ਵੈਨੇਜ਼ੁਏਲਾ ਤੇਲ ਬਰਾਮਦ ''ਤੇ ਅਮਰੀਕਾ ਦਾ ਬੈਨ ਪ੍ਰਭਾਵੀ, ਹੋਰ ਵੱਧਣਗੀਆਂ ਮੁਸ਼ਕਿਲਾਂ

04/29/2019 5:22:38 PM

ਕਾਰਾਕੱਸ— ਵੈਨੇਜ਼ੁਏਲਾ 'ਚ ਜਾਰੀ ਸਿਆਸੀ ਸਗਰਾਮ ਵਿਚਾਲੇ ਅਮਰੀਕਾ ਨੇ ਇਸ ਲੈਟਿਨ ਅਮਰੀਕੀ ਦੇਸ਼ ਦੀ ਅਰਥ ਵਿਵਸਥਾ 'ਤੇ ਬੈਨ ਦੇ ਜ਼ਰੀਏ ਵੱਡੀ ਸੱਟ ਮਾਰੀ ਹੈ। ਗੰਭੀਰ ਆਰਥਿਕ ਸੰਕਟ 'ਚੋਂ ਲੰਘ ਰਹੇ ਇਸ ਦੇਸ਼ 'ਚ ਪਹਿਲਾਂ ਤੋਂ ਹੀ ਜ਼ਰੂਰੀ ਸਹੂਲਤ ਤੱਕ ਦੀ ਘਾਟ ਹੈ। ਐਤਵਾਰ ਤੋਂ ਅਮਰੀਕਾ ਦੇ ਵੈਨੇਜ਼ੁਏਲਾ ਦੇ ਆਰਥਿਕ ਲਾਇਫਲਾਈਨ ਤੇਲ ਬਰਾਮਦ 'ਤੇ ਲਗਾਏ ਗਏ ਬੈਨ ਵੀ ਪ੍ਰਭਾਵੀ ਹੋ ਗਏ ਹਨ। ਇਸ ਬੈਨ 'ਚ ਪਿੱਛੇ ਸਿਆਸੀ ਮਨਸ਼ਾ ਵੀ ਪੂਰੀ ਤਰ੍ਹਾਂ ਨਾਲ ਸਪੱਸ਼ਟ ਹੈ।

ਅਮਰੀਕਾ ਇਨ੍ਹਾਂ ਪਾਬੰਦੀਆਂ ਦੇ ਜ਼ਰੀਏ ਖੱਬੇ ਪੱਖੀ ਪ੍ਰੈਜ਼ੀਡੈਂਟ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਦਬਾਅ ਬਣਾ ਰਿਹਾ ਹੈ। ਟਰੰਪ ਪ੍ਰਸ਼ਾਸਨ ਪਹਿਲਾਂ ਹੀ ਰਾਸ਼ਟਰਪਤੀ ਦੇ ਤੌਰ 'ਤੇ ਵਿਰੋਧੀ ਧਿਰ ਦੇ ਨੇਤਾ ਜੁਆਨਗੋਏਦੋ ਨੂੰ ਸਮਰਥਨ ਦੇ ਦਿੱਤਾ ਹੈ। ਮਾਦੁਰੋ ਨੂੰ ਸੱਤਾ ਤੋਂ ਹਟਾ ਕੇ ਉਨ੍ਹਾਂ ਦੀ ਥਾਂ 'ਤੇ ਗੁਏਦੋ ਨੂੰ ਸੱਤਾ ਦੇ ਬਿਠਾਉਣ ਲਈ ਟਰੰਪ ਪ੍ਰਸ਼ਾਸਨ ਦਾ ਵੈਨੇਜ਼ੁਏਲਾ 'ਤੇ ਬੈਨ ਸੋਚੀ ਸਮਝੀ ਰਣਨੀਤੀ ਹੈ। ਮਾਦੁਰੋ ਦੀ ਥਾਂ 'ਚ ਗੁਏਦੋ ਨੂੰ ਮਾਨਤਾ ਅਮਰੀਕਾ ਸਮੇਤ 50 ਹੋਰ ਦੇਸ਼ ਵੀ ਦੇ ਚੁੱਕੇ ਹਨ।


Baljit Singh

Content Editor

Related News