ਅਮਰੀਕੀ ਸੈਨਾ ਦੇ ਸਾਬਕਾ ਮੈਂਬਰ ਨੇ ਰੂਸ ਲਈ ਜਾਸੂਸੀ ਕਰਨ ਦਾ ਦੋਸ਼ ਕਬੂਲਿਆ

Thursday, Nov 19, 2020 - 11:57 AM (IST)

ਅਮਰੀਕੀ ਸੈਨਾ ਦੇ ਸਾਬਕਾ ਮੈਂਬਰ ਨੇ ਰੂਸ ਲਈ ਜਾਸੂਸੀ ਕਰਨ ਦਾ ਦੋਸ਼ ਕਬੂਲਿਆ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸੈਨਾ ਦੇ ਵਿਸ਼ੇਸ਼ ਬਲ ਦੇ ਇਕ ਸਾਬਕਾ ਮੈਂਬਰ ਨੇ ਬੁੱਧਵਾਰ ਨੂੰ ਰੂਸੀ ਖੁਫੀਆ ਸੰਚਾਲਕਾਂ ਦੇ ਨਾਲ ਸਾਜਿਸ ਰਚਣ ਅਤੇ ਉਹਨਾਂ ਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਪ੍ਰਦਾਨ ਕਰਨ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ। ਅਮਰੀਕੀ ਨਿਆਂ ਵਿਭਾਗ ਨੇ ਦੋਸ਼ ਲਗਾਇਆ ਹੈ ਕਿ ਅਮਰੀਕੀ ਸੈਨਾ ਦੇ ਇਕ ਸਾਬਕਾ ਮੈਂਬਰ, 43 ਸਾਲਾ ਪੀਟਰ ਰਾਫੇਲ ਡਿਜਿਬਿਨਸਕੀ  ਡੇਬਿਨਸ ਨੇ ਦਸੰਬਰ 1996 ਤੋਂ ਲੈ ਕੇ ਜਨਵਰੀ 2011 ਤੱਕ ਰੂਸੀ ਖੁਫੀਆ ਸੇਵਾ ਦੇ ਏਜੰਟਾਂ ਦੇ ਨਾਲ ਸਾਜਿਸ਼ ਰਚੀ ਸੀ। ਉਸ ਮਿਆਦ ਦੇ ਦੌਰਾਨ, ਡੇਬਿਨਸ ਨੇ ਸਮੇਂ-ਸਮੇਂ 'ਤੇ ਰੂਸ ਦਾ ਦੌਰਾ ਕੀਤਾ ਅਤੇ ਰੂਸੀ ਖੁਫੀਆ ਏਜੰਟਾਂ ਦੇ ਨਾਲ ਮੁਲਾਕਾਤ ਕੀਤੀ। 

1997 ਵਿਚ ਉਹਨਾਂ ਨੂੰ ਰੂਸੀ ਖੁਫੀਆ ਏਜੰਟਾਂ ਨੇ ਇਕ ਕੋਡ ਨਾਮ ਦਿੱਤਾ ਸੀ ਅਤੇ ਉਹਨਾਂ ਨੇ ਇਕ ਬਿਆਨ 'ਤੇ ਦਸਤਖਤ ਕੀਤੇ, ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਉਹ ਰੂਸ ਦੀ ਸੇਵਾ ਕਰਨਾ ਚਾਹੁੰਦੇ ਹਨ। ਅਦਾਲਤ ਦੇ ਸਾਹਮਣੇ ਰੱਖੇ ਗਏ ਦਸਤਾਵੇਜ਼ਾਂ ਦੇ ਮੁਤਾਬਕ, ਸਾਜਿਸ਼ ਦੇ ਦੌਰਾਨ,  ਡੇਬਿਨਸ ਨੇ ਰੂਸੀ ਖੁਫੀਆ ਏਜੰਟਾਂ ਨੂੰ ਇਹ ਸਭ ਜਾਣਕਾਰੀ ਪ੍ਰਦਾਨ ਕੀਤੀ ਜੋ ਉਹਨਾਂ ਨੂੰ ਅਮਰੀਕੀ ਸੈਨਾ ਦੇ ਇਕ ਮੈਂਬਰ ਦੇ ਰੂਪ ਵਿਚ ਹਾਸਲ ਕੀਤੀ ਸੀ। ਉਹਨਾਂ ਨੇ ਆਪਣੇ ਰਸਾਇਣਿਕ ਅਤੇ ਵਿਸ਼ੇਸ਼ ਬਲਾਂ ਦੀਆਂ ਈਕਾਈਆਂ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ ਸੀ। 2008 ਵਿਚ ਸਰਗਰਮ ਸੇਵਾ ਤੋਂ ਨਿਕਲਣ ਦੇ ਬਾਅਦ, ਡੇਬਿਨਸ ਨੇ ਰੂਸੀ ਖੁਫੀਆ ਏਜੰਟਾਂ ਨੂੰ ਵਿਸ਼ੇਸ਼ ਬਲਾਂ ਦੇ ਨਾਲ ਕੰਮ ਕਰਨ ਦੌਰਾਨ ਦੀ ਆਪਣੀ ਪਿਛਲੀ ਗਤੀਵਿਧੀਆਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਚੀਨ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ : ਸਕੌਟ ਮੌਰੀਸਨ

ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਕਿ ਡੇਬਿਨਸ ਨੇ ਆਪਣੇ ਸਾਬਕਾ ਵਿਸ਼ੇਸ਼ ਬਲ ਟੀਮ ਦੇ ਮੈਂਬਰਾਂ ਦੀ ਗਿਣਤੀ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਨਾਮ ਵੀ ਦੱਸੇ ਤਾਂ ਜੋ ਰੂਸੀ ਏਜੰਟ ਇਹ ਪਤਾ ਲਗਾ ਸਕਣ ਕੀ ਉਹ ਕਿਹੜੇ ਟੀਮ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ, ਜੋ ਰੂਸੀ ਖੁਫੀਆ ਸੇਵਾ ਦੇ ਨਾਲ ਸਹਿਯੋਗ ਕਰਨ।ਰਾਸ਼ਟਰੀ ਸੁਰੱਖਿਆ ਦੇ ਲਈ ਸਹਾਇਕ ਅਟਾਰਨੀ ਜਨਰਲ ਜੌਨ ਡਿਮਰਸ ਨੇ ਕਿਹਾ,'ਡੇਬਿਨਸ ਨੇ ਅੱਜ ਸਵੀਕਾਰ ਕੀਤਾ ਕਿ ਉਹਨਾਂ ਨੇ ਰੂਸ ਨੂੰ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਦੇ ਕੇ ਇਸ ਦੇਸ਼ ਦੇ ਸਰਬ ਉੱਚ ਵਿਸ਼ਵਾਸ ਨੂੰ ਤੋੜਿਆ ਹੈ।'' 

ਉਹਨਾਂ ਨੇ ਕਿਹਾ,''ਡੇਬਿਨਸ ਨੇ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਅਤੇ ਰੂਸ ਦੀ ਮਦਦ ਕਰਨ ਦੇ ਇਰਾਦੇ ਨਾਲ ਆਪਣੀ ਸਹੁੰ ਨੂੰ ਤੋੜਿਆ ਹੈ। ਆਪਣੇ ਦੇਸ਼ ਅਤੇ ਵਿਸ਼ੇਸ਼ ਸੁਰੱਖਿਆ ਬਲ ਦੀ ਆਪਣੀ ਟੀਮ ਦੇ ਮੈਂਬਰਾਂ ਦੇ ਨਾਲ ਧੋਖਾ ਕੀਤਾ ਹੈ।'' ਉਹਨਾਂ ਨੇ ਕਿਹਾ,''ਡੇਬਿਨਸ ਦਾ ਕਬੂਲਨਾਮਾ ਰੂਸ ਸਮੇਤ ਸਾਡੇ ਵਿਰੋਧੀਆਂ ਵੱਲੋਂ ਪੈਦਾ ਰਾਸ਼ਟਰੀ ਸੁਰੱਖਿਆ ਖਤਰੇ ਦਾ ਮੁਕਾਬਲਾ ਕਰਨ ਦੇ ਲਈ ਵਿਭਾਗ ਦੀਆਂ ਲਗਾਤਾਰ ਕੋਸ਼ਿਸ਼ਾਂ ਵਿਚ ਇਕ ਹੋਰ ਅਸਫਲਤਾ ਨੂੰ ਦਰਸਾਉਂਦਾ ਹੈ।'' ਡੇਬਿਨਸ ਨੂੰ 26 ਫਰਵਰੀ, 2021 ਨੂੰ ਸਜ਼ਾ ਸੁਣਾਈ ਜਾਵੇਗੀ। ਉਹਨਾਂ ਨੂੰ ਵੱਧ ਤੋਂ ਵੱਧ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ।


author

Vandana

Content Editor

Related News