ਸੀਰੀਆਈ ਤੱਟ ਨੇੜੇ ਅਮਰੀਕੀ ਫੌਜੀ ਜਹਾਜ਼ਾਂ ਦੀ ਉਡਾਣ
Friday, Apr 13, 2018 - 10:31 PM (IST)

ਮਾਸਕੋ — ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਮਲੇ ਵਾਲੇ ਬਿਆਨ ਦੇ ਅਗਲੇ ਹੀ ਦਿਨ ਅਮਰੀਕਾ ਦੇ 7 ਫੌਜੀ ਜਹਾਜ਼ ਸੀਰੀਆ ਦੇ ਸਮੁੰਦਰੀ ਤੱਟ ਨੇੜੇ ਦਿਖਾਈ ਦਿੱਤੇ। ਸੀਰੀਆ 'ਚ ਸਰਕਾਰ ਸਮਰਥਕ ਫੌਜ ਵੱਲੋਂ ਵਿਰੋਧੀਆਂ ਦੇ ਕਬਜ਼ੇ ਵਾਲੇ ਇਲਾਕੇ 'ਚ ਕੈਮੀਕਲ ਹਥਿਆਰਾਂ ਦੇ ਇਸਤੇਮਾਲ 'ਤੇ ਟਰੰਪ ਨੇ ਫੌਜੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੈਮੀਕਲ ਹਮਲੇ 'ਚ 74 ਲੋਕਾਂ ਦੀ ਮੌਤ ਹੋ ਗਈ ਸੀ।
ਸੀਰੀਆਈ ਸਰਹੱਦ ਨੇੜੇ ਜਿੱਥੇ ਅਮਰੀਕੀ ਜਹਾਜ਼ਾਂ ਦੀ ਗਤੀਵਿਧੀ ਦੇਖੀ ਗਈ, ਉਥੇ ਨੇੜੇ ਹੀ ਮੇਮੀਮ 'ਚ ਰੂਸੀ ਏਅਰਬੇਸ ਅਤੇ ਟਾਰਟਸ 'ਚ ਨੈਵਲ ਬੇਸ ਹੈ। ਜ਼ਿਕਰਯੋਗ ਹੈ ਕਿ ਇਟਲੀ ਦੇ ਸਿਸੀਲਿਆ ਸਥਿਤ ਅਮਰੀਕੀ ਏਅਰਬੇਸ ਤੋਂ ਉਡੇ 6 ਪੀ8-ਏ ਅਤੇ ਗ੍ਰੀਸ ਦੇ ਅਮਰੀਕੀ ਅੱਡੇ ਤੋਂ ਉਡੇ 1 ਈ. ਪੀ.-3ਈ ਜਹਾਜ਼ ਨੇ ਸੀਰੀਆ ਦੇ ਸਮੁੰਦਰੀ ਤੱਟ ਦੇ ਨੇੜੀਓ ਹੋ ਗੁਜਰੇ।
ਕਰੀਬ 8 ਸਾਲਾਂ ਤੋਂ ਸੀਰੀਆ ਦੁਨੀਆ ਦੀਆਂ ਫੌਜੀ ਤਾਕਤਾਂ ਲਈ ਮੁਕਾਬਲੇ ਦਾ ਮੈਦਾਨ ਬਣਿਆ ਹੋਇਆ ਹੈ। ਦੇਸ਼ ਦੀ ਬਸ਼ਰ ਅਲ ਅਸਦ ਸਰਕਾਰ ਨੂੰ ਅਮਰੀਕਾ ਜਿੱਥੇ ਹਟਾਉਣਾ ਚਾਹੁੰਦਾ ਹੈ ਉਥੇ ਰੂਸ ਉਸ ਨੂੰ ਬਣਾਏ ਰੱਖਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਦੋਹਾਂ ਮਹਾਸ਼ਕਤੀਆਂ ਦੇ ਨਾਲ ਕਈ ਦੇਸ਼ ਇਥੇ ਹੋ ਰਹੇ ਟਕਰਾਅ 'ਚ ਸ਼ਾਮਲ ਹਨ।