ਜਹਾਜ਼ ਹਾਦਸੇ ਦੀ ਜਾਂਚ ’ਚ ਸਹਿਯੋਗ ਲਈ ਅਮਰੀਕਾ ਦੀ NTSB ਟੀਮ ਇੰਡੋਨੇਸ਼ੀਆ ਪਹੁੰਚੀ
Saturday, Jan 16, 2021 - 07:59 PM (IST)
ਜਕਾਰਤਾ-ਇੰਡੋਨੇਸ਼ੀਆ ’ਚ ਹੋਈ ਸ਼੍ਰੀ ਵਿਜੇ ਏਅਰ ਬੋਇੰਗ 737-500 ਜਹਾਜ਼ ਹਾਦਸੇ ਦੀ ਜਾਂਚ ’ਚ ਸਹਿਯੋਗ ਲਈ ਅਮਰੀਕਾ ਦੀ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਦੀ ਇਕ ਟੀਮ ਰਾਜਧਾਨੀ ਜਕਾਰਤਾ ਪਹੁੰਚ ਗਈ ਹੈ। ਇੰਡੋਨੇਸ਼ੀਆ ਦੀ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਮੁਖੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਟੀਮ ’ਚ ਅਮਰੀਕਾ ਦੇ ਸੰਘੀ ਜਹਾਜ਼ ਪ੍ਰਸ਼ਾਸਨ, ਬੋਇੰਗ ਅਤੇ ਜਰਨਲ ਇਲੈਕਟ੍ਰਿਕ ਦੇ ਪ੍ਰਤੀਨਿਧੀ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ -ਚੀਨ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ 5 ਦਿਨਾਂ ’ਚ ਤਿਆਰ ਕੀਤਾ 1500 ਕਮਰਿਆਂ ਵਾਲਾ ਹਸਪਤਾਲ
ਉਹ ਜਕਾਰਤਾ ਦੇ ਤਾਨਜੁੰਗ ਬੰਦਰਗਾਹ ਦੇ ਖੋਜ ਅਤੇ ਬਚਾਅ ਕਮਾਨ ਕੇਂਦਰ ’ਤੇ ਸਿੰਗਾਪੁਰ ਦੇ ਟ੍ਰਾਂਸਪੋਰਟ ਸਰੁੱਖਿਆ ਜਾਂਚ ਬਿਊਰੋ ਦੇ ਮੁਲਾਜ਼ਮਾਂ ਨਾਲ ਜਹਾਜ਼ ਦੇ ਮਲਬੇ ਦੀ ਭਾਲ ’ਚ ਜੁਟਣਗੇ। 9 ਨਜਵਰੀ ਨੂੰ ਭਾਰੀ ਮੀਂਹ ਦੌਰਾਨ ਜਕਾਰਤਾ ਤੋਂ ਉਡਾਣ ਭਰਨ ਵਾਲੇ ਜਹਾਜ਼ ਦਾ ਕੁਝ ਹੀ ਮਿੰਟਾਂ ਬਾਅਦ ਟ੍ਰੈਫਿਕ ਕੰਟਰੋਲਰਾਂ ਨਾਲ ਸੰਪਰਤ ਟੁੱਟ ਗਿਆ। ਜਹਾਜ਼ ਜਾਵਾ ਸਮੁੰਦਰ ’ਚ ਹਾਦਸਾਗ੍ਰਸਤ ਹੋ ਗਿਆ ਜਿਸ ’ਚ ਸਵਾਰ ਸਾਰੇ 62 ਯਾਤਰੀਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ -ਫਾਈਜ਼ਰ ਯੂਰਪ ’ਚ ਆਪਣੇ ਕੋਵਿਡ-19 ਟੀਕੇ ਦੀ ਸਪਲਾਈ ਅਸਥਾਈ ਤੌਰ ’ਤੇ ਕਰ ਰਹੀ ਘੱਟ : ਨਾਰਵੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।