ਅਮਰੀਕੀ ਰਾਸ਼ਟਰਪਤੀ ਚੋਣਾਂ : ਹਿੰਦੂਆਂ ਨੂੰ ਲੁਭਾਏਗੀ ‘ਬਿਡੇਨ ਮੁਹਿੰਮ’

Thursday, Sep 03, 2020 - 08:14 AM (IST)

ਅਮਰੀਕੀ ਰਾਸ਼ਟਰਪਤੀ ਚੋਣਾਂ : ਹਿੰਦੂਆਂ ਨੂੰ ਲੁਭਾਏਗੀ ‘ਬਿਡੇਨ ਮੁਹਿੰਮ’

ਵਾਸ਼ਿੰਗਟਨ, (ਭਾਸ਼ਾ)-‘ਬਿਡੇਨ ਮੁਹਿੰਮ’ ਅਮਰੀਕਾ ’ਚ ਹਿੰਦੂਆਂ ਨੂੰ ਲੁਭਾਏਗੀ। ਇਸ ਮੁਹਿੰਮ ਦੀ ਸ਼ੁਰੂਆਤ ਮੰਗਲਵਾਰ ਤੋਂ ਹੋ ਗਈ ਹੈ। ‘ਹਿੰਦੂ ਅਮਰੀਕਨਸ ਫਾਰ ਬਿਡੇਨ’ ਪਹਿਲ ਦੇ ਤਹਿਤ ਹਿੰਦੂ ਭਾਈਚਾਰੇ ਦੇ 20 ਲੱਖ ਤੋਂ ਜ਼ਿਆਦਾ ਮੈਂਬਰਾਂ ਨੂੰ ਆਪਣੇ ਪੱਖ ’ਚ ਕਰਨ ਅਤੇ ਨਫ਼ਰਤ ਅਪਰਾਧ ਸਮੇਤ ਉਨ੍ਹਾਂ ਦੀ ਸਮੱਸਿਆਵਾਂ ਨੂੰ ਸੁਲਝਾਉਣ ਦਾ ਵਾਅਦਾ ਕੀਤਾ ਗਿਆ ਹੈ।
ਆਯੋਜਕਾਂ ਨੇ ਮੰਗਲਵਾਰ ਨੂੰ ਕਿਹਾ ਕਿ ਇਲੀਨੋਈਸ ਨਾਲ ਭਾਰਤੀ-ਅਮਰੀਕੀ ਸੰਸਦ ਮੈਂਬਰ, ਰਾਜਾ ਕ੍ਰਿਸ਼ਨਮੂਰਤੀ ਵੀਰਵਾਰ ਨੂੰ ‘ਹਿੰਦੂਜ਼ ਫਾਰ ਬਿਡੇਨ’ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਟਰੰਪ ਵੀ ਇਸੇ ਤਰ੍ਹਾਂ ਦੀ ਚੋਣ ਮੁਹਿੰਮ 14 ਅਗਸਤ ਤੋਂ ਸ਼ੁਰੂ ਕਰ ਚੁੱਕੇ ਹਨ।

‘ਉਈਗਰਾਂ ’ਚ ਚੀਨੀ ਸਰਕਾਰ ਦਾ ਜ਼ੁਲਮ ‘ਕਤਲੇਆਮ’

ਅਮਰੀਕਾ ’ਚ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਆਪਣੀ ਚੋਣ ਮੁਹਿੰਮ ਦੌਰਾਨ ਕਿਹਾ ਕਿ ਸ਼ਿੰਜੀਯਾਂਗ ਸੂਬੇ ’ਚ ਉਈਗਰਾਂ ’ਤੇ ਚੀਨੀ ਸਰਕਾਰ ਦਾ ਜ਼ੁਲਮ ‘ਕਤਲੇਆਮ’ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਕਤਲੇਆਮ ਦੇ ਖਿਲਾਫ ਹਾਂ ਕਿਉਂਕਿ ਕਤਲੇਆਮ ਕੌਮਾਂਤਰੀ ਕਾਨੂੰਨ ਦੇ ਤਹਿਤ ਇਕ ਗੰਭੀਰ ਅਪਰਾਧ ਹੈ।


author

Lalita Mam

Content Editor

Related News