ਕਮਲਾ ਹੈਰਿਸ ਦੇ ਨਾਂ ਦੀ ਘੋਸ਼ਣਾ ਦੇ ਬਾਅਦ ਬਿਡੇਨ ਨੇ 24 ਘੰਟੇ ''ਚ ਜੁਟਾਏ 2.6 ਕਰੋੜ ਅਮਰੀਕੀ ਡਾਲਰ
Thursday, Aug 13, 2020 - 06:34 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਵੱਲੋਂ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੁਣੇ ਜਾਣ ਦੇ ਬਾਅਦ ਉਹਨਾਂ ਦੀ ਮੁਹਿੰਮ ਨੂੰ 2.6 ਕਰੋੜ ਅਮਰੀਕੀ ਡਾਲਰ ਦਾ ਚੰਦਾ ਮਿਲਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕੋਈ ਗੈਰ ਗੋਰੀ ਬੀਬੀ ਦੇਸ਼ ਦੀ ਕਿਸੇ ਵੱਡੀ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੀ ਹੈ।
ਬਿਡੇਨ ਨੇ ਬੁੱਧਵਾਰ ਨੂੰ ਕਿਹਾ,''ਇਹ ਦਿਲ ਨੂੰ ਛੂਹਣ ਵਾਲਾ ਹੈ, ਕਾਫੀ ਉਤਸ਼ਾਹਿਤ ਕਰਨ ਵਾਲਾ ਹੈ।'' ਬਿਡੇਨ ਮੁਹਿੰਮ ਨੂੰ ਆਸ ਹੈ ਕਿ ਇਸ ਨਾਲ ਚੋਣ ਤਰੀਕ ਤੋਂ ਪਹਿਲਾਂ ਆਖਰੀ ਪੜਾਅ ਵਿਚ ਚੰਦੇ ਦੇ ਰੂਪ ਵਿਚ ਵੱਡੀ ਰਾਸ਼ੀ ਜਮਾਂ ਕਰਨ ਨੂੰ ਬਲ ਮਿਲੇਗਾ। ਹੁਣ ਡੈਮੋਕ੍ਰੈਟਸ ਭਾਵੇਂ ਹੀ ਰਾਸ਼ਟਰਪਤੀ ਰੋਨਾਲਡ ਟਰੰਪ ਅਤੇ ਰੀਪਬਲਿਕਨ ਪਾਰਟੀ ਵੱਲੋਂ ਜੁਲਾਈ ਮਹੀਨੇ ਵਿਚ ਜੁਟਾਏ ਗਏ 30 ਕਰੋੜ ਅਮਰੀਕੀ ਡਾਲਰ ਦੀ ਰਾਸ਼ੀ ਨੂੰ ਪਿੱਛੇ ਨਾ ਛੱਡ ਸਕੇ ਹੋਣ ਪਰ ਉਹ ਇਸ ਰਾਸ਼ੀ ਦੇ ਕਰੀਬ ਪਹੁੰਚ ਰਹੇ ਹਨ। ਅਜਿਹੀ ਆਸ ਹੈ ਕਿ ਚੰਦਾ ਇਕੱਠਾ ਕਰਨ ਵਿਚ ਹੈਰਿਸ ਇਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤੀਆਂ ਲਈ ਫਿਰ ਖੁੱਲ੍ਹੇ ਅਮਰੀਕਾ ਦੇ ਦਰਵਾਜੇ, ਟਰੰਪ ਨੇ H-1B ਵੀਜ਼ਾ ਨਿਯਮਾਂ 'ਚ ਦਿੱਤੀ ਛੋਟ
ਬੁੱਧਵਾਰ ਨੂੰ 77 ਸਾਲਾ ਬਿਡੇਨ ਆਪਣੇ ਰਨਿੰਗ ਮੇਟ ਹੈਰਿਸ ਦੇ ਨਾਲ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਏ। ਬਿਡੇਨ ਨੇ ਕਿਹਾ ਕਿ ਉਹ ਦੋਵੇਂ ਅਮਰੀਕਾ ਦੀ ਮੁੜ ਉਸਾਰੀ ਅਤੇ ਇਸ ਦੇ ਲੋਕਾਂ ਦੇ ਬਿਹਤਰ ਭਵਿੱਖ ਦੇ ਲਈ ਕੰਮ ਕਰਨ ਲਈ ਤਿਆਰ ਹਨ। ਬਿਡੇਨ ਨੇ ਕਿਹਾ,''ਜਿਵੇਂ ਕੀ ਤੁਸੀਂ ਜਾਣਦੇ ਹੋ ਕਮਲਾ ਕਾਫੀ ਤੇਜ਼ ਹਨ। ਉਹ ਮਜ਼ਬੂਤ ਹਨ। ਉਹਨਾਂ ਦੇ ਕੋਲ ਅਨੁਭਵ ਹੈ। ਉਹ ਇਸ ਦੇਸ਼ ਦੇ ਮੱਧ ਵਰਗ ਅਤੇ ਇਸ ਦੇ ਲੋਕਾਂ ਲਈ ਸੰਘਰਸ਼ ਕਰਨ ਵਾਲਿਆਂ ਵਿਚ ਇਕ ਸਿੱਧ ਯੋਧਾ ਹਨ। ਕਮਲਾ ਜਾਣਦੀ ਹੈ ਕਿ ਸ਼ਾਸਨ ਕਿਵੇਂ ਕੀਤਾ ਜਾਂਦਾ ਹੈ।''
ਜੇਕਰ ਹੈਰਿਸ ਉਪ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਉਸ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਅਮਰੀਕਾ ਦੀ ਪਹਿਲੀ ਬੀਬੀ ਹੋਵੇਗੀ ਅਤੇ ਦੇਸ਼ ਦੀ ਪਹਿਲੀ ਭਾਰਤੀ-ਅਮਰੀਕੀ ਅਤੇ ਅਫਰੀਕੀ-ਅਮਰੀਕੀ ਉਪ ਰਾਸ਼ਟਰਪਤੀ ਹੋਵੇਗੀ। ਹੈਰਿਸ (55) ਦੇ ਪਿਤਾ ਅਫਰੀਕੀ (ਜਮੈਕਾ ਤੋਂ) ਅਤੇ ਮਾਂ ਭਾਰਤੀ ਹਨ। ਉਹ ਅਮਰੀਕਾ ਦੇ ਕੈਲੀਫੋਰਨੀਆ ਤੋਂ ਸੈਨੇਟਰ ਹਨ। ਉੱਧਰ ਭਾਰਤੀ ਅਮਰੀਕੀ ਮੁਸਲਮਾਨਾਂ ਅਤੇ ਸਿੱਖਾਂ ਨੇ ਕਮਲਾ ਹੈਰਿਸ ਨੂੰ ਉਪਰਾਸ਼ਟਪਤੀ ਅਹੁਦੇ ਦੇ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਰ ਚੁਣੇ ਜਾਣ ਦਾ ਸਵਾਗਤ ਕਰਦਿਆਂ ਇਸ ਨੂੰ ਪੂਰੇ ਭਾਈਚਾਰੇ ਦੇ ਲਈ ਇਕ ਜ਼ਿਕਰਯੋਗ ਸਫਲਤਾ ਕਰਾਰ ਦਿੱਤਾ।