ਅਮਰੀਕੀ ਅਧਿਕਾਰੀਆਂ ਨੇ ਭੁੱਖ-ਹੜਤਾਲ ''ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਜ਼ਬਰਦਸਤੀ ਖਵਾਇਆ ਖਾਣਾ

Friday, Aug 16, 2019 - 02:56 PM (IST)

ਅਮਰੀਕੀ ਅਧਿਕਾਰੀਆਂ ਨੇ ਭੁੱਖ-ਹੜਤਾਲ ''ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਜ਼ਬਰਦਸਤੀ ਖਵਾਇਆ ਖਾਣਾ

ਅਲ ਪਾਸੋ (ਭਾਸ਼ਾ)- ਅਮਰੀਕਾ ਵਿਚ ਪਨਾਹ ਮੰਗ ਰਹੇ ਭਾਰਤ ਦੇ ਇਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਹਿਰਾਸਤ ਕੇਂਦਰ ਵਿਚ ਭੁੱਖ ਹੜਤਾਲ 'ਤੇ ਰਹਿੰਦੇ ਹੋਏ ਪਾਈਪ ਰਾਹੀਂ ਜ਼ਬਰਦਸਤੀ ਖਾਣਾ ਖਵਾਇਆ ਗਿਆ। ਵਕੀਲ ਲਿੰਡਾ ਕੋਚਾਰਡੋ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਮੁਵੱਕਿਲ ਨੇ ਸੰਦੇਸ਼ ਭੇਜਿਆ, ਜਿਸ ਵਿਚ ਉਸ ਨੇ ਦੱਸਇਆ ਕਿ ਅੱਜ ਉਸ ਨੂੰ ਮੈਡੀਕਲ ਮੁਲਾਜ਼ਮਾਂ ਨੇ ਜ਼ਬਰਦਸਤੀ ਖਾਣਾ ਖਵਾਇਆ। ਉਨ੍ਹਾਂ ਨੇ ਤਿੰਨ ਵਾਰ ਮੇਰੀ ਨੱਕ ਵਿਚ ਪਾਈਪ ਪਾਈ। ਮੇਰੀ ਨੱਕ ਵਿਚੋਂ ਖੂਨ ਵੱਗ ਰਿਹਾ ਹੈ ਅਤੇ ਦਰਦ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਉਦੋਂ ਹੋਇਆ ਹੋਵੇਗਾ, ਜਦੋਂ ਇਕ ਹਿਰਾਸਤ ਕੇਂਦਰ ਵਿਚ ਭੁੱਖ ਹੜਤਾਲ 'ਤੇ ਬੈਠੇ ਉਨ੍ਹਾਂ ਦੇ ਮੁਵੱਕਿਲਾਂ ਨੂੰ ਦੋ ਹਫਤੇ ਪਹਿਲਾਂ ਆਈ.ਵੀ. ਡਰਿੱਪ ਰਾਹੀਂ ਜ਼ਬਰਦਸਤੀ ਖਾਣਾ ਖਵਾਉਣ ਦੀ ਕੋਸ਼ਿਸ਼ ਕੀਤੀ ਗਈ।

ਵਕੀਲ ਨੇ ਵੀਰਵਾਰ ਨੂੰ ਦੱਸਿਆ ਕਿ ਪਨਾਹ ਮੰਗ ਰਹੇ ਭਾਰਤ ਦੇ ਲੋਕਾਂ ਵਿਚੋਂ ਇਕ ਨੂੰ ਉਨ੍ਹਾਂ ਕੋਲ ਵ੍ਹੀਲ ਚੇਅਰ 'ਤੇ ਲਿਆਂਦਾ ਗਿਆ। ਉਨ੍ਹਾਂ ਦੀ ਨੱਕ ਵਿਚ ਪਾਈਪ ਪਾਏ ਗਏ ਸਨ ਅਤੇ ਉਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਖਾਣਾ ਖਵਾਏ ਜਾਣ ਬਾਰੇ ਦੱਸਿਆ। ਕੋਚਾਰਡੋ ਨੇ ਕਿਹਾ ਕਿ ਉਨ੍ਹਾਂ ਨੇ ਦੱਸਿਆ ਕਿ ਇਹ ਭਿਆਨਕ ਤਕਲੀਫਦੇਹ ਅਤੇ ਭਿਆਨਕ ਅਨੁਭਵ ਸੀ। ਇਥੋਂ ਤੱਕ ਕਿ ਜਦੋਂ ਮੈਂ ਵੀ ਗੱਲ ਕੀਤੀ ਤਾਂ ਉਹ ਪ੍ਰੇਸ਼ਾਨ ਨਜ਼ਰ ਆਇਆ। ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਡਿਪਾਰਟਮੈਂਟ ਨੇ ਇਸ 'ਤੇ ਟਿੱਪਣੀ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜਨਵਰੀ ਵਿਚ ਅਲ ਪਾਸੋ ਪ੍ਰੋਸੇਸਿੰਗ ਸੈਂਟਰ ਵਿਚ 9 ਲੋਕਾਂ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਾਣਾ ਖਵਾਇਆ ਗਿਆ ਸੀ।


author

Sunny Mehra

Content Editor

Related News