ਅਮਰੀਕਾ ਵੱਲੋਂ ਪੁੱਲ ਹੇਠਾਂ ਇਕੱਠੇ ਹੋਏ ਹੈਤੀ ਨਿਵਾਸੀਆਂ ਨੂੰ ਵਾਪਸ ਭੇਜਣ ਦੀ ਯੋਜਨਾ
Sunday, Sep 19, 2021 - 02:20 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਪਿਛਲੇ ਦਿਨੀਂ ਅਮਰੀਕਾ ਦੇ ਟੈਕਸਾਸ 'ਚ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਇੱਕ ਪੁ$ਲ ਹੇਠਾਂ ਇਕੱਠੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਅਗਲੀ ਕਾਨੂੰਨੀ ਕਾਰਵਾਈ ਦੀ ਉਡੀਕ ਕਰ ਰਹੇ ਹਨ । ਇਨ੍ਹਾਂ ਪ੍ਰਵਾਸੀਆਂ 'ਚ ਜ਼ਿਆਦਾਤਰ ਗਿਣਤੀ ਹੈਤੀ ਦੇਸ਼ ਦੇ ਨਿਵਾਸੀਆਂ ਦੀ ਮੰਨੀ ਜਾ ਰਹੀ ਹੈ। ਇਸ ਸਬੰਧੀ ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਬਾਈਡੇਨ ਪ੍ਰਸ਼ਾਸਨ ਦੁਆਰਾ ਉਨ੍ਹਾਂ ਹਜ਼ਾਰਾਂ ਪ੍ਰਵਾਸੀਆਂ ਨੂੰ ਐਤਵਾਰ ਤੋਂ ਹੈਤੀ ਵਾਪਸ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ ਜੋ ਟੈਕਸਾਸ ਦੀ ਸਰਹੱਦ ਪਾਰ ਇੱਕ ਪੁੱਲ ਦੇ ਹੇਠਾਂ ਇਕੱਠੇ ਹੋਏ ਹਨ।
ਇਹ ਵੀ ਪੜ੍ਹੋ : ਅਮਰੀਕਾ : ਬੂਸਟਰ ਖੁਰਾਕ ਦੇਣ ਦੀ ਯੋਜਨਾ 'ਤੇ ਚੋਟੀ ਦੇ ਡਾਕਟਰਾਂ ਨੇ ਜਤਾਈ ਅਸਹਿਮਤੀ
ਇਸ ਇਕੱਠ ਕਰਕੇ ਬਾਰਡਰ ਫੋਰਸ ਅਧਿਕਾਰੀ ਭਾਰੀ ਦਬਾਅ ਦਾ ਸਾਹਮਣਾ ਕਰ ਰਹੇ। ਇਸ ਲਈ ਡੇਲ ਰਿਓ ਸ਼ਹਿਰ 'ਚ ਸਥਾਨਕ ਅਤੇ ਫੈਡਰਲ ਅਧਿਕਾਰੀਆਂ ਦੇ ਦਬਾਅ ਨੂੰ ਦੂਰ ਕਰਨ ਦੀ ਕੋਸ਼ਿਸ਼ 'ਚ ਪ੍ਰਤੀ ਦਿਨ ਪੰਜ ਤੋਂ ਅੱਠ ਉਡਾਣਾਂ ਵੱਖ-ਵੱਖ ਸ਼ਹਿਰਾਂ ਤੋਂ ਰਵਾਨਾ ਹੋਣਗੀਆਂ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਰਵਾਨਗੀ ਉਡਾਣਾਂ ਲਈ ਕਿਹੜੇ ਸ਼ਹਿਰਾਂ ਦੀ ਵਰਤੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਮਾਵੇਸ਼ੀ ਅਫਗਾਨ ਸਰਕਾਰ ਬਾਰੇ ਤਾਲਿਬਾਨ ਨਾਲ ਗੱਲਬਾਤ ਕੀਤੀ ਸ਼ੁਰੂ : ਇਮਰਾਨ ਖਾਨ
ਪ੍ਰਸ਼ਾਸਨ ਨੇ ਅੰਦਾਜਨ 13,000 ਤੋਂ ਵੱਧ ਪ੍ਰਵਾਸੀ, ਜਿੰਨਾਂ 'ਚ ਬਹੁਗਿਣਤੀ ਹੈਤੀ ਨਿਵਾਸੀਆਂ ਦੀ ਹੈ, ਦਾ ਅੰਤਰਾਸ਼ਟਰੀ ਪੁੱਲ ਦੇ ਹੇਠਾਂ ਪਨਾਹ ਲੈਣ ਦਾ ਅਨੁਮਾਨ ਲਗਾਇਆ ਹੈ। ਜ਼ਿਕਰਯੋਗ ਹੈ ਕਿ ਹੈਤੀ ਵਾਸੀ ਕਈ ਸਾਲਾਂ ਤੋਂ ਦੱਖਣੀ ਅਮਰੀਕਾ ਤੋਂ ਵੱਡੀ ਗਿਣਤੀ 'ਚ ਅਮਰੀਕਾ ਆ ਰਹੇ ਹਨ। ਪ੍ਰਸ਼ਾਸਨ ਅਨੁਸਾਰ ਇਹ ਅਸਪਸ਼ਟ ਹੈ ਕਿ ਇੰਨੀ ਵੱਡੀ ਗਿਣਤੀ. ਇੰਨੀ ਤੇਜ਼ੀ ਨਾਲ ਕਿਵੇਂ ਇਕੱਠੀ ਹੋਈ। ਹਾਲਾਂਕਿ ਬਹੁਤ ਸਾਰੇ ਹੈਤੀਅਨ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਬਾਰੇ ਫੈਸਲਾ ਲੈਂਦੇ ਹੋਏ ਉਡੀਕ ਕਰਨ ਲਈ ਸਰਹੱਦ ਦੇ ਮੈਕਸੀਕੋ ਵਾਲੇ ਪਾਸੇ ਕੈਂਪਾਂ 'ਚ ਇਕੱਠੇ ਹੋ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।