ਅਮਰੀਕਾ ਰਾਸ਼ਟਰਪਤੀ ਚੋਣਾਂ : ਟਰੰਪ ਨੇ ਆਪਣੀ ਦਿਮਾਗੀ ਤਾਕਤ ਨੂੰ ਦੱਸਿਆ ਮਜ਼ਬੂਤ

Friday, Jul 24, 2020 - 06:35 PM (IST)

ਅਮਰੀਕਾ ਰਾਸ਼ਟਰਪਤੀ ਚੋਣਾਂ : ਟਰੰਪ ਨੇ ਆਪਣੀ ਦਿਮਾਗੀ ਤਾਕਤ ਨੂੰ ਦੱਸਿਆ ਮਜ਼ਬੂਤ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਚੋਣ ਵਿਚ ਡੋਨਾਲਡ ਟਰੰਪ ਦੇ ਪ੍ਰਚਾਰ ਮੁਹਿੰਮ ਵਿਚ 77 ਸਾਲਾ ਜੋਅ ਬਿਡੇਨ ਨੂੰ ਇਕ ਅਜਿਹੇ ਵਿਅਕਤੀ ਦੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਆਪਣੇ ਦਿਮਾਗ ਦੀ ਤਾਕਤ ਗੁਆ ਚੁੱਕੇ ਹਨ। ਹਾਲਾਂਕਿ ਟਰੰਪ ਆਪਣੀ ਚੋਣ ਮੁਹਿੰਮ ਤੇਜ਼ ਕਰਨ ਵਿਚ ਸਫਲ ਨਹੀਂ ਹੋ ਰਹੇ, ਇਸੇ ਲਈ ਵਾਰ-ਵਾਰ ਆਪਣੇ-ਆਪ ਨੂੰ ਹੁਸ਼ਿਆਰ ਦੱਸਣ ਲਈ ਕੋਸ਼ਿਸ਼ਾਂ ਕਰ ਰਹੇ ਹਨ। 

ਟਰੰਪ ਨੇ ਬੁੱਧਵਾਰ ਨੂੰ ਇਕ ਟੀ. ਵੀ. ਇੰਟਰਵੀਊ ਵਿਚ 5 ਸ਼ਬਦਾਂ ਦਾ ਵਾਰ-ਵਾਰ ਜ਼ਿਕਰ ਕਰਦੇ ਹੋਏ ਆਪਣੀ ਦਿਮਾਗੀ ਤੰਦਰੁਸਤੀ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ। ਰਾਸ਼ਟਰਪਤੀ ਟਰੰਪ ਨੇ ਫਾਕਸ ਨਿਊਜ਼ ਚੈਨਲ 'ਤੇਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਡਾਕਟਰਾਂ ਨੂੰ ਵੀ ਆਪਣੀ ਤੇਜ਼ ਯਾਦ ਸ਼ਕਤੀ ਨਾਲ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਚੰਗੀ ਯਾਦਦਾਸ਼ਤ ਹੈ ਕਿਉਂਕਿ ਮੈਂ ਬੌਧਿਕ ਰੂਪ ਤੋਂ ਸੁਚੇਤ ਹਾਂ। ਪੇਨਸਿਲਵਾਨੀਆ ਯੂਨੀਵਰਸਿਟੀ ਦੇ ਸਕੂਲ ਵਿਚ ਪੜ੍ਹਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਕ ਹੁਸ਼ਿਆਰ ਵਿਅਕਤੀ ਹਨ।
ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2018 ਵਿਚ ਇਕ ਸਰੀਰਕ ਜਾਂਚ ਤਹਿਤ ਆਪਣੀ ਬੌਧਿਕ ਚੇਤਨਾ ਦੀ ਜਾਂਚ ਕਰਵਾਈ ਸੀ।
 


author

Sanjeev

Content Editor

Related News