ਅਮਰੀਕੀ ਮਿਡਟਰਮ ਚੋਣਾਂ ਦੇ ਮੁੱਦਿਆਂ ''ਚ ਸਭ ਤੋਂ ਅਹਿਮ ਹੈ ਟਰੰਪ ਦਾ ਨਾਂ

11/05/2018 3:02:20 PM

ਵਾਸ਼ਿੰਗਟਨ— ਅਮਰੀਕਾ ਦੀਆਂ ਮਿਡਟਰਮ ਚੋਣਾਂ 'ਚ ਇਮੀਗ੍ਰੇਸ਼ਨ, ਸਿਹਤ ਦੇਖਭਾਲ, ਰੁਜ਼ਗਾਰ ਸਣੇ ਕਈ ਮੁੱਦੇ ਅਹਿਮ ਹੋਣਗੇ ਪਰ ਸਭ ਤੋਂ ਜ਼ਿਆਦਾ ਮਾਇਨੇ ਰੱਖੇਗਾ ਇਕ ਨਾਂ- ਡੋਨਾਲਡ ਟਰੰਪ। ਉਹ ਵਿਅਕਤੀ ਜੋ ਚੋਣਾਂ 'ਚ ਉਤਰਿਆ ਵੀ ਨਹੀਂ ਹੈ। ਟਰੰਪ ਦੇ 21 ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਮੰਗਲਵਾਰ ਨੂੰ ਹੋਣ ਵਾਲੀਆਂ ਚੋਣਾਂ 'ਚ ਹਰ ਪਾਸੇ ਰਿਪਬਲਿਕਨ ਰਾਸ਼ਟਰਪਤੀ ਦੇ ਨਾਂ ਦੀ ਚਰਚਾ ਹੈ।

ਡੈਮੋਕ੍ਰੇਟਿਕ ਪਾਰਟੀ ਨੂੰ ਉਮੀਦ ਹੈ ਕਿ ਟਰੰਪ ਤੋਂ ਨਾਖੁਸ਼ ਵੋਟਰ ਅਮਰੀਕੀ ਸਦਨ ਤੋਂ ਰਿਪਬਲਿਕਨ ਪਾਰਟੀ ਦਾ ਕੰਟਰੋਲ ਖਤਮ ਕਰ ਦੇਣਗੇ। ਜਦਕਿ ਟਰੰਪ ਲਈ ਪ੍ਰਚਾਰ ਕਰਨ ਵਾਲਿਆਂ ਨੂੰ ਉਮੀਦ ਹੈ ਕਿ ਵੱਡੀ ਗਿਣਟੀ 'ਚ ਕੰਜ਼ਰਵੇਟਿਵ ਵੋਟਰ ਮਹੱਤਵਪੂਰਨ ਮੁੱਦਿਆਂ ਦੇ ਆਧਾਰ 'ਤੇ ਉਨ੍ਹਾਂ ਦੀ ਪਾਰਟੀ ਦੇ ਪੱਖ 'ਚ ਵੋਟ ਦੇਣਗੇ ਤੇ ਪਾਰਟੀ ਬਹੁਮਤ ਕਾਇਮ ਰੱਖ ਸਕੇਗੀ। ਇਥੋਂ ਤੱਕ ਕਿ ਟਰੰਪ ਨੇ ਖੁਦ ਹੀ ਕਿਹਾ ਸੀ ਕਿ ਚਾਹੇ ਉਹ ਖੁਦ ਇਸ ਚੋਣ 'ਚ ਨਹੀਂ ਉਤਰੇ ਪਰ 2018 ਦੀਆਂ ਮਿਡਟਰਮ ਚੋਣਾਂ ਦੇ ਕੇਂਦਰ 'ਚ ਉਹ ਹੀ ਹਨ।

ਮਿਡਟਰਮ ਚੋਣ ਪ੍ਰਚਾਰ ਦੇ ਆਖਰੀ ਦੌਰ 'ਚ ਯਹੂਦੀਆਂ 'ਤੇ ਹਮਲਾ ਅਮਰੀਕਾ ਦੇ ਆਧੁਨਿਕ ਇਤਿਹਾਸ ਦਾ ਸਭ ਤੋਂ ਵੱਡਾ ਹਮਲਾ ਸੀ। ਇਸ ਹਮਲੇ 'ਚ ਪਿਟਸਬਰਗ ਦੇ 11 ਲੋਕਾਂ ਦੀ ਮੌਤ ਹੋ ਗਈ ਸੀ। ਕੁਝ ਦਿਨ ਪਹਿਲਾਂ ਹੀ ਟਰੰਪ ਦੇ ਇਕ ਸਮਰਥਕ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਸਣੇ ਟਰੰਪ ਦੇ ਵਿਰੋਧੀਆਂ ਨੂੰ ਪਾਈਪ ਬੰਬ ਭੇਜਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਘਟਨਾਵਾਂ ਨੇ ਅਮਰੀਕਾ 'ਚ ਇਹ ਬਹਿਸ ਛੇੜ ਦਿੱਤੀ ਹੈ ਕਿ ਕੀ ਟਰੰਪ ਦੇ ਤਿੱਖੇ ਬਿਆਨਾਂ ਦੇ ਕਾਰਨ ਅਮਰੀਕਾ 'ਚ ਵੱਖਵਾਦ ਵਧ ਰਿਹਾ ਹੈ। ਇਸ ਤੋਂ ਇਲਾਵਾ ਮੀਟੂ ਦੌਰਾਨ ਟਰੰਪ ਖਿਲਾਫ ਔਰਤਾਂ ਨੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਸਨ, ਅਜਿਹੇ 'ਚ ਇਸ ਚੋਣ 'ਚ ਮਹਿਲਾ ਵੋਟਰਾਂ ਤੇ ਉਮੀਦਵਾਰਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ।


Related News