ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਕੁੱਤੇ ਚੈਂਪ ਦੀ ਮੌਤ

Monday, Jun 21, 2021 - 02:10 PM (IST)

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਕੁੱਤੇ ਚੈਂਪ ਦੀ ਮੌਤ

ਵਿਲਮਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਕੁੱਤੇ ‘ਚੈਂਪ’ ਦੀ ਮੌਤ ਹੋ ਗਈ ਹੈ। ਜਰਮਨ ਸ਼ੈਫਰਡ ਨਸਲ ਦਾ ਇਹ ਕੁੱਤਾ 13 ਸਾਲ ਦਾ ਸੀ।

ਬਾਈਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਨੇ ਇਕ ਬਿਆਨ ਵਿਚ ਕਿਹਾ, ‘13 ਸਾਲਾਂ ਤੋਂ ਉਹ ਸਾਡਾ ਚਹੇਤਾ ਸਾਥੀ ਸੀ ਅਤੇ ਪੂਰਾ ਬਾਈਡੇਨ ਪਰਿਵਾਰ ਉਸ ਨਾਲ ਪਿਆਰ ਕਰਦਾ ਸੀ।’ ਬਾਈਡੇਨ ਦਾ ਇਹ ਬਿਆਨ ਰਾਸ਼ਟਰਪਤੀ ਦੇ ਅਧਿਕਾਰਤ ਟਵਿਟਰ ਅਕਾਊਂਟ ’ਤੇ ਪਾਇਆ ਗਿਆ ਹੈ। 

 

ਬਿਆਨ ਵਿਚ ਕਿਹਾ ਗਿਆ, ‘ਸਾਡੇ ਖ਼ੁਸ਼ੀ ਦੇ ਪਲਾਂ ਵਿਚ ਅਤੇ ਦੁੱਖ ਦੇ ਦਿਨ ਵਿਚ ਉਹ ਸਾਡੇ ਨਾਲ ਸੀ ਅਤੇ ਸਾਡੇ ਜਜ਼ਬਾਤਾਂ ਨੂੰ ਉਹ ਬਿਨਾਂ ਦੱਸੇ ਹੀ ਸਮਝ ਜਾਂਦਾ ਸੀ।’ ਚੈਂਪ ਦੀ ਮੌਤ ਦੇ ਬਾਅਦ ਪਰਿਵਾਰ ਵਿਚ ਹੁਣ ਜਰਮਨ ਸ਼ੈਫਰਡ ਨਸਲ ਦਾ ਇਕ ਕੁੱਤਾ ‘ਮੇਜਰ’ ਬਚਿਆ ਹੈ, ਜੋ ਬਾਈਡੇਨ ਪਰਿਵਾਰ ਵਿਚ 2018 ਵਿਚ ਆਇਆ ਸੀ।
 


author

cherry

Content Editor

Related News