ਨਸ਼ੇ ਵਾਲੇ ਪਦਾਰਥ ਲਿਜਾ ਰਹੀ ਇਕ ਹੋਰ ਕਿਸ਼ਤੀ ’ਤੇ ਅਮਰੀਕਾ ਦਾ ਹਮਲਾ, 4 ਮੌਤਾਂ

Friday, Oct 31, 2025 - 05:35 AM (IST)

ਨਸ਼ੇ ਵਾਲੇ ਪਦਾਰਥ ਲਿਜਾ ਰਹੀ ਇਕ ਹੋਰ ਕਿਸ਼ਤੀ ’ਤੇ ਅਮਰੀਕਾ ਦਾ ਹਮਲਾ, 4 ਮੌਤਾਂ

ਵਾਸ਼ਿੰਗਟਨ - ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਬੁੱਧਵਾਰ ਨੂੰ ਦੱਸਿਆ ਕਿ ਅਮਰੀਕੀ ਫੌਜ ਨੇ ਪੂਰਬੀ ਪ੍ਰਸ਼ਾਂਤ ਮਹਾਸਾਗਰ ’ਚ ਨਸ਼ੀਲੇ ਪਦਾਰਥ ਲਿਜਾ ਰਹੀ ਇਕ ਹੋਰ ਕਿਸ਼ਤੀ ’ਤੇ ਹਮਲਾ ਕੀਤਾ। ਇਸ ਹਮਲੇ ’ਚ 4 ਲੋਕ ਮਾਰੇ ਗਏ। ਇਹ ਹਮਲਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਟਰੰਪ ਪ੍ਰਸ਼ਾਸਨ ਦੱਖਣੀ ਸਮੁੰਦਰੀ ਖੇਤਰ ’ਚ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰ ਰਿਹਾ ਹੈ। 

ਹੇਗਸੇਥ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਖੁਫੀਆ ਜਾਣਕਾਰੀ ਸੀ ਕਿ ਕਿਸ਼ਤੀ ਇਕ ਅਜਿਹੇ ਰਸਤੇ ਤੋਂ ਲੰਘ ਰਹੀ ਹੈ, ਜਿਸ ਨੂੰ ਡਰੱਗ ਸਮੱਗਲਿੰਗ ਵਾਲੇ ਰਸਤੇ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਮਲਾ ਅੰਤਰਰਾਸ਼ਟਰੀ ਜਲ ਖੇਤਰ ’ਚ ਹੋਇਆ ਅਤੇ ਅਮਰੀਕੀ ਫੌਜ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।


author

Inder Prajapati

Content Editor

Related News