ਅਮਰੀਕੀ ਅਧਿਕਾਰੀਆਂ ਵੱਲੋਂ 11 ਈਰਾਨੀ ਨਾਗਰਿਕ ਬਾਰਡਰ ਪਾਰ ਕਰਦੇ ਕਾਬੂ

Friday, Feb 05, 2021 - 10:48 AM (IST)

ਵਾਸਿੰਗਟਨ (ਰਾਜ ਗੋਗਨਾ): ਅਮਰੀਕੀ ਬਾਰਡਰ ਪੈਟਰੋਲਿੰਗ ਏਜੰਟਾਂ ਨੇ ਲੰਘੇ ਸੋਮਵਾਰ ਨੂੰ 11 ਈਰਾਨੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਉਹ ਗੈਰ ਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਕੇ ਐਰੀਜ਼ੋਨਾ ਵਿੱਚ ਘੁਸਪੈਠ ਕਰ ਗਏ ਸਨ। ਇਹ ਲੋਕ 5 ਬੀਬੀਆਂ ਅਤੇ 6 ਆਦਮੀਆਂ ਦੇ ਸਮੂਹ ਦੇ ਰੂਪ ਵਿੱਚ ਯਾਤਰਾ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਵਾਲੀ ਜਗ੍ਹਾ, ਸਾਨ ਲੁਈਸ ਦੇ ਨੇੜੇ ਇੱਕ ਪੁਲ ਉੱਤੇ ਕਾਬੂ ਕਰ ਲਿਆ ਗਿਆ ਸੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਦੱਖਣੀ ਆਸਟ੍ਰੇਲੀਆ ਰਾਜ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ 'ਤੇ ਵਿਚਾਰ

ਏਜੰਟਾਂ ਨੇ ਕਿਹਾ ਹੈ ਕਿ ਇਹ ਸਮੂਹ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰ ਗਿਆ ਸੀ। ਈਰਾਨ ਅੱਤਵਾਦ ਨਾਲ ਜੁੜੇ ਹੋਣ ਕਾਰਨ ਸਰਹੱਦੀ ਖਦਸ਼ਿਆਂ ਲਈ ਇਕ “ਵਿਸ਼ੇਸ਼ ਦਿਲਚਸਪੀ” ਵਾਲਾ ਦੇਸ਼ ਹੈ, ਹਾਲਾਂਕਿ ਇਸ ਸਮੂਹ ਦੇ ਸੰਬੰਧ ਵਿਚ ਇਨ੍ਹਾਂ ਚਿੰਤਾਵਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ, ਫਿਰ ਵੀ 11 ਗ੍ਰਿਫ਼ਤਾਰੀਆਂ ਨੇ ਅਤੇ ਲੰਘੇ ਸਾਲ 1 ਤੋਂ 14 ਅਕਤੂਬਰ ਤੋਂ ਯੁਮਾ ਸੈਕਟਰ ਵਿਚ ਫੜੇ ਈਰਾਨੀਆਂ ਦੀ ਗਿਣਤੀ ਨੂੰ ਅੱਗੇ ਵਧਾ ਦਿੱਤਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News