ਅਮਰੀਕਾ : ਵੀਡੀਓ ’ਚ 9 ਸਾਲਾ ਬੱਚੀ ’ਤੇ ‘ਪੇਪਰ ਸਪ੍ਰੇ’ ਕਰਦੇ ਦਿਖੇ ਰੋਚੈਸਟਰ ਦੇ ਪੁਲਸ ਅਧਿਕਾਰੀ

Tuesday, Feb 02, 2021 - 12:03 PM (IST)

ਅਮਰੀਕਾ : ਵੀਡੀਓ ’ਚ 9 ਸਾਲਾ ਬੱਚੀ ’ਤੇ ‘ਪੇਪਰ ਸਪ੍ਰੇ’ ਕਰਦੇ ਦਿਖੇ ਰੋਚੈਸਟਰ ਦੇ ਪੁਲਸ ਅਧਿਕਾਰੀ

ਰੋਚੈਸਟਰ- ਅਮਰੀਕਾ ਦੀ ਰੋਚੈਸਟਰ ਪੁਲਸ ਨੇ ਐਤਵਾਰ ਨੂੰ ਪੁਲਸ ਅਧਿਕਾਰੀਆਂ ਦੇ ‘ਬਾਡੀ ਕੈਮਰਾ’ ਦੇ ਦੋ ਵੀਡੀਓ ਜਾਰੀ ਕੀਤੇ ਹਨ, ਜਿਸ ਵਿਚ ਅਧਿਕਾਰੀ 9 ਸਾਲਾ ਇਕ ਬੱਚੀ ਨੂੰ ਕਾਬੂ ਕਰਨ ਲਈ ਕੁਝ ਸਪ੍ਰੇ ਕਰਦੇ ਨਜ਼ਰ ਆ ਰਹੇ ਹਨ ਅਤੇ ਬੱਚੀ ਦੇ ਹੱਥ ਵੀ ਬੱਝੇ ਹੋਏ ਹਨ। 

ਪੁਲਸ ਦਾ ਕਹਿਣਾ ਹੈ ਕਿ ਇਹ ‘ਪੇਪਰ ਸਪ੍ਰੇ’ ਸੀ। ‘ਡੈਮੋਕ੍ਰੇਟ ਐਂਡ ਕਾਰਨੀਕਲ’ ਦੀ ਖ਼ਬਰ ਮੁਤਾਬਕ ਰੋਚੈਸਟਰ ਦੀ ਮੇਅਰ ਲਵਲੀ ਵਾਰੇਨ ਨੇ ਸ਼ੁੱਕਰਵਾਰ ਨੂੰ ਹੋਏ ਇਕ ਹਾਦਸੇ ਦੀ ਪੀੜਤ ਬੱਚੀ’ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮੇਰੀ ਵੀ 10 ਸਾਲ ਦੀ ਇਕ ਬੇਟੀ ਹੈ... ਇਕ ਮਾਂ ਦੇ ਤੌਰ ’ਤੇ ਇਹ ਵੀਡੀਓ ਤੁਸੀਂ ਕਦੇ ਨਹੀਂ ਦੇਖਣਾ ਚਾਹੋਗੇ। ਖ਼ਬਰ ਮੁਤਾਬਕ ਸ਼ੁੱਕਰਵਾਰ ਨੂੰ ਪਰਿਵਾਰਕ ਵਿਵਾਦ ਦੀ ਖ਼ਬਰ ਮਿਲਣ ਤੋਂ ਬਾਅਦ ਕੁਲ 9 ਅਧਿਕਾਰੀ ਮੌਕੇ ’ਤੇ ਪਹੁੰਚੇ ਸਨ। ਆਪਣੇ ਪਿਤਾ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਬੱਚੀ ਦੀ ਵੀਡੀਓ ’ਚ ਚੀਕਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।


author

Lalita Mam

Content Editor

Related News