ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 2024: ਬਾਈਡੇਨ, ਕਲਿੰਟਨ, ਓਬਾਮਾ ਇੱਕੋ ਮੰਚ ''ਤੇ
Sunday, Mar 31, 2024 - 02:18 AM (IST)

ਨਿਊਯਾਰਕ (ਰਾਜ ਗੋਗਨਾ) - ਰਾਸ਼ਟਰਪਤੀ ਬਾਈਡੇਨ, ਬਰਾਕ ਓਬਾਮਾ ਅਤੇ ਬਿਲ ਕਲਿੰਟਨ ਨੇ ਨਿਊਯਾਰਕ ਦੇ ਰੇਡੀਓ ਸਿਟੀ ਮਿਊਜ਼ਿਕ ਹਾਲ ਵਿੱਚ ਹੋਏ ਸਮਾਗਮ ਵਿੱਚ ਇੱਕੋ ਮੰਚ ਤੇ ਸ਼ਿਰਕਤ ਕੀਤੀ। ਡੈਮੋਕ੍ਰੇਟਿਕ ਪਾਰਟੀ ਵੱਲੋਂ ਇਕ ਵਾਰ ਫਿਰ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਸ਼ਾਮਲ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਆਪਣੇ ਫੰਡਰੇਜਿੰਗ ਸਮਾਗਮ 'ਚ ਅਚਨਚੇਤ ਹੁੰਗਾਰਾ ਮਿਲਿਆ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਬਿਲ ਕਲਿੰਟਨ ਨੇ ਬੀਤੇਂ ਦਿਨ ਰਾਤ ਨੂੰ ਨਿਊਯਾਰਕ ਦੇ ਰੇਡੀਓ ਸਿਟੀ ਮਿਊਜ਼ਿਕ ਹਾਲ ਵਿੱਚ ਆਯੋਜਿਤ ਸਮਾਗਮ ਵਿੱਚ ਸ਼ਿਰਕਤ ਕੀਤੀ। ਬਿਡੇਨ ਨੂੰ 26 ਮਿਲੀਅਨ ਡਾਲਰ (ਕਰੀਬ 216 ਕਰੋੜ ਰੁਪਏ) ਦੀ ਫੰਡਿੰਗ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ਵਿੱਚ ਇੱਕ ਸਮਾਗਮ ਵਿੱਚ ਇੰਨਾ ਵੱਡਾ ਦਾਨ ਇਕੱਠਾ ਹੋਇਆ ਹੈ।