ਚੀਨੀ ਸੰਮੇਲਨ ''ਚ ਸ਼ਾਮਲ ਨਹੀਂ ਹੋਣਗੇ ਅਮਰੀਕੀ ਅਧਿਕਾਰੀ
Wednesday, Apr 24, 2019 - 10:57 PM (IST)

ਵਾਸ਼ਿੰਗਟਨ/ਬੀਜਿੰਗ - ਅਮਰੀਕਾ ਚੀਨ ਦੇ 'ਬੇਲਟ ਐਂਡ ਰੋਡ ਫੋਰਮ' (ਬੀ. ਆਰ. ਐੱਫ.) ਸੰਮੇਲਨ 'ਚ ਆਪਣੇ ਅਧਿਕਾਰੀ ਨਹੀਂ ਭੇਜੇਗਾ। ਦੋਹਾਂ ਦੇਸ਼ਾਂ ਵਿਚਾਲੇ ਵਿਵਾਦਾਂ ਨੂੰ ਲੈ ਕੇ ਅਮਰੀਕੀ ਦੂਤਘਰ ਨੇ ਬੁੱਧਵਾਰ ਨੂੰ ਇਹ ਟਿੱਪਣੀ ਕੀਤੀ। ਇਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਅਹਿਮ ਪ੍ਰਾਜੈਕਟ ਹੈ ਪਰ ਅਮਰੀਕਾ ਨੇ ਇਸ ਪ੍ਰਾਜੈਕਟ ਨੂੰ ਵਿਅਰਥ ਦੱਸਿਆ ਹੈ।
ਵੀਰਵਾਰ ਤੋਂ ਸ਼ਨੀਵਾਰ ਤੱਕ ਚੱਲਣ ਵਾਲੇ ਇਸ ਸੰਮੇਲਨ 'ਚ 37 ਦੇਸ਼ਾਂ ਦੇ ਨੇਤਾਵਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਅਮਰੀਕੀ ਦੂਤਘਰ ਦੇ ਇਕ ਬੁਲਾਰੇ ਨੇ ਈ-ਮੇਲ ਦੇ ਜ਼ਰੀਏ ਦੱਸਿਆ ਕਿ ਇਸ ਬੈਠਕ 'ਚ ਆਪਣੇ ਅਧਿਕਾਰੀਆਂ ਨੂੰ ਭੇਜਣ ਦੀ ਅਮਰੀਕਾ ਦੀ ਕੋਈ ਯੋਜਨਾ ਨਹੀਂ ਹੈ। ਇਸ ਤੋਂ ਪਹਿਲਾਂ ਹਫਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਸੰਮੇਲਨ 'ਚ ਅਮਰੀਕੀ ਡਿਪਲੋਮੈਟ, ਸਰਕਾਰੀ ਨੁਮਾਇੰਦੇ ਅਤੇ ਕਾਰੋਬਾਰ ਜਗਤ ਦੇ ਮੈਂਬਰ ਹਿੱਸਾ ਲੈਣਗੇ।