ਅਮਰੀਕਾ : ਬੱਚੀ 'ਤੇ ਮਿਰਚ ਸਪ੍ਰੇ ਛਿੜਕਾਉਣ ਵਾਲੇ ਪੁਲਸ ਅਧਿਕਾਰੀ ਮੁਅੱਤਲ

Tuesday, Feb 02, 2021 - 07:36 PM (IST)

ਅਮਰੀਕਾ : ਬੱਚੀ 'ਤੇ ਮਿਰਚ ਸਪ੍ਰੇ ਛਿੜਕਾਉਣ ਵਾਲੇ ਪੁਲਸ ਅਧਿਕਾਰੀ ਮੁਅੱਤਲ

ਵਾਸ਼ਿੰਗਟਨ-ਅਮਰੀਕਾ ਦੇ ਨਿਊਯਾਰਕ ਦੇ ਰੋਚੈਸਟਰ ਸ਼ਹਿਰ 'ਚ ਇਕ 9 ਸਾਲਾਂ ਬੱਚੀ 'ਤੇ ਮਿਰਚ ਸਪ੍ਰੇ ਛੜਕਾਉਣ ਦੇ ਮਾਮਲੇ 'ਚ ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਿਊਯਾਰਕ 'ਚ ਮੇਅਰ ਦੇ ਦਫਤਰ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਰੋਚੈਸਟਰ ਪੁਲਸ ਨੇ ਹਾਲ 'ਚ ਇਕ ਵੀਡੀਓ ਫੁਟੇਜ ਜਾਰੀ ਕੀਤੀ ਹੈ, ਜਿਸ 'ਚ ਇਕ ਬੱਚੀ ਦੇ ਹੱਥਕੜੀ ਲੱਗੇ ਅਤੇ ਉਸ 'ਤੇ ਮਿਰਚ ਸਪ੍ਰੇ ਛਿੜਕਾਉਂਦੇ ਪੁਲਸ ਦੇ ਅਧਿਕਾਰੀ ਨਜ਼ਰ ਆ ਰਹੇ ਹਨ। ਇਹ ਪੁਲਸ ਅਧਿਕਾਰੀ ਕਿਸੇ ਮਾਮਲੇ ਦੀ ਜਾਂਚ ਨਾਲ ਜੁੜੇ ਸਨ।

ਇਹ ਵੀ ਪੜ੍ਹੋ -ਤੁਰਕੀ 'ਚ 1 ਮਾਰਚ ਤੋਂ ਖੋਲ੍ਹੇ ਜਾਣਗੇ ਸਕੂਲ, ਸਾਰੇ ਅਧਿਆਪਕਾਂ ਨੂੰ ਟੀਕੇ ਲਵਾਉਣ ਲਈ ਕਿਹਾ

ਬਿਆਨ ਮੁਤਾਬਕ ਰੋਚੈਸਟਰ ਪੁਲਸ ਮੁਖੀ ਸਿੰਥੀਆ ਹੈਰੀਅਟ-ਸੁਲਵਿਨ ਨਾਲ ਮੀਟਿੰਗ ਤੋਂ ਬਾਅਦ ਮੇਅਰ ਵਾਰੇਨ ਨੇ ਸੰਬੰਧਿਤ ਮਾਮਲਿਆਂ ਨਾਲ ਜੁੜੇ ਪੁਲਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦਾ ਹੁਕਮ ਦਿੱਤਾ। ਵਿਭਾਗੀ ਜਾਂਚ ਪੂਰੀ ਹੋਣ ਤੱਕ ਪੁਲਸ ਅਧਿਕਾਰੀ ਮੁਅੱਤਲ ਰਹਿਣਗੇ।
ਰੋਚੈਸਟਰ ਪੁਲਸ ਨੇ ਐਤਵਾਰ ਨੂੰ ਪੁਲਸ ਅਧਿਕਾਰੀਆਂ ਦੇ 'ਬਾਡੀ ਕੈਮਰਾ ਦੇ ਦੋ ਵੀਡੀਓ ਜਾਰੀ ਕੀਤੇ ਹਨ, ਜਿਸ 'ਚ ਅਧਿਕਾਰੀ 9 ਸਾਲਾਂ ਇਕ ਬੱਚੀ ਨੂੰ ਕਾਬੂ ਕਰਨ ਲਈ ਕੁਝ ਸਪ੍ਰੇ ਕਰਦੇ ਨਜ਼ਰ ਆ ਰਹੇ ਹਨ ਅਤੇ ਬੱਚੀ ਦੇ ਹੱਥ ਵੀ ਬੰਨ੍ਹੇ ਹਨ।

ਇਹ ਵੀ ਪੜ੍ਹੋ -ਉੱਤਰੀ ਸੀਰੀਆ 'ਚ ਕਾਰ 'ਚ ਹੋਏ ਧਮਾਕੇ ਕਾਰਣ 4 ਲੋਕਾਂ ਦੀ ਮੌਤ

ਪੁਲਸ ਦਾ ਕਹਿਣਾ ਹੈ ਕਿ ਉਹ 'ਪੈਪਰ ਸਪ੍ਰੇ ਸੀ। 'ਡੈਮੋਕ੍ਰੇਟ ਐਂਡ ਕ੍ਰਾਨਿਕਲ ਦੀ ਖਬਰ ਮੁਤਾਬਕ ਰੈਚੋਸਟਰ ਦੀ ਮੇਅਰ ਲਵਲੀ ਵਾਰੇਨ ਨੇ ''ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ ਦੀ ਪੀੜਤ ਬੱਚੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਵੀ 10 ਸਾਲ ਦੀ ਇਕ ਬੇਟੀ ਹੈ... ਇਕ ਮਾਂ ਦੇ ਤੌਰ 'ਤੇ ਇਹ ਵੀਡੀਓ ਤੁਸੀਂ ਕਦੇ ਨਹੀਂ ਦੇਖਣਾ ਚਾਹੋਗੇ। ਖਬਰ ਮੁਤਾਬਕ ਸ਼ੁੱਕਰਵਾਰ ਨੂੰ ''ਪਰਿਵਾਰਿਕ ਵਿਵਾਦ ਦੀ ਖਬਰ ਮਿਲਣ ਤੋਂ ਬਾਅਦ ਕੁੱਲ 9 ਅਧਿਕਾਰੀ ਮੌਕੇ 'ਤੇ ਪਹੁੰਚੇ ਸਨ। ਆਪਣੇ ਪਿਤਾ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਬੱਚੀ ਦੀ ਵੀਡੀਓ 'ਚ ਚੀਕਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਡਿਪਟੀ ਪੁਲਸ ਮੁਖੀ ਆਂਦਰੇ ਐਂਡਰਸਨ ਨੇ ਐਤਵਾਰ ਨੂੰ ਇਕ ਪ੍ਰੈੱਸ ਸੰਮੇਲਨ 'ਚ ਬੱਚੀ ਨੂੰ ਆਤਮਘਾਤੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਨੂੰ ਮਾਰਨਾ ਚਾਹੁੰਦੀ ਸੀ ਅਤੇ ਉਹ ਆਪਣੀ ਮਾਂ ਦੀ ਵੀ ਹੱਤਿਆ ਕਰਨਾ ਚਾਹੁੰਦੀ ਸੀ।

ਇਹ ਵੀ ਪੜ੍ਹੋ -ਪਾਕਿ ਨੇ ਬ੍ਰਿਟੇਨ ਸਮੇਤ ਇਨ੍ਹਾਂ 6 ਦੇਸ਼ਾਂ 'ਤੇ 28 ਫਰਵਰੀ ਤੱਕ ਯਾਤਰਾ ਪਾਬੰਦੀ ਵਧਾਈ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News