ਹੁਣ ਟਾਇਲਟ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ

Sunday, Dec 08, 2019 - 02:41 AM (IST)

ਹੁਣ ਟਾਇਲਟ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ 'ਚ ਆਖਿਆ ਹੈ ਕਿ ਉਹ ਅਮਰੀਕੀ ਪਖਾਨਿਆਂ 'ਚ 10 ਤੋਂ 15 ਵਾਰ 'ਫਲੱਸ਼' ਕਰਨ ਦੀ ਸਮੱਸਿਆ ਦਾ ਨੋਟਿਸ ਲੈ ਰਹੇ ਹਨ ਅਤੇ ਇਸ ਤੋਂ ਅਮਰੀਕੀਆਂ ਨੂੰ ਨਿਜਾਤ ਦਿਵਾਉਣਾ ਉਨ੍ਹਾਂ ਦਾ ਟੀਚਾ ਹੈ। ਟਰੰਪ ਨੇ ਇਕ ਪੱਧਰੀ ਬੈਠਕ 'ਚ ਆਖਿਆ ਕਿ ਸਰਕਾਰ ਦੇਸ਼ ਦੇ ਬਾਥਰੂਮਾਂ ਅਤੇ ਪਖਾਨਿਆਂ 'ਚ ਪਾਣੀ ਦਾ ਪ੍ਰਵਾਹ ਤੇਜ਼ ਨਾ ਹੋਣ ਦੀ ਸਮੱਸਿਆਵਾਂ ਨੂੰ ਗੰਭੀਰਤਾ ਤੋਂ ਦੇਖ ਰਹੀ ਹੈ।

ਰਾਸ਼ਟਰਪਤੀ ਟਰੰਪ ਦੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਰੀਅਲ ਅਸਟੇਟ ਸੌਦਿਆਂ ਅਤੇ ਉਸਾਰੀ ਦੇ ਕਾਰੋਬਾਰ 'ਚ ਲੰਘਿਆ ਹੈ। ਉਨ੍ਹਾਂ ਆਖਿਆ ਕਿ ਤੁਸੀਂ ਨਲ (ਟੂਟੀ) ਚਾਲੂ ਕਰਦੇ ਹੋ ਅਤੇ ਤੁਹਾਨੂੰ ਪਾਣੀ ਨਹੀਂ ਮਿਲਦਾ ਹੈ। ਉਹ ਨਹਾਉਂਦੇ ਹਨ ਅਤੇ ਪਾਣੀ ਟੱਪਕਦਾ ਰਹਿੰਦਾ ਹੈ। ਟਰੰਪ ਨੇ ਆਖਿਆ ਕਿ ਲੋਕਾਂ ਨੂੰ ਇਕ ਵਾਰ ਦੀ ਥਾਂ 10-15 ਵਾਰ ਪਖਾਨਿਆਂ ਨੂੰ ਫਲੱਸ਼ ਕਰਨਾ ਪੈ ਰਿਹਾ ਹੈ। ਨਲ ਤੋਂ ਇੰਨਾ ਘੱਟ ਪਾਣੀ ਆ ਰਿਹਾ ਹੈ ਕਿ ਤੁਸੀਂ ਆਪਣੇ ਹੱਥ ਵੀ ਢੰਗ ਨਾਲ ਧੌ ਨਹੀਂ ਪਾਉਂਦੇ। ਰਾਸ਼ਟਰਪਤੀ ਨੇ ਆਖਿਆ ਕਿ ਉਨ੍ਹਾਂ ਨੇ ਫੈਡਰਲ ਵਾਤਾਵਰਣ ਅਥਾਰਟੀ (ਈ. ਪੀ. ਏ.) ਨੂੰ ਪਾਣੀ ਦੇ ਇਸਤੇਮਾਲ 'ਤੇ ਨਿਯਮਾਂ ਨੂੰ ਸੌਖਾ ਬਣਾਉਣ ਦਾ ਨਿਰਦੇਸ਼ ਦਿੱਤਾ ਸੀ। ਉਨ੍ਹਾਂ ਨੇ ਰੇਗਿਸਤਾਨੀ ਖੇਤਰਾਂ 'ਚ ਪਾਣੀ ਦੀ ਸੁਰੱਖਿਆ ਦੀ ਅਪੀਲ ਕੀਤੀ ਹੈ।


author

Khushdeep Jassi

Content Editor

Related News