ਰਾਸ਼ਟਰਪਤੀ ਬਾਈਡੇਨ ਇਸ ਸਾਲ ਵੀ ਵ੍ਹਾਈਟ ਹਾਊਸ 'ਚ ਮਨਾਉਣਗੇ ਦੀਵਾਲੀ

Wednesday, Oct 05, 2022 - 10:07 AM (IST)

ਰਾਸ਼ਟਰਪਤੀ ਬਾਈਡੇਨ ਇਸ ਸਾਲ ਵੀ ਵ੍ਹਾਈਟ ਹਾਊਸ 'ਚ ਮਨਾਉਣਗੇ ਦੀਵਾਲੀ

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਇਸ ਸਾਲ ਵੀ ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਉਣ ਦੀ ਯੋਜਨਾ ਬਣਾ ਰਹੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਇੱਥੇ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ 'ਹਾਂ, ਉਹ ਪਿਛਲੇ ਸਾਲ ਵਾਂਗ ਦੀਵਾਲੀ ਮਨਾਉਣ ਦੀ ਯੋਜਨਾ ਬਣਾ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਭਾਰਤੀ-ਅਮਰੀਕੀ ਨੂੰ ਮਿਲਿਆ 'ਲਾਈਫਟਾਈਮ ਅਚੀਵਮੈਂਟ ਐਵਾਰਡ'

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਦੱਸਿਆ ਕਿ ਹਾਲੇ ਸਾਡੇ ਕੋਲ ਇਹ ਜਾਣਕਾਰੀ ਉਪਲਬਧ ਨਹੀਂ ਹੈ ਕਿ ਇਹ ਸਮਾਗਮ ਕਿਸ ਤਾਰੀਖ਼ ਨੂੰ ਹੋਵੇਗਾ ਪਰ ਬਾਇਡੇਨ ਇਸ ਸਮਾਗਮ ਨੂੰ ਇਸ ਦੇਸ਼ ਦੇ ਭਾਰਤੀ-ਅਮਰੀਕੀਆਂ ਅਤੇ ਭਾਰਤ ਨਾਲ ਸਾਂਝੇਦਾਰੀ ਦੇ ਤੌਰ 'ਤੇ ਮਹੱਤਵਪੂਰਨ ਮੰਨਦੇ ਹਨ। ਇਸ ਦੌਰਾਨ ਮੈਰੀਲੈਂਡ ਦੇ ਗਵਰਨਰ ਲਾਰੈਂਸ ਹੋਗਨ ਨੇ ਕਿਹਾ ਕਿ ਅਕਤੂਬਰ ਨੂੰ ਹਿੰਦੂ ਵਿਰਾਸਤੀ ਮਹੀਨਾ ਐਲਾਨਿਆ ਗਿਆ ਹੈ। ਇੱਥੇ ਦੱਸ ਦਈਏ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੇ ਕਾਰਜਕਾਲ ਤੋਂ ਬਾਅਦ ਹਰ ਸਾਲ ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਈ ਜਾਂਦੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News