰਧੀ ਟਿੱਪਣੀ ਦੇ ਲਈ ਟਰੰਪ ਨੂੰ ਲੰਬੇ ਹੱਥੀਂ ਲਿਆ

01/20/2024 11:19:02 AM

ਵਾਸ਼ਿੰਗਟਨ (ਭਾਸ਼ਾ) - ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਦੌੜ ਵਿਚ ਸ਼ਾਮਿਲ ਡੋਨਾਲਡ ਟਰੰਪ ਵਲੋਂ ਆਪਣੀ ਮੁੱਖ ਵਿਰੋਧੀ ਨਿੱਕੀ ਹੇਲੀ ਖਿਲਾਫ ‘ਜਨਮ ਸਬੰਧੀ’ ਟਿੱਪਣੀ ਦੀ ਨਿੰਦਾ ਕੀਤੀ ਹੈ। ਟਰੰਪ ਨੇ ਪਿਛਲੇ ਹਫ਼ਤੇ ਨਿਊਜ਼ ਵੈੱਬਸਾਈਟ ‘ਦਿ ਗੇਟਵੇ ਪੰਡਿਤ’ ਦੀ ਇਕ ਪੋਸਟ ਨੂੰ ਫਿਰ ਪੋਸਟ ਕੀਤਾ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਹੇਲੀ ਅਮਰੀਕੀ ਰਾਸ਼ਟਰਪਤੀ ਜਾਂ ਉਪ-ਰਾਸ਼ਟਰਪਤੀ ਲਈ ਚੋਣ ਲੜਨ ਲਈ ਅਯੋਗ ਸੀ ਕਿਉਂਕਿ ਉਸ ਦੇ ਮਾਤਾ-ਪਿਤਾ 1972 ਵਿਚ ਉਸ ਦੇ ਜਨਮ ਦੇ ਸਮੇਂ ਅਮਰੀਕੀ ਨਾਗਰਿਕ ਨਹੀਂ ਸਨ। ਭਾਰਤੀ-ਅਮਰੀਕੀ ਹੇਲੀ ਇਸ ਦੇਸ਼ ਵਿਚ ਜਨਮ ਲੈਣ ਕਾਰਣ ਅਮਰੀਕੀ ਨਾਗਰਿਕ ਬਣ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਜੰਨਤ ਜ਼ੁਬੈਰ ਦਾ ਬਲੈਕ ਸਾੜ੍ਹੀ 'ਚ ਐਥਨਿਕ ਲੁੱਕ, ਪਲਾਂ 'ਚ ਵਾਇਰਲ ਹੋ ਗਈਆਂ ਤਸਵੀਰਾਂ

ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਕ੍ਰਿਸ਼ਨਾਮੂਰਤੀ ਨੇ ਵੀਰਵਾਰ ਨੂੰ ਇਕ ਬਿਆਨ ’ਚ ਕਿਹਾ, ‘ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਡੋਨਾਲਡ ਟਰੰਪ ਹੋਰ ਝੂਠੇ ਅਤੇ ਨਸਲਵਾਦੀ ‘ਜਨਮ’ ਦਾਅਵਿਆਂ ਨਾਲ ਪਰਤ ਆਏ ਹਨ।’’ ਉਨ੍ਹਾਂ ਕਿਹਾ, “ਇਕ ਮਾਣਮੱਤੇ ਭਾਰਤੀ-ਅਮਰੀਕੀ ਪ੍ਰਵਾਸੀ ਹੋਣ ਦੇ ਨਾਤੇ, ਮੈਂ ਪੂਰੀ ਤਰ੍ਹਾਂ ਸਮਝਦਾ ਹਾਂ ਕਿ ਸਾਬਕਾ ਰਾਸ਼ਟਰਪਤੀ ਟਰੰਪ ਨਿੱਕੀ ਹੇਲੀ ਦੇ ਖਿਲਾਫ ਨਫ਼ਰਤ ਭਰੇ ਹਮਲਿਆਂ ਨੂੰ ਕਰ ਰਹੇ ਹਨ। ਹਰ ਰਿਪਬਲਿਕਨ ਜੋ ਦੱਖਣੀ ਏਸ਼ੀਆਈ ਭਾਈਚਾਰੇ ਦਾ ਸਮਰਥਨ ਕਰਨ ਦਾ ਦਾਅਵਾ ਕਰਦਾ ਹੈ, ਨੂੰ ਇਸ ਟਿੱਪਣੀ ਦੀ ਨਿੰਦਾ ਕਰਨੀ ਚਾਹੀਦੀ ਹੈ।’’

ਇਹ ਖ਼ਬਰ ਵੀ ਪੜ੍ਹੋ - ‘ਅੰਨਪੁਰਣੀ’ ਫ਼ਿਲਮ ਨੂੰ ਲੈ ਕੇ ਵਧਿਆ ਵਿਵਾਦ, ਅਦਾਕਾਰਾ ਨਯਨਤਾਰਾ ਨੇ ਮੰਗੀ ਮੁਆਫੀ

ਅਮਰੀਕੀ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਦੀ ਚੋਣ ਲੜਨ ਲਈ ਉਮੀਦਵਾਰ ਦੀ ਉਮਰ ਘੱਟੋ-ਘੱਟ 35 ਸਾਲ ਹੋਣੀ ਚਾਹੀਦੀ ਹੈ, ‘ਸੁਭਾਵਿਕ ਤੌਰ ’ਤੇ ਜਨਮਿਆ’ ਨਾਗਰਿਕ ਹੋਣਾ ਚਾਹੀਦਾ ਹੈ ਅਤੇ 14 ਸਾਲ ਤੋਂ ਅਮਰੀਕਾ ’ਚ ਰਹਿ ਰਿਹਾ ਹੋਵੇ। ਇਸ ਤੋਂ ਪਹਿਲਾਂ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਮੌਜੂਦਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਜਨਮ ਸਬੰਧੀ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਨੇ ਜਨਮ ਦੇ ਆਧਾਰ ’ਤੇ ਨਾਗਰਿਕਤਾ ਖਤਮ ਕਰਨ ਦੀ ਵੀ ਮੰਗ ਕੀਤੀ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


sunita

Content Editor

Related News