ਕੋਰੋਨਾ ਵਾਇਰਸ ਕਾਰਨ ‘ਆਸੀਆਨ ਸਿਖਰ ਸੰਮੇਲਨ’ ਮੁਲਤਵੀ, ਟਰੰਪ ਨੇ ਹੋਣਾ ਸੀ ਸ਼ਾਮਲ

02/29/2020 2:21:35 PM

ਵਾਸ਼ਿੰਗਟਨ— ਕੋਰੋਨਾ ਵਾਇਰਸ ਨਾਲ ਵਧਦੇ ਖਤਰੇ ਵਿਚਕਾਰ ਸ਼ੁੱਕਰਵਾਰ ਨੂੰ ਅਮਰੀਕਾ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ (ਆਸੀਆਨ) ਦੇ ਨੇਤਾਵਾਂ ਨਾਲ ਇਕ ਖਾਸ ਸਿਖਰ ਸੰਮੇਲਨ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ‘ਵਾਇਸ ਆਫ ਅਮਰੀਕਾ’ ਨੇ ਇਕ ਉੱਚ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਪੂਰਾ ਅੰਤਰਰਾਸ਼ਟਰੀ ਭਾਈਚਾਰਾ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਕੰਮ ਕਰ ਰਿਹਾ ਹੈ, ਅਜਿਹੇ ’ਚ ਅਮਰੀਕਾ ਨੇ ਆਸੀਆਨ ਦੇਸ਼ਾਂ ਨਾਲ ਸਲਾਹ ਕਰਕੇ ਸਿਖਰ ਸੰਮੇਲਨ ਨੂੰ ਮੁਲਤਵੀ ਕਰਨ ਦਾ ਮੁਸ਼ਕਲ ਫੈਸਲਾ ਲਿਆ ਗਿਆ ਹੈ।’’

ਅਮਰੀਕਾ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਇਸ ਮਹੱਤਵਪੂਰਣ ਖੇਤਰ ਦੇ ਦੇਸ਼ਾਂ ਨਾਲ ਸਾਡੇ ਸਬੰਧਾਂ ਨੂੰ ਮਹੱਤਵ ਦਿੰਦਾ ਹੈ ਅਤੇ ਭਵਿੱਖ ਦੀਆਂ ਬੈਠਕਾਂ ਲਈ ਤਿਆਰ ਹੈ।
ਇਹ ਸਿਖਰ ਸੰਮੇਲਨ ਮਾਰਚ ਦੇ ਦੂਜੇ ਹਫਤੇ ਤੋਂ ਲਾਸ ਵੇਗਾਸ ’ਚ ਆਯੋਜਿਤ ਹੋਣ ਵਾਲਾ ਸੀ। ਇਸ ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਆਸੀਆਨ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਦੋ-ਪੱਖੀ ਬੈਠਕਾਂ ਦੀ ਯੋਜਨਾ ਬਣਾਈ ਗਈ ਸੀ।

ਯੂ. ਐੱਸ.-ਆਸੀਆਨ ਬਿਜ਼ਨੈੱਸ ਕੌਂਸਲ ਦੇ ਪ੍ਰਧਾਨ ਐਲਿਜ਼ਾਬੈੱਥ ਡੁਗਨ ਨੇ ਕਿਹਾ ਕਿ ਅਮਰੀਕੀ ਵਪਾਰਕ ਭਾਈਚਾਰਾ ਆਸੀਆਨ ਦੇ ਨੇਤਾਵਾਂ ਲਈ ਅਤੇ ਅਮਰੀਕੀ ਸਰਕਾਰ ਲਈ ਇੰਡੋ-ਪੈਸੀਫਿਕ ਰਣਨੀਤੀ ਨਾਲ ਸਬੰਧਤ ਹੈ। ਡੁਗਨ ਨੇ ਕਿਹਾ ਕਿ ਅਸੀਂ ਇਸ ਮਹੱਤਵਪੂਰਣ ਬੈਠਕ ਨੂੰ ਬਾਅਦ ’ਚ ਆਯੋਜਿਤ ਕਰਨ ਦੀ ਕੋਸ਼ਿਸ਼ ਕਰਾਂਗੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਦੇਸ਼ਾਂ ਦੀਆਂ ਉਡਾਣਾਂ ਰੱਦ ਹਨ।


Related News